*ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਸਵਾਲ ਪੁੱਛਣ ਵਾਲਿਆਂ ਨੂੰ ਪਾਈ ਨੱਥ*

0
100

ਪਾਕਿਸਤਾਨੀ ਨਾਗਿਰਕ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਅਸਤ ਭੱਖੀ ਹੋਈ ਹੈ।ਕੈਪਟਨ ਜੋ ਵਾਰ-ਵਾਰ ਸਰਹੱਦੀ ਸੂਬਾ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਦਮ ਭਰਦੇ ਹਨ। ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ।ਇਸ ਵਿਚਾਲੇ ਕੈਪਟਨ ਨੇ ਕੁੱਝ ਤਸਵੀਰਾਂ ਸਾਝੀਆਂ ਕੀਤੀਆਂ ਹਨ।ਕੈਪਟਨ ਨੇ ਇਸਦੇ ਨਾਲ ਹੀ ਲਿਖਿਆ, “ ਮੈਂ ਸ਼੍ਰੀਮਤੀ ਅਰੂਸਾ ਆਲਮ ਦੀਆਂ ਵੱਖ -ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।”

ਅਜੀਤ ਅਖ਼ਬਾਰ ਦੇ ਐਡੀਟਰ ਇਨ ਚੀਫ ਨਾਲ ਗੱਲਬਾਤ ਕਰਦੇ ਹੋਏ ਅਰੂਸਾ ਆਲਮ।

ਬਾਲੀਵੁੱਡ ਦੇ ਦਿਗੱਜ ਅਦਾਕਾਰ ਅਤੇ ਬੀਜੇਪੀ ਐਮਪੀ ਸ਼ਤਰੂਗਨ ਸਿੰਨ੍ਹਾ ਨਾਲ ਅਰੂਸਾ ਆਲਮ।

ਪੰਜਾਬ ਦੇ ਸਾਬਕਾ ਰਾਜਪਾਲ ਜਨਰਲ ਰੌਜਰਿਗਸ ਦੇ ਨਾਲ ਅਰੂਸਾ ਆਲਮ।

ਬਾਲੀਵੁੱਡ ਦੇ ਨਿਰਦੇਸ਼ਕ ਮਹੇਸ਼ ਭੱਟ ਨਾਲ ਅਰੂਸਾ ਆਲਮ ਦੀ ਤਸਵੀਰ।https://33aeb06ab9a513bd76ca439034eb1a23.safeframe.googlesyndication.com/safeframe/1-0-38/html/container.html

ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨਰ ਜੇ ਐੱਨ ਦਿਕਸ਼ਿਤ ਨਾਲ ਅਰੂਸਾ ਆਲਮ।

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਯਮ ਸਿੰਘ ਯਾਦਵ ਅਤੇ ਡਾ ਅਮਰ ਸਿੰਘ ਨਾਲ ਅਰੂਸਾ ਦੀ ਤਸਵੀਰ।

ਬੰਗਲਾਦੇਸ਼ ਜੰਗ ਦੌਰਾਨ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਆਰਮੀ ਕੌਮਾਂਡਰ ਜਨਰਲ ਅਰੌੜਾ ਨਾਲ ਅਰੂਸਾ ਆਲਮ।

ਦਿਗੱਜ ਅਦਾਕਾਰ ਦਿਲਿਪ ਕੁਮਾਰ ਨਾਲ ਅਰੂਸਾ ਆਲਮ।

ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨਾਲ ਅਰੂਸਾ ਦੀ ਤਸਵੀਰ।

ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿੰਨ੍ਹਾ ਦੀ ਅਰੂਸਾ ਆਲਮ ਨਾਲ ਤਸਵੀਰ।

ਵਿਦੇਸ਼ ਸਕੱਤਰ ਸ਼ਾਮ ਸਾਰਨ ਨਾਲ ਅਰੂਸਾ ਦੀ ਤਸਵੀਰ।

ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਲੇਟ ਸ੍ਰੀਮਤੀ ਸੁਸ਼ਮਾ ਸਵਾਰਾਜ ਨਾਲ ਅਰੂਸਾ ਆਲਮ।

ਅਰੂਸਾ ਆਲਮ ਦੀ ਕਾਂਗਰਸੀ ਆਗੂ ਸੋਨੀਆ ਗਾਂਧੀ ਨਾਲ ਤਸਵੀਰ।

ਭਾਰਤੀ ਹਾਈ ਕਮਿਸ਼ਨਰ ਸ਼ਿਵ ਸ਼ੰਕਰ ਮੈਨਨ ਨਾਲ ਅਰੂਸਾ ਆਲਮ ਦੀ ਤਸਵੀਰ

NO COMMENTS