*ਕੁਪਵਾੜਾ ‘ਚ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਹਾਰੇ ਜ਼ਿੰਦਗੀ ਦੀ ਜੰਗ, 8 ਸਾਲ ਤੋਂ ਸੀ ਕੋਮਾ ‘ਚ*

0
24

 (ਸਾਰਾ ਯਹਾਂ/ਬਿਊਰੋ ਨਿਊਜ਼):ਕੁਪਵਾੜਾ ਵਿੱਚ ਅੱਤਵਾਦੀ ਮੁਕਾਬਲੇ ਵੇਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨਟ 160 ਟੈਰੀਟੋਰੀਅਲ ਆਰਮੀ ਬਟਾਲੀਅਨ (ਜੇਏਕੇ ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ ਵਜੋਂ ਸੇਵਾ ਨਿਭਾ ਰਹੇ ਸਨ।

ਦੇਸ਼ ਦੀ ਸਰਹੱਦ ਦੀ ਰਾਖੀ ਲਈ ਆਪਣੀ ਜਾਨ ਖਤਰੇ ਵਿੱਚ ਪਾਉਣ ਵਾਲਿਆਂ ਵਿੱਚੋਂ ਇੱਕ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦੋ ਦਿਨ ਪਹਿਲਾਂ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਏ।

ਉਹ ਅੱਠ ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ ਸਨ। ਉਦੋਂ ਤੋਂ ਉਹ ਕੋਮਾ ਵਿੱਚ ਸਨ। ਸ਼ਨੀਵਾਰ ਨੂੰ ਮਿਲਟਰੀ ਹਸਪਤਾਲ ਜਲੰਧਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਪੰਜਾਬ ਦੇ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਬ੍ਰਿਗੇਡੀਅਰ ਬੀਏ ਢਿੱਲੋਂ (ਸੇਵਾਮੁਕਤ) ਨੇ ਲੈਫਟੀਨੈਂਟ ਕਰਨਲ ਨਟ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਨਟ ਨਵੰਬਰ 2015 ਵਿੱਚ ਘਟਨਾ ਦੇ ਸਮੇਂ 160 ਟੈਰੀਟੋਰੀਅਲ ਆਰਮੀ ਬਟਾਲੀਅਨ (ਜੇਏਕੇ ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2ਆਈਸੀ) ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਕੁਪਵਾੜਾ ਨੇੜੇ ਇੱਕ ਪਿੰਡ ਵਿੱਚ ਲੁਕੇ ਹੋਏ ਅੱਤਵਾਦੀਆਂ ਵਿਰੁੱਧ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਸੀ।

14 ਸਾਲਾਂ ਤੱਕ ਕੀਤੀ ਸੀ ਰੈਜੀਮੈਂਟ ਦੀ ਸੇਵਾ

ਲੈਫਟੀਨੈਂਟ ਕਰਨਲ ਨਟ ਨੂੰ ਅਸਲ ਵਿੱਚ 1998 ਵਿੱਚ ਬ੍ਰਿਗੇਡ ਆਫ ਗਾਰਡਜ਼ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ। 2012 ਵਿੱਚ ਸੇਵਾ ਤੋਂ ਮੁਕਤ ਹੋਣ ਤੋਂ ਪਹਿਲਾਂ 14 ਸਾਲ ਤੱਕ ਰੈਜੀਮੈਂਟ ਵਿੱਚ ਸੇਵਾ ਕੀਤੀ। ਆਪਣੀ ਛੋਟੀ ਸੇਵਾ ਪੂਰੀ ਕਰਨ ਤੋਂ ਬਾਅਦ, ਉਹ ਇੱਕ ਅਧਿਕਾਰੀ ਵਜੋਂ ਟੈਰੀਟੋਰੀਅਲ ਆਰਮੀ ਵਿੱਚ ਸ਼ਾਮਲ ਹੋ ਗਏ ਸਨ।

ਅੱਤਵਾਦੀ ਹਮਲੇ ‘ਚ ਹੋਏ ਸੀ ਜ਼ਖਮੀ

2015 ਵਿੱਚ ਅੱਤਵਾਦੀਆਂ ਨਾਲ ਇੱਕ ਮੁਕਾਬਲੇ ਦੌਰਾਨ ਲੈਫਟੀਨੈਂਟ ਕਰਨਲ ਨਟ ਦੇ ਚਿਹਰੇ, ਖਾਸ ਕਰਕੇ ਉਨ੍ਹਾਂ ਦੇ ਹੇਠਲੇ ਜਬਾੜੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। 25 ਨਵੰਬਰ 2015 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ ‘ਚ ਇਕ ਝੌਂਪੜੀ ‘ਚ ਲੁਕੇ ਇਕ ਅੱਤਵਾਦੀ ਨੇ ਕੰਟਰੋਲ ਰੇਖਾ ਦੇ ਨੇੜੇ ਗੋਲੀਬਾਰੀ ਕੀਤੀ। ਸ਼੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ ਵਿੱਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਗੰਭੀਰ ਸਰਜਰੀ ਕੀਤੀ।

ਢਡਿਆਲਾ ਨਟ ਪਿੰਡ ਦੇ ਰਹਿਣ ਵਾਲੇ ਸਨ ਕਰਨਬੀਰ

ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨਾਟ ਦਾ ਪਰਿਵਾਰ ਮੂਲ ਰੂਪ ਵਿੱਚ ਬਟਾਲਾ ਨੇੜੇ ਪਿੰਡ ਢਡਿਆਲਾ ਨਾਟ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਗੁਨੀਤ ਅਤੇ ਅਸ਼ਮੀਤ ਛੱਡ ਗਏ ਹਨ।

LEAVE A REPLY

Please enter your comment!
Please enter your name here