ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਬਣਾਉਣ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੀ ਫੂਕੀ ਅਰਥੀ

0
37

ਬੁਢਲਾਡਾ 29, ਜੂਨ ( ਸਾਰਾ ਯਹਾ/ ਅਮਨ ਮਹਿਤਾ): ਕੇਂਦਰ ਸਰਕਾਰ ਵੱਲੋਂ ਕਿਸਾਨ, ਆੜ੍ਹਤੀਆਂ, ਅਤੇ ਮਜ਼ਦੂਰ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਖਿਲਾਫ ਅੱਜ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਸਾੜੇ ਗਏ। ਇਸ ਮੌਕੇ ਸੰਬੋਧਨ ਕਰਦੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ, ਮਜ਼ਦੂਰ, ਆੜ੍ਹਤੀਆਂ, ਟਰਾਂਸਪੋਰਟਰ ਅਤੇ ਖੇਤੀਬਾੜੀ ਵਿਰੋਧੀ ਜੋ ਆਰਡੀਨੈਂਸ ਜਾਰੀ ਕੀਤੇ ਹਨ ਉਨ੍ਹਾਂ ਨਾਲ ਖੁੱਲ੍ਹੀ ਮੰਡੀ ਹੋਣ ਕਰਕੇ ਜਿੱਥੇ ਐਮਐਸਪੀ ਦਾ ਹੌਲੀ ਹੌਲੀ ਖ਼ਾਤਮਾ ਹੋ ਜਾਵੇਗਾ। ਉਸੇ ਤਰ੍ਹਾਂ ਮੰਡੀ ਬੋਰਡ ਵੀ ਖ਼ਤਮ ਹੋ ਜਾਵੇਗੀ ਜਿਸ ਕਰਕੇ ਦਿਹਾੜੀ, ਲਿੰਕ ਸੜਕਾਂ, ਮੰਡੀਆਂ ਦੇ ਫੜ੍ਹ ਅਤੇ ਵੱਡੀ ਪੱਧਰ ਤੇ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੌਣੇ ਪੈਣਗੇ। ਆੜ੍ਹਤੀਆ ਸਿਸਟਮ ਖ਼ਤਮ ਹੋ ਜਾਣ ਕਾਰਨ ਕਿਸਾਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਵਾਲੇ ਆੜ੍ਹਤੀਆਂ ਨਾਲ ਭਾਈਚਾਰਕ ਸਾਂਝ ਦਾ ਖਤਮ ਹੋ ਜਾਵੇਗੀ। ਵੱਡੇ ਵੱਡੇ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਸਿੱਧੀ ਫ਼ਸਲ ਦੇਣਗੇ ਤਾਂ ਐਮਐਸਪੀ ਤੋਂ ਘੱਟ ਫਸਲ ਦੀ ਕੀਮਤ ਮਿਲਾ ਕੇ ਕਿਸਾਨਾਂ ਮਜ਼ਦੂਰਾਂ ਦੇ ਖੁਦਕੁਸ਼ੀਆਂ ਦੇ ਕੇਸ ਵਧਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਇਸ ਕਰਕੇ ਫੂਕਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਲਈ ਕਿਸਾਨ’ ਮਜ਼ਦੂਰ, ਆੜ੍ਹਤੀਆਂ ਵਿਰੋਧੀ ਕਾਨੂੰਨ ਦਾ ਸਮਰਥਨ ਕੀਤਾ ਹੈ ਅਤੇ ਕਿਸਾਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ  ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ, ਗੁਰਜੀਤ ਸਿੰਘ ਬੁੱਧੀਜੀਵੀ ਵਿੰਗ, ਜਗਵਿੰਦਰ ਧਰਮਪੁਰਾ, ਹਰਵਿੰਦਰ ਸੇਖੋਂ, ਪੱਪੀ ਗਿੱਲ ਨੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਸਪੱਸ਼ਟ ਕਰੇ ਕਿ ਉਹ ਕਿਸਾਨਾਂ ਨਾਲ ਹੈ ਜਾਂ ਮੋਦੀ ਸਰਕਾਰ ਨਾਲ ਹੈ। ਉਹਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਦੀ ਵਜ਼ੀਰੀ ਦੀ ਕੁਰਸੀ ਕਿਸਾਨਾਂ ਦੀ ਹਿੱਕ ਉੱਤੇ ਢਾਹੀ ਹੈ। ਪੰਜਾਬੀਆਂ ਨਾਲ ਕੀਤਾ ਧੋਖਾ ਬਾਦਲਾਂ ਲਈ ਮਹਿੰਗਾ ਪਵੇਗਾ। ਇਸ ਮੌਕੇ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ। ਇਸ ਮੋਕੇ ਬਲਵਿੰਦਰ ਔਲਖ, ਜਗਤਾਰ ਸਿੰਘ, ਬੇਅੰਤ ਸਿੰਘ, ਮਨਜਿੰਦਰ ਸਿੰਘ, ਹਰਬੰਸ ਸ਼ਰਮਾ, ਸੁਨੀਲ ਸ਼ੈਟੀ, ਵਿਸ਼ਾਲ ਸੂਦ, ਸੰਦੀਪ ਸਿੰਘ, ਨਿਰਮਲ ਸਿੰਘ, ਰਿੰਕੂ ਅਤੇ ਸੁਰਜੀਤ ਬੱਛੂਆਣਾ, ਰਘਬੀਰ ਬਰ੍ਹੇ, ਬਲਵਿੰਦਰ ਕੁਲਾਣਾ, ਦਰਸ਼ਨ ਸੋਢੀ, ਨਾਜ਼ਰ ਸੋਨੀ, ਜਰਨੈਲ ਨੰਬਰਦਾਰ, ਹਰਦੀਪ ਸਿੰਘ, ਯਾਦਵਿੰਦਰ ਯਾਦੀ, ਸੁਰਿੰਦਰ ਸਿੰਘ, ਜਗਵਿੰਦਰ ਸਿੰਘ, ਹਰਜੀਵਨ ਗਿੱਲ, ਹਰਬੰਸ ਬੰਸੀ, ਜਤਿੰਦਰ ਜੱਸੀ, ਜਗਤਾਰ ਸਿੰਘ, ਜੁਗਨੂੰ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here