
ਮਾਨਸਾ, 9 ਜੂਨ (ਸਾਰਾ ਯਹਾ/ ਬੀਰਬਲ ਧਾਲੀਵਾਲ) ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਦੇ ਇੱਕ ਬਜ਼ੁਰਗ ਬੰਤ ਸਿੰਘ ਜੋ ਨੇਤਰਹੀਣ ਹੈ ।ਅਤੇ ਆਪਣੀ ਪਤਨੀ ਸਮੇਤ ਇੱਕ ਸ਼ੈੱਡ ਵਿੱਚ ਰਹਿ ਰਿਹਾ ਸੀ ।ਜਿਸ ਕੋਲ ਆਪਣਾ ਕੋਈ ਘਰ ਨਹੀਂ ਸੀ ਨੌਜਵਾਨ ਸੇਵਾ ਕਲੱਬ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਇਸ ਲੋੜਵੰਦ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਨੇ ਦੱਸਿਆ ਕਿ ਗੁਰਲਾਲ ਭਾਊ ਯੂ ਐਸ ਏ ,ਐੱਸਪੀ ਜਸਵੰਤ ਸਿੰਘ ਥਿੰਦ, ਫੌਜੀ ਹਰਦੀਪ ਸਿੰਘ ਪੰਨੂੰ, ਦੇ ਸਹਿਯੋਗ ਨਾਲ ਇਸ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਗਿਆ ਹੈ ਹਰਜੀਤ ਸਿੰਘ ਮਾਨਸਾ ਬਿੱਕਰ ਸਿੰਘ ਤੋਂ ਇਲਾਵਾ ਨੌਜਵਾਨ ਸੇਵਾ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਵੀ ਇਸ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ

