ਅੱਜ ਫਿਰ ਚੱਲਿਆ ਚਬੂਤਰਿਆ ਤੇ ਪੀਲਾ ਪੰਜਾ..! ਆਈ ਟੀ ਆਈ ਤੋਂ ਬੱਸ ਸਟੈਡ ਰੋਡ ਤੋਂ ਹਟਾਏ ਨਜਾਇਜ਼ ਕਬਜ਼ੇ

0
400

ਬੁਢਲਾਡਾ29 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਵੱਲੋਂ ਸ਼ੁਰੂ ਕੀਤੀ ਗਈ ਨਜਾਇਜ ਕਬਜਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕਰਦਿਆਂ ਨਗਰ ਕੋਸਲ ਵੱਲੋਂ ਸਥਾਨਕ ਆਈ ਟੀ ਆਈ ਤੋਂ ਬੱਸ ਸਟੈਡ ਰੋਡ ਤੇ ਟ੍ਰੈਫਿਕ ਵਿੱਚ ਵਿਘਨ ਬਣੇ ਦੁਕਾਨੇ ਦੇ ਅੱਗੇ ਬਣੇ ਚਬੂਤਰਿਆ ਤੇ ਪੀਲੇ ਪੰਜੇ ਨਾਲ ਹਮਲਾ ਕਰ ਦਿੱਤਾ। ਨਗਰ ਕੋਸਲ ਦੇ ਸੂਤਰਾ ਅਨੁਸਾਰ ਪਤਾ ਚੱਲਿਆ ਹੈ ਕਿ ਨਜ਼ਾਇਜ਼ ਕਬਜ਼ੇ ਹਰ ਗਲੀ ਮੁਹੱਲੇ ਅਤੇ ਬਜ਼ਾਰ ਵਿੱਚ ਹਟਾਏ ਜਾਣਗੇ। ਰੇਲਵੇ ਰੋਡ ਦੇ ਬਹੁਗਿਣਤੀ ਦੁਕਾਨਦਾਰਾਂ ਨੇ ਆਪਣੇ ਆਪ ਹੀ ਪੀਲੇ ਪੰਜੇ ਤੋਂ ਡਰਦਿਆਂ ਨਜ਼ਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ ਪ੍ਰੰਤੂ ਕੁਝ ਲੋਕ ਅੱਜ ਵੀ ਇਹ ਕਹਿ ਰਹੇ ਹਨ ਕਿ ਨਜ਼ਾਇਜ਼ ਕਬਜ਼ੇ ਹਟਾਉਣਾਂ ਪ੍ਰਸ਼ਾਸ਼ਨ ਲਈ ਅਸੰਭਵ ਹੈ ਪ੍ਰੰਤੂ ਫਿਰ ਵੀ ਅੱਜ ਕਈ ਦੁਕਾਨਦਾਰਾਂ ਵੱਲੋਂ ਨਜ਼ਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਲਈ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਅੰਦਰ ਮੁਨਿਆਦੀ ਕਰਕੇ ਚਿਤਾਵਨੀ ਦੇ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਐੋਸ ਡੀ ਐਮ ਸਾਗਰ ਸੇਤੀਆਂ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰ ਵਰਗ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਕਲੱਬਾਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। 

LEAVE A REPLY

Please enter your comment!
Please enter your name here