
ਨਵੀਂ ਦਿੱਲੀ (ਸਾਰਾ ਯਹਾ) : ਪਹਿਲਾਂ ਜੋ ਕਰਫਿਊ ਰਾਤ 7 ਵਜੋਂ ਤੋਂ ਸਵੇਰ 7 ਵਜੇ ਤੱਕ ਸੀ ਨੂੰ ਕੇਂਦਰ ਸਰਕਾਰ ਨੇ ਢਿੱਲ ਦੇ ਕਿ ਇਸ ਨੂੰ ਰਾਤ 9 ਵਜੇ ਤੋਂ ਸਵੇਰ 5 ਵਜੇ ਕਰ ਦਿੱਤਾ ਹੈ।ਵੱਡੀ ਰਾਹਤ ਇੱਥੇ ਇਹ ਦਿੱਤੀ ਗਈ ਹੈ ਕਿ ਸ਼ਰਤਾਂ ਨਾਲ ਧਾਰਮਿਕ ਸਥਾਨ ਖੁਲ੍ਹਣਗੇ । ਪਹਿਲੇ ਪੜਾਅ ਮੁਤਾਬਿਕ ਧਾਰਮਿਕ ਸਥਾਨ,ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ, 2020 ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਪਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਤੇ ਸ਼ਰਤਾਂ ਮੁਤਾਬਕ ਹੀ।
