*ਅਧਿਆਪਕ ਦਿਵਸ ਤੇ ਸਰਕਾਰੀ ਸਕੈਡੰਰੀ ਸਕੂਲ ਦੇ ਵਿਦਿਆਰਥੀਆਂ ਲਈ ਟਾਟ ਦਿੱਤੇ*

0
17

ਮਾਨਸਾ 06,ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਸਾਡਾ ਮਾਨਸਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਮਾਨਸਾ ਵਲੋਂ ਅਧਿਆਪਕ ਦਿਵਸ ਮੌਕੇ ਸਰਕਾਰੀ ਸਕੈਡੰਰੀ ਸਕੂਲ (ਲੜਕੇ) ਮਾਨਸਾ ਦੇ ਮਿਡ ਡੇ ਮੀਲ ਸਮੇਂ ਬੱਚਿਆਂ ਦੇ ਬੈਠਣ ਲਈ ਟਾਟ ਦਿੱਤੇ ਗਏ।
ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਜੀਤ ਕੜਵਲ ਨੇ ਦੱਸਿਆ ਕਿ ਇਹਨਾਂ ਟਾਟਾਂ ਦੀ ਸੇਵਾ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਡਾਕਟਰ ਵਰੁਣ ਮਿੱਤਲ ਅਤੇ ਮੈਡਮ ਹੇਮਾ ਗੁਪਤਾ ਵਲੋਂ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਤੇ ਲੋੜਵੰਦ ਲੋਕਾਂ ਦੀ ਸਹਾਇਤਾ ਸੁਸਾਇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ।
ਪਰਵੀਨ ਟੋਨੀ ਸ਼ਰਮਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਨਿੱਜੀ ਤੌਰ ਤੇ ਕੀਤੇ ਯਤਨਾਂ ਸਦਕਾ ਆਮ ਲੋਕ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅੱਗੇ ਆਉਂਦੇ ਹਨ ਅੱਜ ਪਿ੍ੰਸੀਪਲ ਸ਼੍ਰੀ ਸੰਜੀਵ ਕੁਮਾਰ ਜੀ ਨੇ  ਸਾਡੀ ਸੰਸਥਾ ਦੇ ਮੈਂਬਰਾਂ ਨਾਲ ਟਾਟਾਂ ਦੀ ਜ਼ਰੂਰਤ ਸੰਬੰਧੀ ਜ਼ਿਕਰ ਕੀਤਾ ਜਿਸ ਨੂੰ ਕਿ ਦੋ ਸੌ ਮੀਟਰ ਟਾਟ ਮੁਹੱਈਆ ਕਰਵਾ ਕੇ ਪੂਰਾ ਕੀਤਾ ਗਿਆ ਹੈ ਅਜਿਹੇ ਸੇਵਾ ਦੇ ਕੰਮ ਲਗਾਤਾਰ ਜਾਰੀ ਰਹਿਣਗੇ।
ਪਿ੍ੰਸੀਪਲ ਸੰਜੀਵ ਕੁਮਾਰ ਨੇ ਸੁਸਾਇਟੀ ਦੇ ਮੈਂਬਰਾਂ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੇ ਕਈ ਕੰਮ ਕੀਤੇ ਜਾਣਗੇ।
ਇਸ ਮੌਕੇ ਸੰਜੀਵ ਪਿੰਕਾ, ਡਾਕਟਰ ਵਰੁਣ ਮਿੱਤਲ, ਬਲਜੀਤ ਕੜਵਲ, ਪਰਵੀਨ ਟੋਨੀ, ਮੈਡਮ ਹੇਮਾ ਗੁਪਤਾ, ਮੈਡਮ ਸੁਖਜਿੰਦਰ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here