
ਮਾਨਸਾ 18ਜੁੂਨ ( (ਸਾਰਾ ਯਹਾ/ ਬੀਰਬਲ ਧਾਲੀਵਾਲ )ਅਕਾਲੀ ਦਲ ਵੱਲੋਂ ਇਕ ਮੰਡੀ ਇਕ ਮੁਲਕ ਆਰਡੀਨੈਂਸ ਦੀ ਹਮਾਇਤ ਵਿੱਚ ਵੋਟ ਪਾਉਣ ਕਿਸਾਨ ਵਿਰੋਧੀ ਮਾਨਸਿਕਤਾ ਦਾ ਸਬੂਤ ਸਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਇਕ ਮੰਡੀ ਇਕ ਮੁਲਕ ਦੀ ਲਗਾਤਾਰ ਪ੍ਰੋੜਤਾ ਕਰਨਾ ਬਹੁਤ ਹੀ ਅਫਸੋਸਜਨਕ, ਸੂਬਿਆਂ ਦੇ ਅਧਿਕਾਰ ਖੋਹਣ ਵਾਲਾ ਅਤੇ ਕਿਸਾਨ ਵਿਰੋਧੀ ਹੈ ਸਰੋਮਣੀ ਅਕਾਲੀ ਦਲ ਹਮੇਸ਼ਾ ਹੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਹਾਮੀ ਭਰਦਾ ਰਿਹਾ ਹੈ ਪ੍ਰੰਤੂ ਉਹ ਕੇਦਰ ਸਰਕਾਰ ਵਿੱਚ ਆਪਣੀ ਕੁਰਸੀ ਦੀ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਜੋ ਕੇਂਦਰੀਕਰਨ ਅਤੇ ਨਿੱਜੀਕਰਨ ਰਾਹੀਂ ਰਾਜਾ ਦੇ ਅਧਿਕਾਰ ਨੂੰ ਖੋਹ ਕੇ ਕੇਂਦਰ ਸਰਕਾਰ ਨੂੰ ਖੇਤੀ ਸਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਕੇ ਕੇਂਦਰ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ ਇਥੇ ਇਹ ਗੱਲ ਜਿਕਰਯੋਗ ਹੈ ਕਿ ਆਰਥਿਕ ਮਾਮਲਿਆਂ ਦੇ ਮਾਹਿਰ ਅਤੇ ਹੋਰ ਬੁਧੀਜੀਵੀਆਂ ਵਲੋ ਲਗਾਤਾਰ ਇਨਾ ਆਰਡੀਨੈਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਬੋਘ ਸਿੰਘ ਮਾਨਸਾ ਅਤੇਉਗਰ ਸਿੰਘ ਮਾਨਸਾ ਖਜਾਨਚੀ ਜਿਲ੍ਹਾ ਨੇ ਕਿਹਾ ਕਿ ਜੋ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਗਏ ਹਨ ਉਹਨਾਂ ਦੀ ਨੀਹ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ 2017ਵਿਚ ਖੇਤੀਬਾੜੀ ਜਿਣਸ ਐਕਟ ਵਿੱਚ ਸੋਧ ਕਰਕੇ ਰੱਖੀ ਗਈ ਸੀ ਤਾਂ ਉਸ ਸਮੇ ਅਕਾਲੀ ਦਲ ਵੱਲੋਂ ਇਸ ਸਬੰਧੀ ਵਿਰੋਧ ਕਿਉਂ ਨਾ ਕੀਤਾ ਹੁਣ ਤਾਂ ਇਸ ਵਾਰੇ ਕੁੱਝ ਕਹਿਣ ਦੀ ਕੋਈ ਤੁਕ ਨਹੀਂ ਬਣਦੀ ਹੁਣ ਤਾ ਸਮਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕਰਨ ਦਾ ਹੈ ਪ੍ਰੰਤੂ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਵਿੱਚ ਭਾਈਵਾਲ ਪਾਰਟੀ ਹੋਣ ਕਾਰਨ ਆਪਣੀ ਕੁਰਸੀ ਬਚਾਉਣ ਲਈ ਅਜਿਹੇ ਬਿਆਨ ਜਾਰੀ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂਦੇ ਆਗੂਇਕ ਦੂਜੇ ਦੇ ਖਿਲਾਫ਼ ਬਿਆਨ ਦੇ ਰਹੇ ਹਨ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੂਰਖ ਬਣਾ ਕੇ ਵਰਗਲਾ ਕੇ ਸਿਆਸੀ ਪਾਰਟੀਆਂ ਆਪਣਾ ਉਲੂ ਸਿੱਧਾ ਕਰਨ ਚ ਲੱਗੀਆ ਹੋਈਆ ਹਨ ਕਿਸਾਨ ਭਰਾ ਵੋ ਸਾਡੀਆ ਸਿਆਸੀ ਪਾਰਟੀਆਂ ਦਾ ਤਾ ਉਹ ਹਾ ਲ ਹੈ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪਵੇ। ਇਸ ਲਈ ਦੇਸ ਭਗਤ ਕਿਸਾਨਾਂ, ਮਜਦੂਰਾਂ, ਵਾਪਰਿਆ, ਕਾਰੋਬਾਰੀਆਂ ਨੂੰ ਅਪੀਲ ਹੈ ਕਿ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਉਪਰ ਉੱਠ ਕੇ ਦੇਸ਼ ਵਿਰੋਧੀ ਫੈਸਲੇ ਲੈਣ ਵਾਲੀ ਸਿਆਸਤ ਦੇ ਖਿਲਾਫ ਇਕ ਜੁਟ ਹੋ ਕੇ ਸ਼ਘੰਰਸ਼ ਦੇ ਮੈਦਾਨ ਵਿਚ ਨਿਤ ਰੋ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਮੁੱਖ ਤੋੜ ਜਵਾਬ ਦਿਉ।
