*ਮਾਨਸਾ ਪੁਲਿਸ ਨੇ ਅੱਜ ਸੇਵਾ—ਮੁਕਤ ਹੋਏ 2 ਕਰਮਚਾਰੀਆਂ ਨੂੰ ਦਿੱਤੀ ਨਿੱਘੀ ਵਿਦਾਇਗੀ*

0
188

ਮਾਨਸਾ, 31—08—2021 (ਸਾਰਾ ਯਹਾਂ ਬੀਰਬਲ ਧਾਲੀਵਾਲ) : . ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾ—ਮੁਕਤ ਹੋ ਰਹੇ 2
ਪੁਲਿਸ ਕਰਮਚਾਰੀਆਂ ਏ.ਐਸ.ਆਈ. ਗੁਰਚਰਨ ਸਿੰਘ ਅਤ ੇ ਏ.ਐਸ.ਆਈ. ਗੁਰਜੰਟ ਸਿੰਘ ਨੂੰ ਅੱਜ ਪੁਲਿਸ ਲਾਈਨ
ਮਾਨਸਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਸ੍ਰੀ ਸੰਜੀਵ
ਗੋਇਲ, ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੱਲੋਂ ਯਾਦਗਿਰੀ ਚਿੰਨ (ਮਮੈਂਟੋ) ਦੇ ਕੇ ਅਤ ੇ ਉਹਨਾਂ ਦੇ ਗਲਾਂ ਵਿੱਚ
ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਇਹਨਾਂ ਕਰਮਚਾਰੀਆਂ ਵੱਲੋਂ ਮਹਿਕਮਾਂ
ਅੰਦਰ ਨਿਭਾਈਆ ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤੇ ਪੁਲਿਸ ਨੂੰ ਸੁਚੱਜੀ ਸੇਧ ਦੇਣ ਦਾ
ਕੰਮ ਕਰਨਗੀਆ। ਉਨਾ ਦੱਸਿਆ ਕਿ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋਵੇ ਤਾਂ ਮਾਨਸਾ
ਪੁਲਿਸ ਉਹਨਾਂ ਦੀ ਯੋਗ ਮੱਦਦ ਲਈ ਹਮੇਸ਼ਾ ਤਤਪਰ ਰਹੇਗੀ। ਇਸ ਮੌਕ ੇ ਮੁੱਖ ਕਲਰਕ ਅਵਤਾਰ ਸਿੰਘ ਸਮੇਤ ਜਿਲਾ
ਪੁਲਿਸ ਦਫਤਰ ਅਤ ੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋਂ ਇਲਾਵਾ ਸੇਵਾ ਮੁਕਤ ਜਾਣ ਵਾਲੇ
ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ/ਮਿੱਤਰ ਆਦਿ ਹਾਜ਼ਰ ਸਨ।


LEAVE A REPLY

Please enter your comment!
Please enter your name here