*ਹੋਣਹਾਰ ਮਿਹਨਤੀ ਅਧਿਆਪਕਾਂ ਦੇ ਮਾਰਗਦਰਸਨ ਨਾਲ ਹੀ ਵਿਦਿਆਰਥੀ ਦੇਸ ਦੇ ਉੱਜਵਲ ਭਵਿੱਖ ਦਾ ਕਰਦਾ ਹੈ ਨਿਰਮਾਣ*

0
36

  ਬੁਢਲਾਡਾ 31 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਦੇਸ ਦੇ ਉੱਜਵਲ ਭਵਿੱਖ ਅਤੇ ਮਨੁੱਖ ਨੂੰ ਆਤਮ ਨਿਰਭਰ ਬਣਾਉਣ ਲਈ ਅਧਿਆਪਕ ਦੀ ਭੂਮਿਕਾ ਗੁਰੂ ਦੇ ਰੂਪ ਵਿੱਚ ਮੰਨ੍ਹੀ ਜਾਂਦੀ ਹੈ। ਹੋਣਹਾਰ ਮਿਹਨਤੀ ਅਧਿਆਪਕਾਂ ਦੇ ਮਾਰਗਦਰਸਨ ਨਾਲ ਹੀ ਵਿਦਿਆਰਥੀ ਦੇਸ ਦਾ ਨਿਰਮਾਣ ਕਰਦਾ ਹੈ। ਅਜਿਹੀ ਸਥਿਤੀ ਚ ਗੁਰੂਆਂ ਦਾ ਸਨਮਾਨ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਦੀ ਕੜੀ ਨੂੰ ਅੱਗੇ ਤੋਰਦਿਆਂ ਪੰਜਾਬੀ ਸਾਹਿਤ ਕਲਾ ਮੰਚ ਅਧਿਆਪਕ ਦਿਵਸ 5 ਸਤੰਬਰ ਨੂੰ 11 ਹੋਣਹਾਰ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸੰਬਧੀ ਜਾਣਕਾਰੀ ਦਿੰਦਿਆ ਮੰਚ ਦੇ ਰਾਜਿੰਦਰ  ਵਰਮਾ ਸਟੇਟ ਐਵਾਰਡੀ  ਨੇ ਦੱਸਿਆ ਕਿ ਵੱਖ- ਵੱਖ ਕਾਡਰਾਂ ਵਿੱਚੋਂ 11 ਹੋਣਹਾਰ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਪ੍ਰਿੰਸੀਪਲ ਵਿਜੇ ਕੁਮਾਰ ਬੁਢਲਾਡਾ, ਲੈਕਚਰਾਰ ਪਰਮਿੰਦਰ ਤਾਗੜੀ ਬੋਹਾ, ਲੈਕਚਰਾਰ ਅੰਗਰੇਜ਼ੀ  ਡਾਇਟ ਮਾਨਸਾ ਮੈਡਮ ਸਰੋਜ ਰਾਣੀ, ਮੈਡਮ ਜਸਵਿੰਦਰ ਵਿਰਦੀ, ਮੈਡਮ ਜਗਦੀਪ ਕੌਰ ਪੀ ਟੀ ਆਈ ਅਧਿਆਪਕਾਂ ਚੱਕ ਭਾਈਕੇ,ਸਤੀਸ ਸਰਮਾ ਡੀ ਪੀ ਈ ,ਮੈਡਮ ਸੁਖਵੀਰ ਕੌਰ ਸੈਂਟਰ ਹੈੱਡ ਟੀਚਰ ਖਿਆਲਾ ਕਲਾਂ ,ਕੁਲਵਿੰਦਰ ਸਿੰਘ  ਹੈੱਡ ਟੀਚਰ  ਬੱਛੋਆਣਾ,ਦੀਪਕ ਕੁਮਾਰ ਹੈਡ ਟੀਚਰ ਬਖਸੀਵਾਲਾ, ਮੋਨਾ ਤਾਇਲ ਪ੍ਰਾਇਮਰੀ ਅਧਿਆਪਕਾਂ ਸਰਕਾਰੀ ਪ੍ਰਾਇਮਰੀ ਸਕੂਲ ਕਣਕਵਾਲ ਚਹਿਲਾ,ਹਰਪ੍ਰੀਤ ਸਿੰਘ ਪ੍ਰਾਇਮਰੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭੀਮੜਾ ਨੂੰ  ਸਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਦਿਵਸ ਤੇ ਪੂਰੇ ਭਾਰਤ ਵਿੱਚ ਵੱਖ -ਵੱਖ ਸੰਸਥਾਵਾਂ ,ਕਲੱਬ,ਪੰਚਾਇਤਾਂ,ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੇ ਉੱਤਮ ਰੁਤਬੇ ਦਾ ਮਾਣ ਵਧਾਇਆ ਜਾਦਾ ਹੈ ਸਾਹਿਤ ਕਲਾ ਮੰਚ ਹਰੇਕ ਸਾਲ ਅਧਿਆਪਕਾਂ ਦੇ ਸਨਮਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਅਤੇ ਡਿਊਟੀਆਂ ਵੀ ਲਗਾ ਦਿਤੀਆਂ ਗਈਆ ਹਨ। 

LEAVE A REPLY

Please enter your comment!
Please enter your name here