-ਕਰਫਿਊ ਦੌਰਾਨ ਰਾਤ ਨੂੰ ਸਿਹਤ ਐਮਰਜੈਂਸੀ ਮੌਕੇ ਸਰਪੰਚ ਜਾਰੀ ਕਰ ਸਕਣਗੇ ਕਰਫਿਊ ਪਾਸ: ਡਿਪਟੀ ਕਮਿਸ਼ਨਰ ਮਾਨਸਾ

0
104

ਮਾਨਸਾ, 31 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਦੇ ਚੱਲਦਿਆਂ, ਪੇਂਡੂ ਖੇਤਰਾਂ ਵਿੱਚ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਹਾਲਤ ਵਿੱਚ ਰਾਤ ਵੇਲੇ (ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ) ਲੋਕਾਂ ਦੇ ਕਰਫਿਊ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ।
    ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਰਫਿਊ ਪਾਸ ਲਈ ਵਿਅਕਤੀ ਨੂੰ ਆਪਣੇ ਨਾਲ ਫੋਟੋ ਸ਼ਨਾਖ਼ਤੀ ਕਾਰਡ ਜਾਂ ਆਧਾਰ ਕਾਰਡ ਨਾਲ ਰੱਖਣਾ ਹੋਵੇਗਾ। ਮਰੀਜ਼ ਦੇ ਨਾਲ ਇੱਕ ਹੋਰ ਸਾਥੀ ਵੀ ਜਾ ਸਕੇਗਾ। ਇਸ ਪਾਸ ਨਾਲ ਵਿਅਕਤੀ ਨਿਰਧਾਰਤ ਸਥਾਨ ਤੋਂ ਸਥਾਨ ਤੱਕ ਹੀ ਜਾ ਸਕੇਗਾ। ਇਹ ਪਾਸ ਉਸੇ ਰਾਤ ਲਈ ਵੈਲਿਡ ਹੋਵੇਗਾ ਜਦਕਿ ਦਿਨ ਵੇਲੇ ਇਹ ਪਾਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਵੇਗਾ।
    ਕਿਸੇ ਵੀ ਤਰਾਂ ਪਾਸ ਦੀ ਦੁਰਵਰਤੋਂ ਕਰਨ ਤੇ ਸਬੰਧਤ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
   

LEAVE A REPLY

Please enter your comment!
Please enter your name here