*PU ਦੇ ਗਰਲਸ ਹੋਸਟਲ ‘ਚ ਵੜਿਆ ਨੌਜਵਾਨ, ਵਿਦਿਆਰਥਣ ਨਾਲ ਛੇੜਛਾੜ ਦੀ ਕੀਤੀ ਕੋਸ਼ਿਸ਼*

0
61

(ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 4 ‘ਚ ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ ‘ਚ ਸਵੇਰ ਵੇਲੇ ਨੌਜਵਾਨ ਦੇ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਨੌਜਵਾਨ ਬੁੱਧਵਾਰ ਸਵੇਰੇ 3.30 ਵਜੇ ਦੇ ਕਰੀਬ ਕਮਰੇ ਵਿੱਚ ਦਾਖਲ ਹੋਇਆ ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।  

ਜਦੋਂ ਵਿਦਿਆਰਥਣ ਨੂੰ ਮਹਿਸੂਸ ਹੋਇਆ ਕਿ ਉਸ ਦੇ ਚਿਹਰੇ ‘ਤੇ ਕੋਈ ਛੂਹ ਰਿਹਾ ਹੈ, ਤਾਂ ਉਹ ਉੱਠੀ ਅਤੇ ਉਸ ਨੇ ਰੌਲਾ ਪਾਇਆ। ਇਸ ਤੋਂ ਬਾਅਦ ਨੌਜਵਾਨ ਰੈਂਪ ਦੇ ਰਾਹ ਤੋਂ ਭੱਜ ਗਿਆ। ਇਹ ਘਟਨਾ ਹੋਸਟਲ ਦੀ ਤੀਜੀ ਮੰਜ਼ਿਲ ‘ਤੇ ਵਾਪਰੀ। ਘਟਨਾ ਤੋਂ ਕਰੀਬ 10 ਮਿੰਟ ਤੱਕ ਘਬਰਾਹਟ ਨੂੰ ਕਾਬੂ ਕਰਨ ਤੋਂ ਬਾਅਦ ਲੜਕੀ ਨੇ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਹੋਸਟਲ ਰਿਸੈਪਸ਼ਨ ‘ਤੇ ਸੂਚਨਾ ਦਿੱਤੀ।

ਉਸ ਦੇ ਜਾਣਕਾਰੀ ਦੇਣ ਤੋਂ ਬਾਅਦ ਵੀ ਜਦੋਂ ਕਾਰਵਾਈ ਨਾ ਹੋਈ ਤਾਂ ਉਸ ਨੇ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਫੁਟੇਜ ਚੈਕ ਕੀਤੀ ਗਈ ਤਾਂ ਉਸ ਤੋਂ ਪਤਾ ਲੱਗਿਆ ਕਿ ਉਹ ਨੌਜਵਾਨ ਅੱਧੇ ਘੰਟੇ ਤੱਕ ਹਾਸਟਲ ਦੇ ਕੈਂਪਸ ਵਿੱਚ ਹੀ ਸੀ। ਉਸ ਦੇ ਗਲੇ ਵਿੱਚ ਕੱਪੜਾ ਅਤੇ ਬੈਗ ਸੀ। ਫੁਟੇਜ ਦੇਖਣ ਤੋਂ ਪਤਾ ਲੱਗਿਆ ਕਿ ਨੌਜਵਾਨ ਨਸ਼ੇ ਵਿੱਚ ਸੀ।

ਇਸ ਘਟਨਾ ਬਾਰੇ ਵਿਦਿਆਰਥਣ ਨੇ ਅਟੈਂਡੈਂਟ ਨੂੰ ਦੱਸਿਆ, ਜਿੱਥੋਂ ਅਸੀਸਟੈਂਟ ਨੂੰ ਜਾਣਕਾਰੀ ਦਿੱਤੀ ਗਈ। ਵਾਰਡਨ ਕੋਲ ਗੱਲ ਪਹੁੰਚੀ ਕਿ ਇੱਕ ਲੜਕਾ ਆਇਆ ਹੈ, ਉਸ ਨੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਦੱਸਿਆ ਜਾਂਦਾ ਹੈ ਕਿ ਵਾਰਡਨ ਤਮੰਨਾ ਸਹਿਰਾਵਤ ਨੇ ਸੁਰੱਖਿਆ ਕਰਮਚਾਰੀਆਂ ਨੂੰ ਸੀਸੀਟੀਵੀ ਫੁਟੇਜ ਦਿਖਾਉਣ ਲਈ ਕਿਹਾ, ਪਰ ਸੁਰੱਖਿਆ ਦਫ਼ਤਰ ਨੇ ਇਸ ਵਿੱਚ ਅਣਗਹਿਲੀ ਵਾਲਾ ਰਵੱਈਆ ਅਪਣਾਇਆ। ਹੋਸਟਲ ਦੀ ਇੱਕ ਵਿਦਿਆਰਥਣ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇਖਣ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ। ਵਿਦਿਆਰਥੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦੋਵਾਂ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ।

LEAVE A REPLY

Please enter your comment!
Please enter your name here