
ਬੁਢਲਾਡਾ 4, ਅਗਸਤ(ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਐਸ ਐਚ ਓ ਸਮੇਤ 9 ਮੁਲਾਜਮਾ ਦੇ ਕਰੋਨਾ ਪਾਜਟਿਵ ਆਉਣ ਕਾਰਨ ਸ਼ਹਿਰ *ਚ ਹੜਕੰਪ ਮੱਚ ਗਿਆ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਐਸ ਐਚ ਓ ਤੋਂ ਇਲਾਵਾ ਥਾਣੇ ਦਾ ਸਹਾਇਕ ਥਾਣੇਦਾਰ, 3 ਸਿਪਾਹੀ, ਮਹਿਲਾ ਕਾਸਟੇਬਲ ਅਤੇ 3 ਹੋਮਗਾਰਡ ਦੇ ਜਵਾਨ ਸਮੇਤ ਨੇੜਲੇ ਪਿੰਡ ਬਹਾਦਰਪੁਰ ਦਾ ਇੱਕ ਵਿਅਕਤੀ ਪਾਜਟਿਵ ਆਏ ਹਨ। ਥਾਣੇ ਵਿੱਚ ਆਉਣ ਜਾਣ ਵਾਲੇ ਅਤੇ ਸੰਪਰਕ *ਚ ਆਉਣ ਵਾਲੇ ਲੋਕਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਰੋਨਾ ਇਤਿਆਤਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਬਰੇਟਾ ਥਾਣੇ ਦੇ ਅੰਦਰ ਲੋਕਾਂ ਦਾ ਆਉਣ ਜਾਣ ਅਤੇ ਮੇਲ ਮਿਲਾਪ ਘਟਾ ਦਿੱਤਾ ਗਿਆ ਹੈ।
