ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) : ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਇਕਾਈ ਮਾਨਸਾ ਦੀ ਚੋਣ ਸਥਾਨਕ ਅਮਰ ਰਿਜ਼ੌਰਟ ਵਿਖੇ ਹੋਈ । ਚੋਣ ਨਿਗਰਾਨ ਕਮੇਟੀ ਵਿਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਆਗੂ ਰਘਵੀਰ ਚੰਦ ਸ਼ਰਮਾ ਅਤੇ ਵੈਦ ਤਾਰਾ ਚੰਦ ਭਾਵਾ ਸ਼ਾਮਲ ਸਨ ਅਤੇ ਇਨ੍ਹਾਂ ਦੀ ਰਹਿਨੁਮਾਈ ਹੇਠ ਹੀ ਇਹ ਚੋਣ ਨੇਪਰੇ ਚੜ੍ਹੀ। ਇਸ ਸਮੇਂ ਜ਼ਿਲ੍ਹਾ ਆਗੂ, ਬਲਾਕ ਆਗੂਆਂ ਅਤੇ ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ , ਬਰੇਟਾ ਦੇ ਪ੍ਰੇਮ ਸਿੰਘ ਕਿਸ਼ਨਗੜ੍ਹ, ਬੁਢਲਾਡਾ ਦੇ ਗੁਰਜੀਤ ਸਿੰਘ ਵਰੇ , ਬੋਹਾ ਦੇ ਸੁਖਪਾਲ ਸਿੰਘ ਹਾਕਮਵਾਲਾ , ਜੋਗਾ ਦੇ ਗੁਰਬਿੰਦਰ ਸਿੰਘ , ਭੀਖੀ ਦੇ ਸੱਤ ਪਾਲ ਰਿਸ਼ੀ , ਝੁਨੀਰ ਦੇ ਅੰਗਰੇਜ਼ ਸਿੰਘ , ਸਰਦੂਲਗੜ੍ਹ ਦੇ ਰਜਵੀਰ ਸਿੰਘ. ਜਿਲਾ ਅਾਗੂ ਹਰਚੰਦ ਸਿੰਘ ਮੱਤੀ, ਅਤੇ ਅਸੋਕ ਕੁਮਾਰ ਆਦਿ ਆਗੂਆਂ ਆਧਾਰਿਤ ਕਮੇਟੀ ਨੇ
ਹਾਜ਼ਰੀਨ ਨੂੰ ਜੀ ਆਇਆਂ ਕਿਹਾ, ਉਸ ਤੋਂ ਬਾਅਦ ਬਲਾਕ ਬੋਹਾ ਦੇ ਸਾਥੀ ਤਰਸੇਮ ਸਿੰਘ ਭੱਠਲ ਅਤੇ ਬਲਾਕ ਬੁਢਲਾਡਾ ਦੇ ਮੈਂਬਰ ਕਿਰਨ ਕੌਰ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਪਰੰਤ ਜਥੇਬੰਦੀ ਦੀ ਮਜ਼ਬੂਤੀ ਲਈ ਜਥੇਬੰਦਕ ਤਾਣੇ ਬਾਣੇ ਤੇ ਵਿਚਾਰ ਚਰਚਾ ਸ਼ੁਰੂ ਕੀਤੀ ਅਤੇ ਦਰਪੇਸ਼ ਜਥੇਬੰਦਕ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਦਿਆਂ ਹਾਜ਼ਿਰ ਆਗੂਆਂ ਨੇ ਸਮੂਹ ਸਾਥੀਆਂ ਨੂੰ ਆਉਣ ਵਾਲੇ ਸਮੇਂ ਪ੍ਰਤੀ ਸੁਚੇਤ ਕਰਦਿਆਂ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਟਾਕਰਾ ਕਰਨ ਲਈ ਵੀ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਸਮੇਂ ਸਰਬ ਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਗਈ। ਸਰਵਸੰਮਤੀ ਨਾਲ ਹੋਈ ਇਸ ਚੋਣ ਵਿੱਚ ਜ਼ਿਲ੍ਹਾ ਚੇਅਰਮੈਨ ਰਘਵੀਰ ਚੰਦ ਸ਼ਰਮਾ , ਪ੍ਰਧਾਨ ਸੱਤਪਾਲ ਰਿਸ਼ੀ , ਸਕੱਤਰ ਸਿਮਰਜੀਤ ਸਿੰਘ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਮਾਖਾ, ਸਲਾਹਕਾਰ ਮੱਖਣ ਸਿੰਘ ਮੁਲਕੋਂ , ਸਹਾਇਕ ਸਲਾਹਕਾਰ ਹਰਚੰਦ ਸਿੰਘ ਮੱਤੀ , ਸੀਨੀਅਰ ਵਾਈਸ ਪ੍ਰਧਾਨ ਗੁਰਜੀਤ ਸਿੰਘ ਵਰੇ , ਪ੍ਰੈਸ ਸਕੱਤਰ ਮੈਂਗਲ ਸਿੰਘ, ਵਾਇਸ ਪ੍ਰਧਾਨ ਸੁੱਚਾ ਸਿੰਘ ਅਤੇ ਕੁਲਵਿੰਦਰ ਸਿੰਘ , ਸਹਾਇਕ ਕੈਸ਼ੀਅਰ ਅਸ਼ੋਕ ਕੁਮਾਰ ਗਾਮੀਵਾਲਾ , ਸਹਾਇਕ ਸਕੱਤਰ ਹਰਬੰਸ ਸਿੰਘ , ਸਹਾਇਕ ਪ੍ਰੈਸ ਸਕੱਤਰ ਜਸਵੀਰ ਸਿੰਘ ਖੀਵਾ,ਸਟੇਜ ਸਕੱਤਰ ਮਨਮੰਦਰ ਸਿੰਘ , ਕਰਜਕਾਰੀ ਮੈਂਬਰ , ਗੁਰਪ੍ਰੀਤ ਸਿੰਘ ਉੱਭਾ , ਗੁਰਪ੍ਰੀਤ ਸਿੰਘ ਕਿਸ਼ਨਗੜ੍ਹ , ਗੁਰਜੰਟ ਸਿੰਘ , ਸੂਬਾ ਕਮੇਟੀ ਲਈ ਵੈਦ ਧੰਨਾ ਮੱਲ ਗੋਇਲ ਅਤੇ ਵੈਦ ਤਾਰਾ ਚੰਦ ਭਾਵਾ ਨਿਯੁਕਤ ਹੋਏ। ਇਸ ਮੌਕੇ ਚੁਣੀ ਗਈ ਨਵੀਂ ਕਮੇਟੀ ਨੂੰ ਸ਼ਾਮਲ ਆਗੂਆਂ ਨੇ ਵਧਾਈ ਦਿੱਤੀ। ਇਸਵ ਸਮੇਂ ਗਿਆਨ ਚੰਦ ਅਜ਼ਾਦ , ਜਸਵੀਰ ਸਿੰਘ ਝੰਡੂਕੇ , ਨਾਇਬ ਸਿੰਘ ਆਹਮਦਪਰ , ਸਿਸਨ ਗੋਇਲ , ਭਜਨ ਲਾਲ ਸ਼ਰਮਾ , ਸੁਖਪਾਲ ਸਿੰਘ ਜੋਗਾ , ਸਤਵੰਤ ਸਿੰਘ ਮੋਹਰ ਸਿੰਘ ਵਾਲਾ , ਕਰਮਜੀਤ ਸਿੰਘ ਢੀਂਡਸਾ , ਲਾਭ ਸਿੰਘ, ਮਨਜੀਤ ਸਿੰਘ ਚਹਿਲ , ਕੁਲਵੰਤ ਸਿੰਘ ਅੱਕਾਂਵਾਲੀ ਆਦਿ ਸਾਥੀ ਵੀ ਹਾਜ਼ਰ ਸਨ। ਆਗੂਆਂ ਨੇ ਤਾਲਮੇਲ ਕਮੇਟੀ ਵੱਲੋਂ ਕੀਤੇ ਚੰਗੇ ਪ੍ਬੰਧਾਂਂ ਦੀ ਸਰਾਹਨਾ ਕਰਦਿਆਂ ਧੰਨਵਾਦ ਕੀਤਾ।