*ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੀ ਸਾਲਾਨਾ ਚੋਣ ਮੀਟਿੰਗ ਸਥਾਨਕ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਸੰਪੰਨ ਹੋਈ*

0
24

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੀ ਸਾਲਾਨਾ ਚੋਣ ਮੀਟਿੰਗ ਸਥਾਨਕ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਸੰਪੰਨ ਹੋਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਮੰਡਲ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਪ੍ਰਧਾਨ ਸ਼੍ਰੀ ਬਲਜੀਤ ਸ਼ਰਮਾ,ਉਪ ਪ੍ਰਧਾਨ ਸ਼੍ਰੀ ਜਗਨਨਾਥ ਸ਼ਰਮਾ, ਸ਼੍ਰੀ ਭਾਰਤ ਭੂਸ਼ਨ ਬੰਟੀ, ਸਰਪ੍ਰਸਤ ਸ਼੍ਰੀ ਰਾਜ ਰਤਨ ਸ਼ਰਮਾ, ਸ਼੍ਰੀ ਪ੍ਰੋਸ਼ਤਮ ਕੁਮਾਰ ਝੁਨੀਰ, ਉਪ ਸਕੱਤਰ ਸ਼੍ਰੀ ਨਵੀਨ ਕੁਮਾਰ ਸੋਨੂੰ, ਅਤੇ ਸ਼੍ਰੀ ਬੰਟੀ ਰਾਜਪੂਤ, ਕੈਸ਼ੀਅਰ ਸ਼੍ਰੀ ਤਰੁਣ ਕੁਮਾਰ ਉਪ ਕੈਸ਼ੀਅਰ ਸ਼੍ਰੀ ਮਨਦੀਪ ਸਿੰਘ ਹੈਰੀ ,ਚੇਅਰਮੈਨ ਸ਼੍ਰੀ ਵਰੁਣ ਬਾਂਸਲ ਵੀਨੂੰ, ਸਟੇਜ ਸਕੱਤਰ ਸ਼੍ਰੀ ਕੰਵਲਜੀਤ ਸ਼ਰਮਾ ਦਰਬਾਰ ਇੰਚਾਰਜ ਸ਼੍ਰੀ ਯੋਗੇਸ਼ ਬਾਂਸਲ ਜੋਨੀ, ਦਰਬਾਰ ਮਹੰਤ ਸ਼੍ਰੀ ਵੀਰਭਾਨ ਸ਼ਰਮਾ, ਸ਼੍ਰੀ ਪ੍ਰਹਲਾਦ ਸ਼ਰਮਾ, ਸ਼੍ਰੀ ਸਾਹਿਲ ਕੁਮਾਰ ਗਰਗ ਕਾਰਜਕਾਰਨੀ ਮੈਂਬਰ ਸਰਵ ਸ਼੍ਰੀ ਸੇਵਕ ਸੰਦਲ, ਦਿਨੇਸ਼ ਸ਼ਰਮਾ, ਸੰਦਲ ਭਾਟੀਆ ਅਤੇ ਚੁਣੇ ਗਏ ।
ਉਨ੍ਹਾਂ ਅੱਗੇ ਦੱਸਿਆ ਕਿ ਮੰਡਲ ਦੇ ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ ਜੀ ਦੇ ਅਕਾਲ ਚਲਾਣੇ ਤੇ ਸਮੁੱਚੇ ਮੰਡਲ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼ਾਂਤੀ ਪਾਠ ਕੀਤਾ ਗਿਆ ਅਤੇ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੰਡਲ ਦੇ ਨਵਨਿਯੁਕਤ ਪ੍ਰਧਾਨ ਸ਼੍ਰੀ ਬਲਜੀਤ ਸ਼ਰਮਾ ਨੇ ਕਿਹਾ ਕਿ ਮੰਡਲ ਦੀ ਤਰੱਕੀ ਅਤੇ ਉੱਨਤੀ ਲਈ ਸਵਰਗਵਾਸੀ ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ ਜੀ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਸਾਰੇ ਮੈਂਬਰਾਂ ਨੂੰ ਨਾਲ ਲੈਕੇ ਚੱਲਣਗੇ ਅਤੇ ਸ਼੍ਰੀ ਰਾਮ ਲਾਲ ਸ਼ਰਮਾ ਜੀ ਅਤੇ ਸ਼੍ਰੀ ਕੁਲਵੰਤ ਰਾਮ ਸ਼ਰਮਾ ਜੀ ਵੱਲੋਂ ਮੰਡਲ ਨੂੰ ਦਿੱਤੀਆਂ ਬਹੁਮੁੱਲੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ।
ਜਲਦੀ ਹੀ ਮੰਡਲ ਵੱਲੋਂ ਸਮਾਜ ਭਲਾਈ ਦੇ ਕਾਰਜ, ਮੈਡੀਕਲ ਕੈਂਪ ਆਦਿ ਆਯੋਜਿਤ ਕੀਤੇ ਜਾਣਗੇ।

LEAVE A REPLY

Please enter your comment!
Please enter your name here