ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਮਾਨਸਾ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਖੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਮਾਨਸਾ ਦੇ ਤਿੰਨ ਖੂਨਦਾਨੀਆਂ ਨੂੰ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਮਾਨਸਾ ਦੇ ਡਾਕਟਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸੰਜੀਵ ਪਿੰਕਾ ਨੂੰ 129 ਵਾਰ ਬਲਜੀਤ ਸ਼ਰਮਾਂ ਨੂੰ 123ਵਾਰ ਅਤੇ ਸੁਨੀਲ ਗੋਇਲ ਨੂੰ 104ਵਾਰ ਖੂਨਦਾਨ ਕਰਨ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੋੜਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਸਨਮਾਨਿਤ ਕੀਤਾ।
ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ।
ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਅਤੇ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਮਾਨਸਾ ਸਾਇਕਲ ਗਰੁੱਪ ਦੇ ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ.ਪੀ.ਐਸ.ਰੇਖੀ, ਪ੍ਰਵੀਨ ਟੋਨੀ ਸ਼ਰਮਾਂ ਨੇ ਇਹਨਾਂ ਖੂਨਦਾਨੀਆਂ ਨੂੰ ਮਾਨਸਾ ਜਿਲੇ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ।