*ਰਮਾਇਣ ਤੋ ਜੋ ਸਿੱਖਿਆ ਮਿਲਦੀਆ ਹਨ ਉਹ ਜੀਵਨ ਵਿੱਚ ਧਾਰਨ ਕਰਨੀਆ ਚਾਹੀਦੀਆਂ ਹਨ-ਅਰਪਿਤ ਚੋਧਰੀ*

0
86

ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀ ਨਾਇਟ ਦਾ ਸਮਾਜਸੇਵੀ ਅਰਪਿਤ ਚੌਧਰੀ ਚੇਅਰਮੈਨ ਮਿਲੇਅਨਮ ਸਕੂਲ ਮਾਨਸਾ ਨੇ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਤੇ ਉਹਨਾ ਨੇ ਕਿਹਾ ਕਿ ਸਾਨੂੰ ਜਿੰਨਾ ਪੁੰਨ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ ਇਸ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ,ਕੈਸੀਅਰ ਵਿਜੇ ਕੁਮਾਰ ,ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ,ਪ੍ਰੇਮ ਕੁਮਾਰ , ਬਲਜੀਤ ਸਰਮਾ ਤੇ ਅਰੁਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਕਲੱਬ ਦੀ ਮਨੇਜਮੇੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ
ਅੱਜ ਦੀ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਭਰਤ ਤੇ ਸਤਰੂਘਨ ਆਪਣੇ ਨਾਨਕੇ ਤੋ ਵਾਪਸ ਅਯੁੱਧਿਆ ਪਰਤਦੇ ਹਨ ਉਹਨੂੰ ਸ਼ਹਿਰ ਦੇ ਬਜਾਰ ਸੁੰਨੇ ਸੁੰਨੇ ਲੱਗਦੇ ਹਨ । ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ ਉਹਨਾ ਨੂੰ ਆਪਣੇ ਪਿਤਾ ਜੀ ਦੀ ਮੋਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਬਚਨਾ ਕਰਕੇ ਵਣ ਨੁੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਦਾ ਹੈ ਚਿੱਤਰਕੂਟ ਵਿਖੇ ਭਗਵਾਨ ਰਾਮ ਤੇ ਭਰਤ ਦਾ ਮਿਲਾਪ ਅਤੇ ਭਰਤ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਬਚਨ ਹੈ ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦੇਖਣ ਯੋਗ ਸੀ ।


ਭਗਵਾਨ ਰਾਮ ਦੀ ਭੂਮਿਕਾ ਵਿੱਚ ਸ੍ਰੀ ਵਿਪਨ ਅਰੋੜਾ ,ਸੀਤਾ ਵਿਕਾਸ ਸਰਮਾ ,ਲਛਮਣ ਸੋਨੂੰ ਰੱਲਾ ,ਭਰਤ ਕੇਸ਼ੀ ਸ਼ਰਮਾ , ਅਤੇ ਸਤਰੂਘਨ ਗਗਨ ,ਗੁਰੂ ਵਸਿਸਟ ਮਨੋਜ ਅਰੋੜਾ , ਕੁਸੱਲਿਆ ਦੀ ਭੂਮਿਕਾ ਜੂਨੇਦ ,ਕੈਕਈ ਵਿਜੈ ਸ਼ਰਮਾਂ,ਸੁਮਿੱਤਰਾ ਵਿਜੈ ,ਸੁਮੰਤ ਸਾਹਿਲ ਨੇ ਆਪਣੇ ਰੋਲ ਬਾਖੂਬੀ ਨਿਭਾਏ , ਇਹ ਸੀਨ ਕਲੱਬ ਦੇ ਡਾਇਰੇੈਕਟਰ ਵਿਨੋਦ ਪਠਾਨ ਕੇਸੀ ਸ਼ਰਮਾ, ਟੋਨੀ ਸ਼ਰਮਾਂ ਵੱਲੋ ਬੜੀ ਮਿਹਨਤ ਨਾਲ ਤਿਆਰ ਕਰਵਾਏ ਗਏ ਸਨ ,ਸਟੇਜ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸਰਮਾ ਨੇ ਨਿਭਾਈ ।

LEAVE A REPLY

Please enter your comment!
Please enter your name here