ਮਾਨਸਾ, 27 ਜੁਲਾਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਦੀ ਨਾਮਵਰ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਅਕੈਡਮੀ ਫਫੜੇ ਭਾਈ ਕੇ ਵਿਖੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਪੌਦੇ ਲਗਾਏ ਗਏ। ਇਸ ਮੋਕੇ ਪ੍ਰਿੰਸ਼ੀਪਲ ਗਜਲਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਵਾਤਾਵਰਨ ਸੁੱਧ ਰੱਖਣ ਲਈ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ, ਕਿਉਕਿ ਜੇਕਰ ਸਾਡਾ ਆਲਾ ਦੁਆਲਾ ਸੁੱਧ ਹੋਵੇਗਾ ਤਾ ਹੀ ਅਸੀ ਚੰਗਾ ਜੀਵਨ ਬਤੀਤ ਕਰ ਸਕਦੇ ਹਾ। ਤੇ ਆਉਣ ਵਾਲੀ ਪੀੜੀ ਨੂੰ ਚੰਗਾ ਵਾਤਾਵਰਨ ਦੇ ਸਕਦੇ ਹਾ। ਉਹਨਾ ਨੇ ਕਿਹਾ ਕਿ ਅਕਾਲ ਅਕੈਡਮੀ ਵਿੱਚ ਸਮੇ ਸਮੇ ਤੇ ਵਾਤਾਵਰਨ ਸੁੱਧਤਾ ਸਬੰਧੀ ਸੈਮੀਨਰ ਪ੍ਰੋਗਰਾਮ ਕਰਵਾਏ ਜਾਦੇ ਹਨ। ਇਸ ਮੋਕੇ ਟੀਚਰ ਅਮਨਦੀਪ ਕੋਰ, ਪ੍ਰਦੀਪ ਕੁਮਾਰ, ਹਰਵਿੰਦਰਪਾਲ ਰਿਸੀ,ਮੱਖਣ ਸਿੰਘ,ਮਾਲੀ ਸੁਖਵਿੰਦਰ ਸਿੰਘ ਆਦਿ ਹਾਜਿਰ ਸਨ।