ਮਾਨਸਾ,25 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਰੂਸ ਅਤੇ ਯੂਕਰੇਨ ਦੇ ਵਿਚ ਹੋਈ ਜੰਗ ਦੇ ਦੌਰਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਲਈ ਗਏ ਨੌਜਵਾਨ ਲੜਕੇ ਲੜਕੀਆਂ ਡਰ ਦੇ ਸਾਏ ਹੇਠ ਜੀਅ ਰਹੇ ਹਨ ਅੱਜ ਮਾਨਸਾ ਦੇ ਪੰਜ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਸਹੀ ਸਲਾਮਤੀ ਵਾਪਸੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਭਾਰਤ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਘਰ ਲੈ ਸਕੇ।
ਯੂਕਰੇਨ ਵਿਖੇ ਮੈਡੀਕਲ ਦੀ ਪੜ੍ਹਾਈ ਕਰਨ ਗਏ ਮਾਨਸਾ ਦੇ ਪੰਜ ਪਰਿਵਾਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਸਹੀ ਸਲਾਮਤ ਆਪਣੇ ਬੱਚਿਆਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਗੁਰਤੇਜ ਸਿੰਘ ਅਤੇ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਮਨਜਿੰਦਰ ਕੌਰ ਮਾਨਸਾ ਅਨਾਮਿਕਾ ਸ਼ਰਮਾ ਭੀਖੀ ਜਸ਼ਨਪ੍ਰੀਤ ਕੌਰ ਖੜਕ ਸਿੰਘ ਵਾਲਾ ਸੁਖਪ੍ਰੀਤ ਕੌਰ ਰੱਲਾ ਮੈਨੂੰ ਕੌਰ ਰੱਲਾ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਈਆਂ ਹਨ ਜਿਨ੍ਹਾਂ ਨੂੰ ਤਿੰਨ ਸਾਲ ਤੱਕ ਦਾ ਸਮਾਂ ਹੋ ਗਿਆ ਹੈ ਪਰ ਉਥੋਂ ਦੀ ਸਰਕਾਰ ਨੇ ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਕਿ ਲੜਾਈ ਲੱਗ ਸਕਦੀ ਹੈ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਚਲੇ ਜਾਣ ਪਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਆਉਣ ਲਈ ਜੋ ਟਿਕਟਾਂ ਵੀ ਬੁੱਕ ਕਰਵਾ ਦਿੱਤੀਆਂ ਹਨ ਪਰ ਅਜੇ ਤੱਕ ਉਨ੍ਹਾਂ ਦੇ ਬੱਚੇ ਸਹਿਮੇ ਹੋਏ ਹਨ ਜੋ ਕਿ ਬੰਕਰਾਂ ਦੇ ਵਿੱਚ ਹਨ ਅਤੇ ਉਨ੍ਹਾਂ ਨੂੰ ਖਾਣ ਪੀਣ ਦੇ ਲਈ ਵੀ ਸਾਮਾਨ ਨਹੀਂ ਮਿਲ ਰਿਹਾ ਜਿਸ ਲਈ ਉਨ੍ਹਾਂ ਵਲੋਂ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਮਾਪਿਆਂ ਦੇ ਨਾਲ ਮਿਲਾਇਆ ਜਾਵੇ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਰਿਵਾਰਾਂ ਦੇ ਨਾਲ ਗੱਲ ਕਰਵਾਈ ਹੈ ਅਤੇ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਦੇ ਨਾਲ ਬੱਚਿਆਂ ਨੂੰ ਲਿਆਉਣ ਦੇ ਲਈ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਮਾਨਸਾ ਦੇ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਦੇ ਲਈ ਸਾਡੀ ਡਿਊਟੀ ਲਾਈ ਹੈ ਤਾਂ ਕਿ ਇਨ੍ਹਾਂ ਪਰਿਵਾਰਾਂ ਦੀ ਸਮੇਂ ਸਮੇਂ ਤੇ ਬੱਚਿਆਂ ਦੇ ਨਾਲ ਗੱਲ ਕਰਵਾ ਕੇ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾ ਸਕੇ