*ਅਧਿਆਪਕਾਂ ਵੱਲੋਂ ਤਨਖਾਹਾਂ ਨਾ ਮਿਲਣ ਕਾਰਨ ਧਰਨਾ ਪ੍ਰਦਰਸ਼ਨ*

0
30

ਮਾਨਸਾ 25,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਅੱਜ ਅਧਿਆਪਕਾਂ ਵੱਲੋਂ ਸੰਯਕਤ ਅਧਿਆਪਕ ਫਰੰਟ ਅਤੇ ਬੀ.ਐੱਡ. ਅਧਿਆਪਕ ਫਰੰਟ ਦੇ ਝੰਡੇ ਹੇਠ ਜਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜੀ ਕਰਕੇ ਐਸ.ਡੀ.ਐੱਮ. ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਟੀ.ਐੱਫ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਜਨਵਰੀ 2022 ਦੀ ਤਨਖਾਹ ਹਾਲੇ ਤੱਕ ਨਾ ਮਿਲਣ ਕਾਰਨ ਸਥਾਨਕ ਬਾਲ ਭਵਨ ਮਾਨਸਾ ਵਿਖੇ ਧਰਨਾ ਲਗਾਇਆ ਗਿਆ। ਜਿਸ ਉਪਰੰਤ ਜਿਲ੍ਹਾ ਪ੍ਰਸ਼ਾਸ਼ਨ ਨੇ ਅਧਿਆਪਕ ਜੱਥੇਬੰਦੀਆਂ ਦੀ ਮੀਟਿੰਗ ਐਸ.ਡੀ.ਐੱਮ. ਨਾਲ ਕਰਵਾਈ ਗਈ। ਜਿਸ ਵਿੱਚ ਦੋਵੇਂ ਜਿਲ੍ਹਾਂ ਸਿੱਖਿਆ ਅਫਸਰ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾਈ ਆਗੂ ਜਗਤਾਰ ਝੱਬਰ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਤਨਖਾਹਾਂ ਬਾਬਤ ਕਈ ਵਾਰ ਜਿਲ੍ਹਾ ਸਿੱਖਿਆ ਅਫਸਰ ਨਾਲ ਤਾਲ-ਮੇਲ ਕੀਤਾ ਗਿਆ, ਪਰ ਅਜੇ ਤੱਕ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਸਬੰਧੀ ਲੋੜੀਂਦਾ ਬਜਟ ਸਟੇਟ ਵੱਲੋਂ ਪ੍ਰਾਪਤ ਨਹੀਂ ਹੋਇਆ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਹਮਾਇਤ ਕੀਤੀ ਗਈ। ਧਰਨੇ ਉਪਰੰਤ ਅਧਿਆਪਕ ਜੱਥੇਬੰਦੀਆਂ ਦੀ ਮੀਟਿੰਗ ਐਸ.ਡੀ.ਐਮ. ਮਾਨਸਾ ਨਾਲ ਹੋਈ। ਜਿਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਅਤੇ ਡਿਪਟੀ ਡੀ.ਈ.ਓ. ਮੌਜੂਦ ਰਹੇ। ਐਸ.ਡੀ.ਐਮ. ਮਾਨਸਾ ਵੱਲੋਂ ਅਧਿਆਪਕ ਜੱਥੇਬੰਦੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਅਗਲੇ ਹਫਤੇ ਲੋੜੀਂਦਾ ਬਜਟ ਪ੍ਰਾਪਤ ਕਰਨ ਲਈ ਦੁਬਾਰਾ ਲਿਖਿਆ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭੂਰਾ ਸਿੰਘ ਤਾਮਕੋਟ, ਗੁਰਵਿੰਦਰ ਸਿੰਘ ਤਾਮਕੋਟ, ਪੰਜਾਬ ਕਿਸਾਨ ਯੂਨੀਅਨ ਵੱਲੋਂ ਕਾਮਰੇਡ ਰਣਜੀਤ ਸਿੰਘ ਤਾਮਕੋਟ, ਅਧਿਆਪਕ ਆਗੂ ਦਰਸ਼ਨ ਸਿੰਘ ਅਲੀਸ਼ੇਰ (ਬੀ.ਐੱਡ. ਫੰਰਟ), ਡੀ.ਟੀ.ਐੱਫ. ਵੱਲੋਂ ਬਲਜਿੰਦਰ ਅਕਲੀਆਂ, ਰਾਜਵਿੰਦਰ ਬਹਿਣੀਵਾਲ, ਨਵਜੋਸ਼ ਸਪੋਲੀਆਂ, ਕੁਲਦੀਪ ਅੱਕਾਵਾਲੀ, ਜੋਗਿੰਦਰ ਬਰੇ (ਈ.ਟੀ.ਟੀ. ਟੈੱਟ ਪਾਸ), ਧਰਮਿੰਦਰ ਹੀਰੇਵਾਲਾ (ਸੀ.ਪੀ.ਐੱਫ. ਯੂਨੀਅਨ), ਬਿੱਕਰ ਮੰਘਾਣੀਆ (ਪੈਨਸ਼ਨਰ ਐਸ਼ੋਸ਼ੀਏਸ਼ਨ), ਕੇਵਲ ਅਕਲੀਆਂ, ਕਰਨਪਾਲ ਅੱਕਾਂਵਾਲੀ, ਮੈਡਮ ਅਮਨਦੀਪ ਕੌਰ ਤਾਮਕੋਟ, ਅਨੀਤਾ ਰਾਣੀ ਤਾਮਕੋਟ, ਰੇਨੂੰ ਬਾਲਾ ਭੰਮੇ, ਤਨੂੰ ਤਨੇਜਾ, ਖੁਸ਼ਵਿੰਦਰ ਕੌਰ ਭੰਮੇ, ਤਰਵਿੰਦਰ ਹੀਰੇਵਾਲਾ (ਸੀ.ਐਚ.ਟੀ.), ਗੁਰਬਚਨ ਹੀਰੇਵਾਲਾ, ਲਖਵਿੰਦਰ ਮਾਨ (ਜੀ.ਟੀ.ਯੂ. ਵੱਲੋਂ), ਆਦਿ ਅਧਿਆਪਕ ਆਗੂ ਹਾਜਰ ਸਨ।

LEAVE A REPLY

Please enter your comment!
Please enter your name here