*ਭਾਰਤ ‘ਚ ਓਮੀਕ੍ਰੋਨ ਦਾ ਕਹਿਰ ਮਗਰੋਂ ਸਖਤੀ ਸ਼ੁਰੂ, ਇਸ ਸੂਬੇ ‘ਚ ਰਾਤ ਦਾ ਕਰਫਿਊ, ਵਿਆਹਾਂ ‘ਚ ਸਿਰਫ 200 ਲੋਕ ਹੋ ਸਕਣਗੇ ਸ਼ਾਮਲ*

0
144

24,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਤੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਉੱਤਰ ਪ੍ਰਦੇਸ਼ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਸੂਬੇ ਵਿੱਚ ਸ਼ਨੀਵਾਰ ਯਾਨੀ 25 ਦਸੰਬਰ ਤੋਂ ਰਾਤ ਦਾ ਕਰਫਿਊ ਲਗਾਇਆ ਜਾਵੇਗਾ।

ਇਸ ਨਾਈਟ ਕਰਫਿਊ ਤਹਿਤ ਕੱਲ੍ਹ ਰਾਤ 11 ਵਜੇ ਤੋਂ ਸਵੇਰੇ 05 ਵਜੇ ਤੱਕ ਨਾਈਟ ਕੋਰੋਨਾ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਕੋਵਿਡ ਪ੍ਰੋਟੋਕੋਲ ਨਾਲ ਵੱਧ ਤੋਂ ਵੱਧ 200 ਲੋਕਾਂ ਨੂੰ ਜਨਤਕ ਸਮਾਗਮਾਂ ਜਿਵੇਂ ਵਿਆਹ ਆਦਿ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦੇਣੀ ਹੋਵੇਗੀ।

ਵੱਧ ਰਹੇ ਹਨ ਓਮੀਕ੍ਰੋਨ ਦੇ ਮਾਮਲੇ

ਇਸ ਦੌਰਾਨ ਕੋਵਿਡ ਦੇ ਨਵੇਂ ਰੂਪ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਦੇਸ਼ ਭਰ ਵਿੱਚ ਵੱਧ ਰਹੀ ਹੈ। ਭਾਰਤ ਵਿੱਚ ਹੁਣ ਤੱਕ ਓਮੀਕ੍ਰੋਨ ਦੇ ਕੁੱਲ 358 ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਓਮੀਕ੍ਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਸਮੇਂ ਇਹ 33 ਫੀਸਦੀ ਦੀ ਰਫਤਾਰ ਨਾਲ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ।

ਦੇਸ਼ ਭਰ ਦੇ ਮਾਮਲਿਆਂ ਚੋਂ ਜ਼ਿਆਦਾਤਰ ਮਰੀਜ਼ ਮਹਾਰਾਸ਼ਟਰ ਤੋਂ ਆ ਰਹੇ ਹਨ। ਰਿਪੋਰਟ ਮੁਤਾਬਕ, ਕੁੱਲ ਮਾਮਲਿਆਂ ਚੋਂ ਮਹਾਰਾਸ਼ਟਰ ਵਿੱਚ 88, ਦਿੱਲੀ ਵਿੱਚ 67, ਤੇਲੰਗਾਨਾ ਵਿੱਚ 38, ਤਾਮਿਲਨਾਡੂ ਵਿੱਚ 34, ਕੇਰਲ ਤੇ ਹਰਿਆਣਾ ਵਿੱਚ 29 ਸਾਹਮਣੇ ਆਏ ਹਨ।

LEAVE A REPLY

Please enter your comment!
Please enter your name here