*ਡੇਂਗੂ ਦੇ ਬਚਾਅ ਲਈ ਜਾਗਰੂਕ ਕੀਤਾ*

0
89

 ਬੁਢਲਾਡਾ 1ਨਵੰਬਰ (ਸਾਰਾ ਯਹਾਂ/ਅਮਨ ਮਹਿਤਾ )ਅੱਜ ਬੁਢਲਾਡਾ ਵਿਖੇ ਸਲਮ ਏਰੀਆ ਵਿੱਚ ਡੇਂਗੂ ਤੋਂ ਬਚਨ  ਇਕ ਕੈੰਪ ਲਾਇਆਂ ਗਿਆ।ਇਸ ਵਿੱਚ ਬਲਦੇਵ ਕੱਕੜ ਰਿਟਾਇਰਡ ਸਿਹਤ ਸੇਵਾਵਾਂ ਪੰਜਾਬ ਅਤੇ ਸਾਬਕਾ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਪ੍ਰਧਾਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ  ਨੇ ਦਸਿਆ ਕਿ ਡੇਂਗੂ ਇਕ ਵਾਈਰਲ ਸਕਰਮਨ ਹੈ। ਜੋ ਡੇਂਗੂ ਦੇ ਵਾਈਰਸ ਦੇ ਕਾਰਨ ਹੁੰਦਾ ਹੈ। ਇਹ ਮੱਛਰ ਕਟਣ ਨਾਲ ਹੁੰਦਾ ਹੈ।ਇਸ ਵਿੱਚ 3-7 ਦਿਨ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਹਿਸੇ ਵਿੱਚ ਦਰਦ, ਭੁੱਖ ਨਾ ਲਗਣਾ, ਪੇਟ ਦਰਦ, ਦੇ ਲੱਛਣ ਵੀ ਹੋ ਸਕਦੇ ਹਨ ।ਉਨ੍ਹਾਂ ਅੱਗੇ ਦੱਸਿਆ ਕਿ ਡੇਂਗੂ ਮਲੇਰੀਆ ਦਾ ਸ਼ੀਜਨ ਚੱਲ ਰਿਹਾ ਹੈ। ਸਾਨੂੰ ਇਨ੍ਹਾਂ ਬਿਮਾਰੀਆਂ ਤੋੋਂ ਬਚਣ ਲਈ ਪੂਰੀ ਬਾਂਹ ਦੇ ਕੱਪੜੇ ਪਾਉਣੇ ਚਾਹੀਦੇ ਹਨ, ਰਾਤ ਸਮੇਂ ਮੱਛਰ ਦਾਨੀ ਲਗਾ ਕੇ ਸੋੌਣਾ ਚਾਹੀਦਾ ਹੈ। ਵਰਤੋੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਕੱਢ ਹਫ਼ਤੇ ਵਿੱਚ ਇਕ ਵਾਰ ਸਾਫ਼ ਕਰਕੇ ਸੁਕਾਉਣਾ ਲਾਜ਼ਮੀ ਹੈ। ਪਾਣੀ ਵਾਲੀ ਟੈਂਕੀਆ ਨੂੰ ਢੱਕ ਕੇ ਰੱਖੋੋ। ਆਪਣਾ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖੋੋ।ਟਾਇਰਾਂ, ਵਾਧੂ ਪਏ ਬਰਤਨਾ, ਗਮਲੇ ਆਦਿ ਵਿੱਚ ਪਾਣੀ ਇੱਕਠਾ ਨਾ ਹੋੋਣ ਦਿਓ। ਨਿਰੰਜਨ ਬੋਹਾ ਨੇ ਦੱਸਿਆ ਕਿ ਬੁਖਾਰ ਹੋੋਣ ਤੇ ਤੁਰੰਤ ਨੇੜੇ ਦੀ ਕਿਸੇ ਵੀ ਸਰਕਾਰੀ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕਰੋੋ। ਡੇਂਗੂ ਅਤੇ ਮਲੇਰੀਏ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਤਪਾਲਾਂ ਵਿੱਚ ਮੁਫ਼ਤ ਉਪਲਬੱਧ ਹਨ।ਇਸ ਮੌਕੇ ਚਾਈਲਡ ਹੈਲਪ ਲਾਇਨ ਦੇ ਕਮਲਦੀਪ ਮੈਬਰ ਕੁਲਵਿੰਦਰ ਸਿੰਘ ਅਤੇ ਬਖਸ਼ਿਦਰ ਸਿੰਘ ਨੇ ਬੱਚਿਆ ਲਈ ਸਿਹਤ ਸੇਵਾਵਾ ਅਤੇ ਅਧਿਕਾਰਾ ਪ੍ਰਤੀ ਜਾਗਰੂਕ ਕੀਤਾ। ਉਨ੍ਹਾ ਕਿਹਾ ਕਿ ਚਾਈਲਡ ਹੈਲਪ ਲਾਇਨ ਬੱਚਿਆਂ ਦੀ ਸਿਹਤ ਸੇਵਾਵਾ ਅਤੇ ਅਧਿਕਾਰਾਂ ਪ੍ਰਤੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਆਪਣੇ ਅਧਿਕਾਰਾਂ ਪ੍ਰਤੀ ਮੁਸ਼ਕਲ ਆਉਦੀ ਹੈ ਤਾ ਉਹ ਹੈਲਪ ਲਾਇਨ ਨੰਬਰ 1098 ਤੇ ਫੋਨ ਕਰਕੇ ਆਪਣੀ ਰਿਪੋਰਟ ਦੇ ਸਕਦੇ ਹਨ ਜਾ ਬਾਲ ਭਲਾਈ ਕਮੇਟੀ ਬੱਚਤ ਭਵਨ ਮਾਨਸਾ ਵਿਖੇ ਰਿਪੋਰਟ ਕਰ ਸਕਦੇ ਹੋ।ਇਸ ਸਮੇ ਬਾਲ ਭਲਾਈ ਦੇ ਚੇਅਰਪਰਸਨ ਮੈਡਮ ਬੀਰਦਿਵੇਦਰ ਕੌਰ,ਮੇਬਰ ਨੀਲਮ ਕੱਕੜ,ਹਾਜਰ ਸਨ

LEAVE A REPLY

Please enter your comment!
Please enter your name here