ਬੁਢਲਾਡਾ 28 ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਬੋਹਾ^ਕਲੀਪੁਰ ਰੋਡ ਤੇ ਪਿੰਡ ਮੰਡੇਰ ਦੇ ਨਜ਼ਦੀਕ ਹਲਕੇ ਦੇ ਲੋਕਾਂ ਦੀ ਤਰੱਕੀ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਜਿੰਦਲ ਇੰਟਰਨੈਸ਼ਨਲ ਸਕੂਲ ਦੇ ਵਿਹੜੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ। ਇਸ ਮੌਕੇ ਰਾਗੀ ਜੱਥਿਆਂ ਵੱਲੋਂ ਇਲਾਹੀ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਗ੍ਰਾਮ ਪੰਚਾਇਤ ਪਿੰਡ ਰਾਮਪੁਰ ਮੰਡੇਰ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਇਸ ਖੇਤਰ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿੰਦਲ ਇੰਟਰਨੈਸ਼ਨਲ ਸਕੂਲ ਵੱਲੋਂ ਗ੍ਰਾਮ ਪੰਚਾਇਤ ਪਿੰਡ ਰਾਮਪੁਰ ਮੰਡੇਰ ਦੇ ਸਹਿਯੋਗ ਸਦਕਾ ਕੀਤਾ ਉਪਰਾਲਾ ਸਲਾਘਾਯੌਗ ਹੈ। ਉਨ੍ਹਾਂ ਕਿਹਾ ਕਿ ਬੱਚਿਆ ਦੇ ਬੋਧਿਕ ਅਤੇ ਮਾਨਸਿਕ ਵਿਕਾਸ ਲਈ ਇਹਸ ਜਿਹੇ ਉੁਪਰਾਲੇ ਸਮਾਜ ਲਈ ਲਾਭਦਾਇਕ ਸਾਬਤ ਹੰੁੰਦੇ ਹਨ। ਇਸ ਮੋਕੇ ਤੇ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਵ ਦੇ ਜਿਲ੍ਹਾਂ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਅਜਿਹੇ ਸਕੂਲਾ ਦਾ ਨਿਰਮਾਣ ਹੋਣ ਨਾਲ ਇਸ ਪਿਛੜੇ ਖੇਤਰ ਵਿੱਚੋਂ ਆਈ ਏ ਐਸ, ਆਈ ਪੀ ਐਸ, ਡਾਕਟਰ ਇੰਜੀਨੀਅਰ ਬਣਨ ਲਈ ਬੱਚਿਆ ਦੀ ਨੀਹ ਤਿਆਰ ਕੀਤੀ ਜਾਂਦੀ ਹੈ। ਜਿਸਦਾ ਲਾਭ ਇਲਾਕੇ ਨੂੰ ਹੋਵੇਗਾ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਜਿੰਦਲ ਅਤੇ ਡਾਇਰੈਕਟਰ ਰਾਕੇਸ਼ ਜੈਨ ਨੇ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਦਾ ਜਿੱਥੇ ਸ਼ੁਕਰਨਾ ਕੀਤਾ ਉੱਥੇ ਮਿਆਰੀ ਅਤੇ ਸਿੱਖਿਆ ਦੇ ਪਸਾਰ ਲਈ ਹਰ ਸੰਭਵ ਕੋਸ਼ਿਸ਼ ਦਾ ਵਿਸ਼ਵਾਸ਼ ਦਿੱਤਾ। ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਬਿਨੋਏ ਟੀ ਜੋਸ਼, ਵਾਇਸ ਪ੍ਰਿੰਸੀਪਲ ਸ਼ਿੰਪੀ ਰਹੇਜਾ ਤੋਂ ਇਲਾਵਾ ਭੋਲਾ ਸਿੰਘ ਕਾਹਨਗੜ੍ਹ, ਸੋਹਨ ਸਿੰਘ ਕਲੀਪੁਰ, ਸਰਪੰਚ ਲਾਡੀ ਸਿੰਘ, ਸਾਬਕਾ ਸਰਪੰਚ ਕਾਕਾ ਸਿੰਘ, ਵਰਿੰਦਰ ਸਿੰਘ ਸਰਪੰਚ ਉੱਡਤ ਸੈਦੇਵਾਲਾ, ਕੋਸਲਰ ਪ੍ਰੇਮ ਗਰਗ ਬੁਢਲਾਡਾ, ਮਾਰਕਿਟ ਕਮੇਟੀ ਦੇ ਵਾਇਸ ਚੇਅਰਮੈਨ ਰਾਜ ਕੁਮਾਰ ਭੱਠਲ, ਆੜਤੀਆਂ ਐਸ਼ੋਸ਼ੀਏਸ਼ਨ ਦੇ ਗਿਆਨ ਚੰਦ, ਐਸ ਐਸ ਜੈਨ ਸਭਾ ਦੇ ਚਿਰੰਜੀ ਲਾਲ ਜੈਨ, ਸੰਤੋਖ ਸਿੰਘ ਸੇਰਖਾਵਾਲਾ, ਜੱਥੇਦਾਰ ਜ਼ੋਗਾ ਸਿੰਘ ਬੋਹਾ ਆਦਿ ਹਾਜ਼ਰ ਸਨ। ਫੋਟੋ: ਬੁਢਲਾਡਾ: ਸਕੁਲ ਦੇ ਵਿਹੜੇ ਵਿੱਚ ਕਰਵਾਏ ਸੁਖਮਨੀ ਸਾਹਿਬ ਦੇ ਪਾਠ ਸਮਾਰੋਹ ਦੀਆਂ ਝਲਕਿਆ ਦਾ ਦ੍ਰਿਸ਼।