ਸਰਾਬ ਦੇ ਭੁਲੇਖੇ ਜ਼ਹਿਰੀਲੀ ਚੀਜ਼ ਪੀਣ ਨਾਲ ਕਿਸਾਨ ਦੀ ਮੋਤ

0
162

ਬੁਢਲਾਡਾ 28 ਫਰਵਰੀ  (ਸਾਰਾ ਯਹਾ /ਅਮਨ ਮਹਿਤਾ): ਇੱਥੋ ਨਜ਼ਦੀਕ ਪਿੰਡ ਦਲੇਲਵਾਲਾ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਚਲਦੇ ਕਿਸਾਨ ਵੱਲੋਂ ਸਰਾਬ ਦੇ ਭੁਲੇਖੇ ਵਿੱਚ ਕੋਈ ਜ਼ਹਿਰੀਲੀ ਚੀਜ਼ ਪੀਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਿਲਆ ਹੈ। ਬੋਹਾ ਥਾਣੇ ਦੇ ਸਹਾਇਕ ਥਾਣੇਦਾਰ ਰਘੁਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ(45) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਦਲੇਲਵਾਲਾ ਵਜੋ ਹੋਈ ਹੈ। ਮ੍ਰਿਤਕ ਆਪਣੀ ਪਤਨੀ ਨਾਲ ਤਲਾਕ ਹੋਣ ਤੋ ਬਾਅਦ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਗੁਰਸੇਵਕ ਸਿੰਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਹੈ। 

LEAVE A REPLY

Please enter your comment!
Please enter your name here