ਬੁਢਲਾਡਾ 21 ਜਨਵਰੀ(ਸਾਰਾ ਯਹਾ /ਅਮਨ ਮਹਿਤਾ) : ਲੋਕਾਂ ਦੀ ਸੇਵਾ ਸੁਰੱਖਿਆ ਅਤੇ ਇਨਸਾਫ, ਸੜਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਫਰੰਟ ਲਾਇਨ ਤੇ ਆ ਕੇ ਕੰਮ ਕਰ ਰਹੀ ਹੈ। ਇਹ ਸਬਦ ਅੱਜ ਇੱਥੇ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਦੇ ਵਿਹੜੇ ਵਿੱਚ ਸੜਕ ਸੁਰੱਖਿਆ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਕਹੇ। ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਡੇ ਜੀਵਨ ਵਿੱਚ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨਾ ਜਿੱਥੇ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਉੱਥੇ ਅਸੀ ਦੁਰਘਟਨਾਵਾਂ ਨੂੰ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਮੇ ਜੇਕਰ ਅਸੀ ਸਹੀ ਢੰਗ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਸੜਕਾਂ ਤੇ ਡੁੱਲਣ ਵਾਲਾ ਖੂਨ ਰੁੱਕ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਇੱਕ ਚੰਗੇ ਨਾਗਰਿਕ ਦਾ ਸਬੂਤ ਦੇਣ। ਇਸ ਮੌਕੇ ਤੇ ਸਕੁਲ ਦੇ ਪ੍ਰਿੰਸੀਪਲ ਮੁਕੇਸ ਸਿੰਗਲਾ ਸਮੇਤ ਸਮੂਹ ਸਟਾਫ ਆਦਿ ਹਾਜਰ ਸਨ।