ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਨਗਰ ਕੌਂਸਲ ਚੋਣਾਂ ਸਬੰਧੀ ਸਰਗਰਮੀਆਂ ਤੇਜ਼

0
186

ਬੁਢਲਾਡਾ 21, ਜਨਵਰੀ (ਸਾਰਾ ਯਹਾ /ਅਮਨ ਮਹਿਤਾ)– ਨਗਰ ਸੁਧਾਰ ਸਭਾ ਬੁਢਲਾਡਾ ਦੀ ਅਹਿਮ ਮੀਟਿੰਗ ਅੱਜ ਸੰਸਥਾ ਦੇ ਮੁੱਖ ਦਫਤਰ ਵਿਖੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ।   ਮੀਟਿੰਗ ਵਿੱਚ ਨਗਰ ਕੌਂਸਲ ਚੋਣਾਂ ਸਬੰਧੀ ਰਣਨੀਤੀ , ਦਫ਼ਤਰ ਦੇ ਮਹੂਰਤ ਬਾਰੇ , ਸੜਕਾਂ ਅਤੇ ਜਥੇਬੰਦਕ ਆਦਿ ਏਜੰਡਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ।   ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਫੈਸਲਾ ਕਰਕੇ ਸੰਸਥਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ ਜਿਸ ਤਹਿਤ ਪੰਜ ਨਵੇਂ ਮੈਂਬਰਾਨ ਸਰਵ ਸ੍ਰੀ ਪਵਨ ਨੇਵਟੀਆ , ਸਤੀਸ਼ ਸਿੰਗਲਾ , ਹਰਦਿਆਲ ਸਿੰਘ ਦਾਤੇਵਾਸ , ਸੀਲਾ ਸਾਊਂਡ , ਮੇਜਰ ਸਿੰਘ ਬੁਢਲਾਡਾ ਨੂੰ ਸ਼ਾਮਲ ਕੀਤਾ ਗਿਆ।   ਮੀਟਿੰਗ ਵਿੱਚ ਟਿੰਕੂ ਪੰਜਾਬ ਵੱਲੋਂ ਮੁੜ ਸੰਸਥਾ ਵਿੱਚ ਸ਼ਾਮਲ ਕਰਨ ਸਬੰਧੀ ਵਿਚਾਰ ਕੀਤੀ ਗਈ ਜਿਸ ਸਬੰਧੀ ਸੰਮਤੀ ਨਾਲ ਫੈਸਲਾ ਕਰਕੇ ਟਿੰਕੂ ਪੰਜਾਬ ਨੂੰ ਮੁੜ ਨਗਰ ਸੁਧਾਰ ਸਭਾ ਬੁਢਲਾਡਾ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ।   ਸੰਸਥਾ ਦੇ ਆਗੂ ਨੇ ਦੱਸਿਆ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਵਾਲੀ ਸੜਕ ਇੱਕ ਫੁੱਟ ਤੋਂ ਵੱਧ ਉੱਚਾ ਚੁੱਕ ਕੇ ਬਣਾਉਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਕਤ ਸੜਕ ਸਮੇਤ ਸ਼ਹਿਰ ਦੀਆਂ ਹੋਰ ਗਲੀਆਂ-ਸੜਕਾਂ ਨੂੰ ਇਨਾਂ ਸੜਕਾਂ ‘ਤੇ ਲੱਗਦੀਆਂ ਸਰਕਾਰੀ-ਗੈਰ ਸਰਕਾਰੀ ਇਮਾਰਤਾਂ ਨੂੰ ਧਿਆਨ ਵਿੱਚ ਰੱਖਕੇ ਲੇਬਲ ਅਨੁਸਾਰ ਹੀ ਬਣਾਈਆਂ ਜਾਣ।   ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੁੱਖ ਦਫਤਰ ਦਾ ਮਹੂਰਤ 24 ਜਨਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ 7 ਵਜੇ ਤੋਂ 9 ਵਜੇ ਹੋਵੇਗਾ ।     ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਨਗਰ ਸੁਧਾਰ ਸਭਾ ਨੂੰ ਨਗਰ ਕੌਂਸਲ ਚੋਣਾਂ ਸਬੰਧੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਰੇ ਸ਼ਹਿਰਵਾਸ਼ੀਆਂ ਦੀ ਭਾਵਨਾ ਹੈ ਕਿ ਸਾਫ਼ ਸੁਥਰੇ ਅਕਸ ਵਾਲੇ , ਸ਼ਹਿਰ ਪ੍ਰਤੀ ਸਮਰਪਿਤ ਭਾਵਨਾ ਵਾਲੇ ਵਿਅਕਤੀ ਹੀ ਮਿਊਂਸੀਪਲ ਕਮਿਸ਼ਨਰ ਚੁਣੇ ਜਾਣ । ਉਨ੍ਹਾਂ ਕਿਹਾ ਕਿ  ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਨਗਰ ਕੌਂਸਲ ਚੋਣਾਂ ਸਬੰਧੀ ਕੁੱਝ ਉਮੀਦਵਾਰਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here