ਮਾਨਸਾ, 08,ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ
ਵੱਖ ਥਾਵਾਂ ਤੋਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਨਸਿ਼ਆਂ ਦੇ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ
ਬਰਾਮਦਗੀ ਕਰਵਾਈ ਗਈ ਹੈ।
ਆਬਕਾਰੀ ਐਕਟ:
ਮਾਨਸਾ ਪੁਲਿਸ ਵੱਲੋਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਹਰਿਆਣਾ ਮਾਰਕਾ
ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਥਾਣਾ ਸਦਰ ਬੁਢਲਾਡਾ ਦੀ
ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਲਵਪਰੀਤ ਸਿੰਘ ਉਰਫ ਲਵੀ ਪੁੱਤਰ ਬਖਤੌਰ ਸਿੰਘ, ਕੁਲਵੰਤ
ਸਿੰਘ ਉਰਫ ਕੰਤੀ ਪੁੱਤਰ ਭੋਲਾ ਸਿੰਘ ਵਾਸੀਆਨ ਤਾਜੋਕੇ ਅਤੇ ਹਰਦੀਪ ਸਿੰਘ ਉਰਫ ਦੀਪ ਵਾਸੀ ਭੈਣੀ
ਫੱਤਾ, ਜਿਲਾ ਬਰਨਾਲਾ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼
ਕਰਾਇਆ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਹੱਦ ਪਿੰਡ ਫੁੱਲੂਵਾਲਾ ਡੋਡ ਨਾਕਾਬੰਦੀ
ਕਰਕੇ ਲਵਪਰੀਤ ਸਿੰਘ ਉਰਫ ਲਵੀ ਉਕਤ ਨੂੰ ਕਾਰ ਹੌਡਾ ਸਿਟੀ ਨੰ:ਡੀਐਲ.8ਸੀਜੇ—2376 ਸਮੇਤ ਕਾਬੂ
ਕੀਤਾ। ਕਾਰ ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਉਸ ਵਿੱਚੋ ਹਰਿਆਣਾ ਮਾਰਕਾ ਸ਼ਰਾਬ ਦੀਆ 540
ਬੋਤਲਾਂ (372 ਬੋਤਲਾ ਸ਼ਾਹੀO156 ਬੋਤਲਾਂ ਸ਼ਹਿਨਾਈO12 ਬੋਤਲਾਂ ਮਾਲਟਾ) ਬਰਾਮਦ ਹੋਣ ਤੇ ਕਾਰ ਅਤੇ
ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮ ਨਸਿ਼ਆ ਦਾ ਧੰਦਾ ਕਰਦਾ ਹੈ,
ਜਿਸ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਹੋਣ ਬਾਰੇ ਪਤਾ ਲੱਗਾ ਹੈ, ਜਿਸਨੇ ਮੁਢਲੀ
ਪੁੱਛਗਿੱਛ ਤੇ ਦੱਸਿਆ ਕਿ ਇਹ ਸ਼ਰਾਬ ਹਰਿਆਣਾ ਪ੍ਰਾਂਤ ਵਿੱਚ ਸਸਤੇ ਭਾਅ 1000/—ਰੁਪਏ ਪ੍ਰਤੀ ਡੱਬਾ ਦੇ
ਹਿਸਾਬ ਨਾਲ ਮੁੱਲ ਲਿਆਂਦੀ ਸੀ, ਜਿਸਨੂੰ ਅੱਗੇ ਮਹਿੰਗੇ ਭਾਅ 1500/—ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ
ਵੇਚਣੀ ਸੀ। ਮੁਕੱਦਮਾ ਵਿੱਚ ਬਾਕੀ ਰਹਿੰਦੇ ਦੋ ਮੁਲਜਿਮਾਂ ਕੁਲਵੰਤ ਸਿੰਘ ਉਰਫ ਕੰਤੀ ਅਤੇ ਹਰਦੀਪ ਸਿੰਘ
ਉਰਫ ਦੀਪ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ
ਨਾਲ ਪੁੱਛਗਿੱਛ ਕੀਤੀ ਜਾਵ ੇਗੀ।
ਆਬਕਾਰੀ ਐਕਟ ਤਹਿਤ ਹੀ ਕਾਰਵਾਈ ਕਰਦੇ ਹੋਏ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ
ਨੇ ਮੁਖਬਰੀ ਦੇ ਆਧਾਰ ਤੇ ਗੁਰਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰਕੇ 150 ਲੀਟਰ
ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਪ੍ਰਦੀਪ ਕੁਮਾਰ
ਉਰਫ ਨਿੱਕਾ ਪੁੱਤਰ ਸੁਖਦੇਵ ਸਿੰਘ ਵਾਸੀ ਤਾਮਕੋਟ ਪਾਸੋ 100 ਲੀਟਰ ਲਾਹਣ ਬਰਾਮਦ ਕੀਤੀ, ਜਿਸਦੀ
ਗ੍ਰਿਫਤਾਰੀ ਬਾਕੀ ਹੈ। ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਕਰਨ
ਤੁਰਕੀਆ ਪੁੱਤਰ ਰਾਜਕੁਮਾਰ ਅਤੇ ਪਾਲੋ ਦੇਵੀ ਪਤਨੀ ਰਾਜਕੁਮਾਰ ਵਾਸੀਅਨ ਮਾਨਸਾ ਪਾਸੋਂ 60 ਬੋਤਲਾਂ
ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ, ਦੋਨਾਂ ਮੁਲਜਿਮਾਂ ਦੀ ਗ੍ਰਿਫਤਾਰੀ ਬਾਕੀ
ਹੈ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਲਛਮਣ ਸਿੰਘ ਪੁੱਤਰ ਬੰਤ ਸਿੰਘ ਵਾਸੀ ਅਕਬਰਪੁਰ ਖੁਡਾਲ ਨੂੰ
ਕਾਬੂ ਕਰਕੇ 11 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਕਾਲਾ ਸਿੰਘ
ਪੁੱਤਰ ਸੁਖਦੇਵ ਸਿੰਘ ਵਾਸੀ ਸੇਰਖਾਂ ਵਾਲਾ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ
(ਹਰਿਆਣਾ) ਬਰਾਮਦ ਕੀਤੀ। ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਕਰਨੈਲ ਸਿੰਘ ਪੁੱਤਰ ਟੇਕ ਸਿੰਘ ਵਾਸੀ
ਦਾਨੇਵਾਲਾ ਨੂੰ ਕਾਬੂ ਕਰਕੇ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ
ਪਾਰਟੀ ਨੇ ਸੋਨੂੰ ਪੁੱਤਰ ਨੱਥੂ ਰਾਮ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 6 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ
ਸ਼ਾਹੀ (ਹਰਿਆਣਾ) ਬਰਾਮਦ ਕੀਤੀ ਹੈ। ਜਿਹਨਾਂ ਦ ੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ਼ ਕੀਤੇ
ਗਏ ਹਨ।
ਐਨ.ਡੀ.ਪੀ.ਐਸ. ਐਕਟ:
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸੰਮੋ ਬਾਈ ਉਰਫ ਸੋਮਾ ਪਤਨੀ ਹੇਮ ਸਿੰਘ ਵਾਸੀ
ਸਿੰਧੀ ਕੈਂਪ ਥਾਣਾ ਬਾੜੀ ਜਿਲਾ ਰਾਏਸ਼ਨ (ਮੱਧ ਪ੍ਰਦੇਸ਼) ਨੂੰ ਕਾਬੂ ਕਰਕੇ ਉਸ ਪਾਸੋਂ 15 ਕਿਲੋਗ੍ਰਾਮ ਭੁੱਕੀ
ਚੂਰਾਪੋਸਤ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ। ਜਿਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ
ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ
ਗਿਆ ਹੈ।ਇਹ ਮੁਲਜਿਮ ਨਸਿ਼ਆਂ ਦਾ ਧੰਦਾ ਕਰਦੀ ਹੈ, ਜਿਸਦੇ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ.
ਐਕਟ ਦੇ ਜਿਲਾ ਮਾਨਸਾ ਅਤੇ ਬਠਿੰਡਾ ਵਿਖੇ 4 ਮੁਕੱਦਮੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ।
ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾਵ ੇਗੀ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿ਼ਆਂ ਅਤੇ
ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।