ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਸਿਹਤ ਮੁਲਾਜ਼ਮ ਭੁੱਖ ਹੜਤਾਲ ਤੇ ਬੈਠਣ ਲਈ ਮਜ਼ਬੂਰ

0
14

ਮਾਨਸਾ, 3 ਅਗਸਤ (ਸਾਰਾ ਯਹਾ/ਔਲਖ ) ਪੰਜਾਬ ਭਰ ਦੇ ਸਿਹਤ ਮੁਲਾਜ਼ਮ , ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 24 ਜੁਲਾਈ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਇਹ ਭੁੱਖ ਹੜਤਾਲ ਅੱਜ ਨੋਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਪਰ ਸਿਹਤ ਮੁਲਾਜ਼ਮਾਂ ਨੂੰ ਕਰੋਨਾ ਵਾਰੀਅਰਜ਼ ਕਹਿਣ ਵਾਲੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਭਰਾ-ਭੈਣ ਦੇ ਪਵਿਤਰ ਤਿੳੁਹਾਰ ਰੱਖੜੀ ਵਾਲੇ ਦਿਨ ਸਿਹਤ ਕਰਮਚਾਰੀ ਦਰੀਆਂ ਤੇ ਬੈਠੇ ਭੁੱਖ ਹੜਤਾਲ ਕਰਨ ਲਈ ਮਜਬੂਰ ਹਨ। ਜਿਥੇ ਕਿ ਅੱਜ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣ ਦਾ ਦਿਨ ਸੀ। ਉਧਰ ਵੱਖ ਵੱਖ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦੇ ਇਸ ਸੰਘਰਸ਼ ਨੂੰ ਪੁਰਜ਼ੋਰ ਹਮਾਇਤ ਦਿੱਤੀ ਗਈ ਹੈ। ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਇਸ ਭੁੱਖ ਹੜਤਾਲ ਦੇ ਨੌਵੇਂ ਦਿਨ ਪੰਜ ਸਿਹਤ ਕਰਮਚਾਰੀ ਰਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਸੁਖਜੀਤ ਕੌਰ, ਗੁਰਤੇਜ ਸਿੰਘ ਅਤੇ ਕੁਲਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਕੇਵਲ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਸਿਹਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਵਿਸ਼ੇਸ਼ ਧਿਆਨ ਨਹੀਂ ਦੇ ਰਹੀ ਮਜ਼ਬੂਰਨ ਮੁਲਾਜ਼ਮ ਸੱਤ ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰ ਕੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਰਮਨਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਸਾਲਾਂ ਤੋਂ ਇਨੀਂ ਘੱਟ ਤਨਖਾਹ ਤੇ ਐਨੇ ਜ਼ਿਆਦਾ ਕੰਮ ਇਸ ਆਸ ਵਿੱਚ ਕਰਦੇ ਆ ਰਹੇ ਹਾਂ ਕਿ ਇੱਕ ਦਿਨ ਪੂਰੀਆਂ ਤਨਖਾਹਾਂ ਤੇ ਰੈਗੂਲਰ ਹੋ ਜਾਵਾਂਗੇ ਪਰ ਸਰਕਾਰਾਂ ਸਾਡੀ ਨਰਮਾਈ ਦਾ ਫਾਇਦਾ ਉਠਾ ਰਹੀਆਂ ਹਨ। ਪਰ ਹੁਣ ਅਸੀਂ ਆਪਣੇ ਹੱਕ ਲੈਣ ਦੀ ਪੱਕੀ ਠਾਣ ਲਈ ਹੈ ਅਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਇਸ ਰੋਹ ਅੱਗੇ ਝੁਕਣਾ ਹੀ ਪਵੇਗਾ। ਇਸ ਮੌਕੇ ਵਾਰੋ ਵਾਰੀ ਸਿਹਤ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਜੀਵ ਕੁਮਾਰ, ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਕੌਰ, ਪੰਮੀ ਕੌਰ, ਕਿਰਨਜੀਤ ਕੌਰ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here