ਬਰਜਿੰਦਰ ਕਾਲਜ ਫ਼ਰੀਦਕੋਟ ਦੇ ਬੀ ਐਸ ਸੀ ਐਗਰੀਕਲਚਰ ਕੋਰਸ ਨੂੰ ਬੰਦ ਨਹੀ ਹੋਣ ਦੇਵੇਗਾ

0
18

ਫ਼ਰੀਦਕੋਟ 02 ਅਗਸਤ (ਸਾਰਾ ਯਹਾ/ਸੁਰਿੰਦਰ ਮਚਾਕੀ ) :– ਪੰਜਾਬ ਸਰਕਾਰ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਸਮੇਤ ਸੂਬੇ ਦੇ 10 ਸਰਕਾਰੀ ਕਾਲਜਾਂ ਦੇ ਬੀ ਐਸ ਸੀ ਖੇਤੀਬਾੜੀ ਡਿਗਰੀ ਕੋਰਸ ਨੂੰ ਬੰਦ ਹੋਣ ਤੋ ਬਚਾਉਣ ਲਈ ਹਰ ਸੰਭਵ ਯਤਨ ਕਰੇਗੀ। ਜ਼ਮੀਨ ਸਮੇਤ ਜੋ ਵੀ ਮੁੱਢਲੀਆਂ ਲੋੜਾਂ ਨੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਏਗੀ। ਇਹ ਯਕੀਨ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਫੇਸ ਬੁੱਕ ਲਾਈਵ ‘ਚ ਸਥਾਨਕ ਜਾਗਰੂਕ ਸ਼ਹਿਰੀ ਨਰਿੰਦਰਜੀਤ ਸਿੰਘ ਬਰਾੜ ਦੇ ਸੁਆਲ ਦੇ ਜੁਆਬ ਵਜੋਂ ਵਿਦਿਆਰਥੀਆਂ ਤੇ ਉਨ੍ਹਾਂ ਲੋਕਾਂ ਨੂੰ ਦਿਵਾਇਆ ਜਿਹੜੇ ਇਨ੍ਹਾਂ ਕਲਾਸਾਂ ਨੂੰ ਬੰਦ ਕਰਨ ਦੀਆਂ ਸੰਭਾਵਨਾਵਾਂ ਤੋ ਫ਼ਿਕਰਮੰਦ ਹਨ।
ਜ਼ਿਕਰਯੋਗ ਹੈ ਇਸ ਕਾਲਜ ਚ ਇਹ ਕੋਰਸ 1982 ਚ ਗਿਆਨੀ ਜ਼ੈਲ ਸਿੰਘ ਦੀ ਵਿਸ਼ੇਸ਼ ਕੋਸ਼ਿਸ਼ਾਂ ਨਾਲ 50 ਸੀਟਾਂ ਨਾਲ ਸ਼ੁਰੂ ਕੀਤਾ ਗਿਆ ਸੀ। ਹੁਣ 50 ਸਰਕਾਰੀ ਤੇ ਏਨੀਆਂ ਹੀ ਹਾਇਰ ਐਜੂਕੇਸ਼ਨ ਸੁਸਾਇਟੀ ਅਧੀਨ ਖੇਤੀ ਬਾੜੀ ਡਿਗਰੀ ਦੀਆਂ ਤੇ ਕੁਲ 100 ਸੀਟਾਂ ਹਨ ਜਿੰਨ੍ਹਾਂਚੋ ਪਹਿਲੇ 50 ਦੀ ਫੀਸ ਕੇਵਲ 10 ਹਜ਼ਾਰ ਦੇ ਹੀ ਕਰੀਬ ਹੈ। ਕਾਲਜ ਕੋਲ ਵਿਦਿਆਰਥੀਆਂ ਦੇ ਪ੍ਰੈਕਟੀਕਲ ਲਈ 12 ਏਕੜ ਜ਼ਮੀਨ ਹੈ।2 ਟਰੈਕਟਰ ਸਮੇਤ ਖੇਤੀ ਲਈ ਲੋੜੀਂਦੇ ਸੰਦ ਤੇ ਬੋਟੈਨੀਕਲ ਗਾਰਡਨ, ਪੌਦੇ ਅਤੇ ਸਜਾਵਟੀ ਬੂਟਿਆਂ ਸਮੇਤ ਕਰੀਬ 35ਏਕੜ ਜਮੀਨ ਹੈ। ਹਜ਼ਾਰਾਂ ਵਿਦਿਆਰਥੀ ਇਥੋ ਡਿਗਰੀ ਪੜ੍ਹਾਈ ਕਰਕੇ ਖੇਤੀ ਵਿਭਾਗ, ਭੂ ਰਖਿਆ ਵਿਭਾਗ, ਕਿਰਸ਼ੀ ਵਿਗਿਆਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਵਖ ਵਖ ਵਿਭਾਗਾਂ ਚ ਸੇਵਾ ਨਿਭਾ ਰਹੇ ਹਨ।
ਪੰਜਾਬ ਐਗਰੀਕਲਚਰ ਕੌਂਸਲ ਨੇ ਹੁਣ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ਆਈ ਸੀ ਏ ਆਰ ) ਦੇ
ਲੋੜ ਮੁਤਾਬਕ ਐਗਰੀਕਲਚਰ ਫੈਕਲਟੀ ਅਤੇ ਜ਼ਮੀਨ ਨਾ ਹੋਣ ਦੇ ਇਤਰਾਜ਼ ਨੂੰ ਆਧਾਰ ਬਣਾ ਕੇ ਅਗੋਂ ਮਨਜ਼ੂਰੀ ਦੇਣ ਤੋ ਨਾਂਹ ਕਰ ਦਿੱਤੀ।
ਇਸ ਕਾਰਨ ਇਸ ਡਿਗਰੀ ਕਲਾਸਾਂ ਦੇ ਭਵਿੱਖੀ ਹੋਂਦ ‘ਤੇ ਵੱਡਾ ਸੁਆਲ ਖੜ੍ਹਾ ਹੋ ਗਿਆ ਹੈ। ਇਹ ਉਦੋ ਹੋ ਰਿਹਾ ਹੈ ਜਦੋ ਇਕ ਪਾਸੇ ਤਾਂ ਪੰਜਾਬ ਸਰਕਾਰ ਨੇ ਇਸ ਵਾਰ ਦੇ ਆਪਣੇ ਬੱਜਟ ਵਿੱਚ 2 ਹੋਰ ਸਰਕਾਰੀ ਖੇਤੀਬਾੜੀ ਕਾਲਜ ਖੋਲ੍ਹਣ ਦੀ ਤਜਵੀਜ਼ ਰੱਖੀ ਹੈ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਕਾਲਜਾਂ
ਪਹਿਲਾ ਹੀ ਚਲ ਰਹੇ ਕੋਰਸ ਸਰਕਾਰ ਵਲੋ ਲੋੜੀਂਦੀ ਫੈਕਲਟੀ ਤੇ ਪ੍ਰੈਕਟੀਕਲ ਲਈ ਜ਼ਮੀਨ ਨਾ ਹੋਣ ਕਰਕੇ ਚਲ ਰਿਹਾਕੋਰਸ ਬੰਦ ਕਰਨ ਦੀ ਨੌਬਤ ਆ ਖੜ੍ਹੀ ਹੋਈ ਹੈ।
ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਲਜ ਐਚ ਈ ਆਈ ਐਸ ਨਾ ਦੀ ਸੁਸਾਇਟੀ ਜਿਸ ਦੀ ਅਗਵਾਈ ਪਿੰਰਸੀਪਲ ਕਾਲਜ ਕੋਲ ਹੈ, ਇਸ ਕੋਲ ਇਕ ਕਰੋੜ ਤੋ ਵਧੇਰੇ ਫੰਡ ਜਮਾਂ ਹੈ।ਇਸ ਫੰਡ ਦੀ ਵਰਤੋਂ ਨਾਲ ਲਾਏ ਇਤਰਾਜ਼ ਦੂਰ ਕੀਤੇ ਜਾ ਸਕਦੇ ਹਨ।
ਇਸ ਦੀ ਭਿਣਕ ਪੈਦਿਆ ਹੀ ਸ਼ਹਿਰ ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਕਾਲਜ ਦੇ ਵਿਦਿਆਰਥੀ ਰਹੇ ਪ੍ਰੋ ਨਰਿੰਦਰਜੀਤ ਸਿੰਘ ਬਰਾੜ ਪਰੋਜੋਤ ਮਨਿੰਦਰ ਸਿੰਘ ਸੰਧੂ , ਰਾਜਪਾਲ ਸਿੰਘ ਸੰਧੂ ਤੇ ਗਿਆਨੀ ਜ਼ੈਲ ਸਿੰਘ ਨਜ਼ਦੀਕੀ ਰਿਸ਼ਤੇਦਾਰ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਸਮੇਤ ਹੋਰ ਵੀ ਪੁਰਾਣੇ ਵਿਦਿਆਰਥੀਆਂ ਆਪਣੇ ਸੰਪਰਕ ਰਾਹੀਂ ਸਥਾਨਕ ਵਿਧਾਇਕ, ਸਬੰਧਤ ਮੰਤਰੀ ਤੇਮੁੱਖ ਮੰਤਰੀ ਪੰਜਾਬ ਨਾਲ ਸੰਪਰਕ ਕਰਕੇ ਇਹ ਸੰਕਟ ਟਾਲਣ ਤੇ ਡਿਗਰੀ ਕਲਾਸਾਂ ਜਾਰੀ ਰੱਖਣ ਲਈ ਪਹੁੰਚ ਕਰ ਰਹੇ ਹਨ। ਇਨ੍ਹਾਂ ਤੋ ਇਲਾਵਾ ਸ਼ਹਿਰ ਦੇ ਵਖ ਵਖ ਸੰਗਠਨ ਵੀ ਸੰਘਰਸ਼ ਦੇ ਰੌਂਅ ਵਿੱਚ ਹਨ।
ਇਸ ਤੋ ਇਲਾਵਾ ਸ਼ੋਸ਼ਲ ਮੀਡੀਏ ‘ਤੇ ਵੀ ਇਸ ਡਿਗਰੀ ਕੋਰਸ ਚਾਲੂ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।
ਇਥੇ ਇਹ ਵੀ ਜ਼ਿਕਰ ਏ ਖ਼ਾਸ ਹੈ ਕਿ ਇਹ ਫ਼ਿਕਰਮੰਦੀ ਦੀ ਖ਼ਬਰ ਉਦੋ ਆਈ ਜਦੋ ਫ਼ਰੀਦਕੋਟ ਜਿਲ੍ਹੇ ਦਾ ਸਥਾਪਨਾ ਦਿਹਾੜਾ ਮਹਿਜ਼ ਹਫ਼ਤੇ ਤੋ ਵੀ ਘੱਟ ਦੂਰ ਹੈ।

LEAVE A REPLY

Please enter your comment!
Please enter your name here