ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਫਰੀਦਕੋਟ ਦੀ ਭੁੱਖ ਹੜਤਾਲ ਅੱਠਵੇਂ ਦਿਨ ‘ਚ

0
31

ਫ਼ਰੀਦਕੋਟ 02 ਅਗਸਤ (ਸਾਰਾ ਯਹਾ/ਸੁਰਿੰਦਰ ਮਚਾਕੀ )ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਫ਼ਰੀਦਕੋਟ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਅੱਠਵੇਂ ਦਿਨ ਦਾਖ਼ਲ ਹੋ ਗਈ ਜਿਸ ‘ਚ ਕੁਲਵੰਤ ਕੌਰ, ਰਮਨਜੀਤ ਕੌਰ, ਮਨਦੀਪ ਸਿੰਘ ਸਾਦਿਕ, ਇੰਦਰਜੀਤ ਸਿੰਘ, ਇੰਦਰਪ੍ਰੀਤ ਸਿੰਘ ਭੁੱਖ ਹੜਤਾਲ ‘ਤੇ ਬੈਠੇ। ਯੂਨੀਅਨ ਆਗੂ ਗੁਰਮੀਤ ਕੌਰ, ਬਾਬੂ ਸਿੰਘ, ਬਲਵਿੰਦਰ ਸਿੰਘ ਨੇ ਸਿਹਤ ਮਹਿਕਮੇ ਵਿੱਚ ਕੀਤੀ ਜਾ ਰਹੀ ਨਵੀਂ ਭਰਤੀ ਦਾ ਜ਼ਿਕਰ ਕਰਦਿਆ ਕਿਹਾ ਕਿ ਸਰਕਾਰ ਨੂੰ ਮਤਰੇਈ ਮਾਂ ਵਾਲਾ ਵਿਹਾਰ ਛੱਡ ਦੇ ਨਵੀ ਭਰਤੀ ਕਰਨ ਤੋ ਪਹਿਲਾ ਮਹਿਕਮੇ ਅੰਦਰ ਪੰਦਰਾਂ ਸਾਲਾਂ ਤੋਂ ਸੇਵਾਵਾਂ ਦੇ ਰਹੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਇਹਨਾਂ ਸੀਟਾਂ ਤੇ ਐਡਜਸਟ ਕਰਕੇੇ ਪੱਕਾ ਕੀਤਾ ਜਾਵੇ ਤੇ ਬਚਦੀਆਂ ਪੋਸਟਾਂ ‘ਤੇ ਬੇਸ਼ੱਕ ਨਵੀ ਭਰਤੀ ਕੀਤੀ ਜਾਵੇ। 1263 ਮੇਲ ਵਰਕਰ ਦਾ ਪਰਖ ਕਾਲ ਸਮਾਂ ਖਤਮ ਕੀਤਾ ਜਾਵੇ, ਕੋਵਿੰਡ – 19 ਖਿਲਾਫ ਮੂਹਰਲੀ ਸਫ਼ਾ ਚ ਲੜਾਈ ਲੜ ਰਹੇ ਹੈਲਥ ਵਰਕਰ ਕੇਡਰ ਨੂੰ ਸਪੈਸਲ ਭੱਤਾ ਦਿੱਤਾ ਜਾਵੇ। ਜਸਮੇਲ ਸਿੰਘ ਆਗੂ ਰੈਗੂਲਰ ਮਲਟੀਪਰਪਸ’ ਜਥੇਬੰਦੀ ਵੱਲੋਂ ਕਿਹਾ ਕਿ ਸਿਹਤ ਮਹਿਕਮੇ ਵਿਚ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਵੱਲੋਂ ਕੋਈ ਵੀ ਹੁੰਗਾਰਾ ਨਹੀਂ ਮਿਲਿਆ ਜਿਸ ਤੋਂ ਮਜਬੂਰ ਹੋ ਕੇ ਸਟੇਟ ਬਾਡੀ ਵੱਲੋਂ ਮਿਤੀ 07 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਦਾ ਪ੍ਰੋਗਰਾਮ ਹੈ। ਇਸ ਵਿੱਚ ਪੂਰੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਮਲਟੀਪਰਪਸ ਕੇਡਰ ਭਰਾਤਰੀ ਜੱਥੇਬੰਦੀਆਂ ਦੇ ਸਾਥ ਨਾਲ ਪਹੁੰਚਣਗੇ । ਇਹ ਧਰਨਾ ਉਨ੍ਹੀ ਦੇਰ ਚੱਲੇਗਾ ਜਿੰਨ੍ਹੀ ਦੇਰ ਸਰਕਾਰ ਮੰਗਾ ਨੂੰ ਮੰਨਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ। ਇਸ ਮੌਕੇ ਦਰਜਾ ਚਾਰ ਜਥੇਬੰਦੀ ਵੱਲੋਂ ਸੁਖਵਿੰਦਰ ਜਰਨਲ ਸਕੱਤਰ ਅਤੇ ਓ. ਟੀ ਟੇਕਨੀਸ਼ਨ ਵੱਲੋਂ ਬਲਜਿੰਦਰ ਸਿੰਘ ਬਰਾੜ ਮੀਤ ਪ੍ਰਧਾਨ ਪੰਜਾਬ ਵੱਲੋਂ ਖਾਸ ਤੌਰ ਤੇ ਸਮਰਥਨ ਦਿੱਤਾ ਇਸਤੋਂ ਇਲਾਵਾ ਪੀ ਸੀ ਐੱਮ ਐੱਸ ਯੂਨੀਅਨ ਤੋਂ ਡਾ ਚੰਦਰ ਸ਼ੇਖਰ , ਡਾ: ਰੁਪਿੰਦਰ ਸਿੱਧੂ , ਡਾ ਵਿਸ਼ਵਦੀਪ ਗੋਇਲ ਅਤੇ ਫਾਰਮਾਸਿਸਟ ਯੂਨੀਅਨ ਵੱਲੋਂ ਨਰੇਸ ਕੁਮਾਰ, ਹਰਪਾਲ ਸਿੰਘ ਵਲੋਂ ਮੰਗਾਂ ਨਾ ਮੰਨਣ ਤੱਕ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰਜਿੰਦਰ ਕੌਰ, ਜਸਮੇਲ ਸਿੰਘ, ਮਨਜੀਤ ਕੌਰ ਪਿੱਪਲੀ ਹਾਜਰ ਸਨ।

LEAVE A REPLY

Please enter your comment!
Please enter your name here