ਕੇਂਦਰ ਸਰਕਾਰ ਦੀ ਅਰਥੀ ਸਾੜ੍ਹੀ..!!

0
27

ਮਾਨਸਾ 23 ਜੁਲਾਈ (ਸਾਰਾ ਯਹਾ, ਬੀਰਬਲ ਧਾਲੀਵਾਲ ) ਕੇਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਸਾ ਬਿਜਲੀ ਐਕਟ 2020 ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਸੂਬਿਆਂ ਦੇ ਅਧਿਕਾਰ ਉਪਰ ਛਾਪਿਆ ਅਤੇ ਬੁੱਧੀਜੀਵੀਆਂ ਪੱਤਰਕਾਰਾ ਲੇਖਕਾਂ ਕਵੀਆਂ ਉਪਰ ਢਾਹੇ ਜਾ  ਰਹੇ ਜਬਰ ਜੁਲਮ ਵਿਰੁੱਧ ਪੰਜਾਬ ਦੀਆਂ 13 ਕਿਸਾਨ ਜੱਥੇਬੰਦੀਆ ਵੱਲੋਂ 20 ਜੁਲਾਈ ਤੋਂ ਲਗਾਤਾਰ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਜੋ 26 ਜੁਲਾਈ ਤੱਕ ਜਾਰੀ ਰਹੇਗਾ ਇਸੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਬਲਾਕ ਮਾਨਸਾ ਦੇ ਪ੍ਰਧਾਨ ਬਲਵਿੰਦਰ ਖਿਆਲਾਂ ਦੀ ਅਗਵਾਈ ਵਿਚ ਪਿੰਡ ਖਿਆਲਾਂ ਕਲਾਂ ਵਿੱਚ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਕੇ ਮੁਰਦਾਬਾਦ ਦੇ ਨਾਅਰੇ ਲਾਉਂਦੇ ਅਰਥੀ ਸਾੜ੍ਹੀ ਗਈ ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਜੱਥੇਬੰਦੀਆ 27 ਜੁਲਾਈ ਨੂੰ ਭਾਜਪਾ ਆਗੂਆਂ ਸਮੇਤ ਅਕਾਲੀ ਦਲ ਦੇ ਆਗੂਆਂ ਦੇ ਘਰਾ ਦਫਤਰਾਂ ਤੱਕ ਪੰਜਾਬ ਭਰ ਵਿੱਚ ਟਰੈਕਟਰਾਂ ਨਾਲ ਮਾਰਚ ਕੀਤਾ ਜਾਵੇਗਾ ਜਿਸ ਦੀ ਲਾਮਬੰਦੀ ਲਈ ਹਰ ਜੱਥੇਬੰਦੀ 20 ਜੁਲਾਈ ਤੋਂ 26 ਜੁਲਾਈ ਤੱਕ ਪਿੰਡ ਪਿੰਡ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਕਿਸਾਨ ਆਗੂ ਨੇ 27 ਜੁਲਾਈ ਨੂੰ ਮਾਨਸਾ ਜਿੱਲੇ ਵਿੱਚੋਂ ਜੱਥੇਬੰਦੀ ਡਕੌਦਾਂ ਵੱਲੋਂ 300 ਸੌ ਤੋਂ ਵੱਧ ਟਰੈਕਟਰਾ  ਦਾ ਕਾਫਲਾ  ਕੇਂਦਰ ਸਰਕਾਰ ਦੇ ਵਿਰੋਧ ਵਿਚ ਸੜਕਾਂ ਤੇ ਆਉਣਗੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਭੈਣੀ ਬਾਘਾ ਹਰਬੰਸ ਸਿੰਘ  ਵਰਿਆਮ ਸਿੰਘ ਖਿਆਲਾਂ ਲਾਭ ਸਿੰਘ ਖਿਆਲਾਂ ਰੂਪ ਸਿੰਘ ਪ੍ਰਧਾਨ  ਸਿੰਦਰ ਸਿੰਘ ਖਿਆਲਾਂ ਰੂਪ ਰਾਮ ਖਿਆਲਾਂ ਨੇ ਸੰਬੋਧਨ ਕੀਤਾ

LEAVE A REPLY

Please enter your comment!
Please enter your name here