ਐਸ.ਐਸ.ਪੀ. ਮਾਨਸਾ ਵੱਲੋਂ ਭਾਰਤ ਤੇ ਚੀਨੀ ਸੈਨਾਂ ਵਿਚਾਲੇ ਲਦਾਖ ਦੀ ਗਲਵਾਨ ਘਾਟੀ ਚ ਹੋਏ ਹਿੰਸਕ

0
72

ਮਾਨਸਾ 18 ਜੂਨ 2020 (ਸਾਰਾ ਯਹਾ/ ਬਲਜੀਤ ਸ਼ਰਮਾ) : ਪੁਲਿਸ ਦੇ ਮੁੱਢਲੀ ਕਤਾਰ ਦੇ ਯੋਧੇ ਜਿੱਥੇ ਕੋਵਿਡ-19 ਦੀ ਮਹਾਂਮਾਰੀ
ਨਾਲ ਲੜਾਈ ਲੜ ਰਹੇ ਹਨ, ਉਥੇ ਹੀ ਭਾਰਤੀ ਫੌਜ ਦੇ ਮੁੱਢਲੀ ਕਤਾਰ ਦੇ ਯੋਧੇ ਰਾਸ਼ਟਰੀ ਪੱਧਰ ਤੇ ਦਿਨ/ਰਾਤ
ਜਾਗ ਕੇ ਸਰਹੱਦਾ ਤੇ ਡਟੇ ਹੋਏ ਹਨ ਅਤੇ ਪੂਰੀ ਤਾਕਤ ਨਾਲ ਲੜਾਈ ਲੜ ਕੇ ਆਪਣੇ ਦੇਸ਼ ਦੀ ਰਖਵਾਲੀ ਕਰ
ਰਹੇ ਹਨ। ਦੇਸ਼ ਇੰਨ੍ਹਾਂ ਮਹਾਨ ਸਪੂਤਾਂ ਪ੍ਰਤੀ ਸਨਮਾਨ ਪੇਸ਼ ਕਰਦਾ ਹੈ ਜੋ ਹਮੇਸ਼ਾ ਫਰਜ਼ਾਂ ਲਈ ਆਪਣੀਆਂ ਜਾਨਾਂ
ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ।

ਸੀਨੀਅਰ ਕਪਤਾਨ ਪੁਲਿਸ, ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਜਿਲੇ ਦੇ
ਪਿੰਡ ਬੀਰੇਵਾਲਾ ਡੋਗਰਾ ਦਾ ਸਿਪਾਹੀ ਗੁਰਤੇਜ ਸਿੰਘ ਪੁੱਤਰ ਸ੍ਰੀ ਵਿਰਸ਼ਾ ਸਿੰਘ ਜਿਸਦੀ ਉਮਰ ਕਰੀਬ 22/23
ਸਾਲ ਸੀ ਜੋ ਭਾਰਤੀ ਸੈਨਾ ਦੀ 3 ਪੰਜਾਬ ਰੈਜੀਮੈਂਟ ਵਿੱਚ ਸਿਪਾਹੀ ਭਰਤੀ ਸੀ ਅਤੇ ਹੁਣ ਪੂਰਬੀ ਲਦਾਖ ਦੀ
ਗਲਵਾਨ ਘਾਟੀ ਵਿੱਚ ਭਾਰਤ/ਚੀਨ ਸਰਹੱਦ ਤੇ ਤਾਇਨਾਤ ਸੀ। ਇਹ ਸੂਰਬੀਰ ਸਿਪਾਹੀ ਆਪਣੇ ਦੋ ਹੋਰ ਭਰਾਵਾਂ
ਤੋਂ ਛੋਟਾ ਸੀ ਅਤੇ ਹਾਲੇ ਕੁਵਾਰਾ ਸੀ। ਇਸ ਪਰਿਵਾਰ ਪਾਸ ਪਿੰਡ ਵਿੱਚ ਕਰੀਬ 7 ਏਕੜ ਜ਼ਮੀਨ ਹੈ। ਬੀਤੇ
ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆ ਸੈਨਾਵਾਂ ਵਿਚਾਲੇ ਹੋਏ ਹਿੰਸਕ ਟਕਰਾਅ ਦੌਰਾਨ ਲੜਾਈ ਲੜਦਾ
ਹੋਇਆ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਸੀ।

ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਖੁਦ ਪਿੰਡ ਬੀਰੇਵਾਲਾ ਡੋਗਰਾ
ਵਿਖੇ ਪੁੱਜ ਕੇ ਇਸ ਵੀਰ ਸੈਨਿਕ ਦੇ ਸ਼ੋਕ-ਗ੍ਰਸਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਸ਼ਹੀਦ ਦਾ ਪਿਤਾ
ਸ਼੍ਰੀ ਵਿਰਸ਼ਾ ਸਿੰਘ, ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਅਤੇ ਦੋਨੋ ਵੱਡੇ ਭਰਾਵਾਂ ਸਮੇਤ ਰਿਸ਼ਤੇਦਾਰ ਅਤੇ ਪਿੰਡ ਵਾਸੀ
ਹਾਜ਼ਰ ਸਨ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ
ਇਸ ਸ਼ਹੀਦ ਦੀ ਸ਼ਹਾਦਤ ਲਾਸਾਨੀ ਹੈ ਅਤੇ ਇਹ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ
ਯੋਧਿਆਂ `ਤੇ ਹਮੇਸ਼ਾ ਮਾਣ ਹੈ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ
ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ
ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਭਾਵੇਂ ਇਹ ਕਦੀ ਨਾ ਪੂਰਿਆ ਜਾਣ
ਵਾਲਾ ਘਾਟਾ ਹੈ ਪਰ ਉਸਦੀ ਕੁਰਬਾਨੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਫਸੋਸ ਕਰਨ ਦੀ ਬਜਾਏ ਇਸ ਪ੍ਰਤੀ ਮਾਣ ਹੋਣਾ
ਚਾਹੀਦਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਇਤਨੀ ਵੱਡੀ ਕੁਰਬਾਨੀ ਦਿੱਤੀ ਹੈ ਜਿਸਤੇ ਅੱਜ ਪੂਰੇ ਪਿੰਡ, ਜਿਲੇ੍, ਰਾਜ ਅਤੇ
ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਮਾਨਯੋਗ ਡੀ.ਜੀ.ਪੀ. ਪੰਜਾਬ, ਪੂਰੀ
ਪੰਜਾਬ ਪੁਲਿਸ ਅਤੇ ਮਾਨਸਾ ਪੁਲਿਸ ਇਸ ਸੂਰਬੀਰ ਵੱਲੋਂ ਦੇਸ਼ ਪ੍ਰਤੀ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਲਾਮ ਕਰਦੀ
ਹੈ। ਐਸ.ਐਸ.ਪੀ. ਮਾਨਸਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪੁਲਿਸ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ
ਅਤੇ ਉਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।


LEAVE A REPLY

Please enter your comment!
Please enter your name here