ਬੁਢਲਾਡਾ:-10 ਜੂਨ ( (ਸਾਰਾ ਯਹਾ/ਅਮਨ ਮਹਿਤਾ): ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪ੍ਰਾਈਵੇਟ ਫਾਇਨਾਸ ਕੰਪਨੀਆਂ ਤੇ ਬੈਂਕਾ ਦੇ ਕਰਜ਼ਿਆ ਦੇ ਮੱਕੜ ਜਾਲ ਵਿੱਚ ਫਸਿਆ ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫ਼ੀ ਲਈ ਪੁਰਾਣੀ ਦਾਣਾ ਮੰਡੀ ਬੁਢਲਾਡਾ ਵਿਖੇ ਔਰਤ ਕਰਜ਼ਾ ਮੁਕਤੀ ਰੈਲੀ ਕੀਤੀ ਗਈ ਅਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਉਂ,ਸੀ।ਪੀ।ਆਈ (ਐਮ।ਐਲ) ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਅਮੀਰਾਂ ਦੀ ਤਰ੍ਹਾਂ ਗਰੀਬ ਔਰਤਾਂ ਦਾ ਕਰਜ਼ਾ ਮੁਆਫ਼ ਨਾ ਕੀਤਾ ਅਤੇ ਰੁਜ਼ਗਾਰ ਚਲਾਉਣ ਲਈ ਹਰ ਗਰੀਬ ਪਰਿਵਾਰ ਨੂੰ 1 ਲੱਖ ਰੁਪਏ ਦੀ ਲਿਮਟ ਬਣਕੇ ਕਰਜ਼ਾ ਦੇਣ ਦੀ ਸਕੀਮ ਚਾਲੂ ਨਾ ਕੀਤੇ ਤਾਂ ਸਰਕਾਰ ਖਿਲਾਫ਼ ਮਜ਼ਦੂਰ ਵਰਗ ਅੰਦੋਲਨ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਤੇ ਕੈਪਟਨ ਸਰਕਾਰ ਨੇ ਕਰੋਨਾ ਦੀ ਮਹਾਂਮਾਰੀ ਬਿਮਾਰੀ ਦੇ ਟਾਕਰੇ ਲਈ ਕੀਤੇ 23 ਮਾਰਚ ਤੋਂ ਦੇਸ਼ ਅੰਦਰ ਲੌਕਡਾਊਨ ਕਾਰਨ ਬੰਦ ਹੈ ਸਾਰੇ ਰੁਜ਼ਗਾਰ ਦੇ ਸਾਧਨਾਂ ਕਾਰਨ ਬੇਰੁਜ਼ਗਾਰ ਹੋਏ ਪੇਂਡੂ ਤੇ ਸ਼ਹਿਰੀ ਮਜ਼ਦੂਰ ਗਰੀਬਾਂ ਦੀ ਸਰਕਾਰ ਨੇ ਸੰਕਟ ਸਮੇਂ ਵੀਂ ਬਾਹ ਨਹੀਂ ਫੜੀ।ਉਹਨਾਂ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਆਮ ਜਨਤਾ ਉੱਪਰ ਟੈਕਸ ਲਾ ਕੇ ਅਮੀਰਾਂ ਦੇ ਕਰੋੜਾ ਦੇ ਕਰਜ਼ੇ ਮੁਆਫ਼ ਕਰ ਰਹੀ ਹੈ।ਪਰ ਦੂਜੇ ਪਾਸੇ ਆਰਥਿਕ ਸੰਕਟ ਵਿੱਚ ਫਸੇ ਗਰੀਬਾਂ ਵੱਲੋਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਪ੍ਰਾਈਵੇਟ ਕੰਪਨੀਆਂ ਤੇ ਬੈਕਾਂ ਤੋਂ ਲਏ ਕਰਜ਼ਿਆਂ ਦੇ ਜਾਲ ਵਿੱਚ ਫਸੇ ਗਰੀਬ ਔਰਤਾਂ ਤੋ ਜਬਰੀ ਕਿਸ਼ਤਾਂ ਭਰਾਈਆਂ ਜਾ ਰਹੀਆਂ ਹਨ ਅਤੇ ਕਰਜ਼ੇ ਨਾ ਭਰਨ ਦੀ ਸੂਰਤ ਵਿੱਚ ਘਰਾਂ ਦਾ ਸਮਾਨ ਤੇ ਘਰਾਂ ਦੀਆਂ ਕੁਰਕੀਆਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਇਸ ਸਮੇਂ ਜਥੇਬੰਦੀ ਆਗੂ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਕਿ ਆਰ ਬੀ ਆਈ ਦੀਆਂ ਹਦਾਇਤ ਹੈ ਕਿ 31 ਅਗਸਤ ਤੱਕ ਕੋਈ ਕੰਪਨੀ, ਬੈਂਕ ਜ਼ਬਰਦਸਤੀ ਕਿਸਤਾਂ ਨਹੀਂ ਲਵੇਗੀ, ਫਾਲਤੂ ਦਾ ਵਿਆਜ, ਨੋਟਿਸ ਕੱਢ ਕੇ ਡਫ਼ਾਲਟਰ ਨਹੀਂ ਕਰ ਸਕਦੀ, ਕੁਰਕੀ ਨਹੀਂ ਕਰ ਸਕਦੀ ਦੀਆਂ ਹਦਾਇਤਾਂ ਇਹਨਾਂ ਕੰਪਨੀਆਂ ਦੇ ਮੁੱਖੀਆਂ ਨੂੰ ਕਰਨ। ਉਹਨਾਂ ਕਿਹਾ ਕਿ ਗਰੀਬ ਔਰਤਾਂ ਸਿਰ ਚੜੇ ਕਰਜ਼ੇ ਮੁਆਫ਼ੀ ਲਈ ਪੂਰੇ ਸੂਬੇ ਅੰਦਰ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਸੁਖਵਿੰਦਰ ਬੋਹਾ, ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਕੁਲਵੰਤ ਸਿੰਘ ਦਾਤੇਵਾਸ, ਕਰਨੈਲ ਬੀਰੋਕੇ, ਸੱਤਪਾਲ ਬੁਢਲਾਡਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਗੁਰਤੇਜ ਬਰੇਟਾ ਸ਼ਾਮਿਲ ਸਨ।