ਮਾਨਸਾ 5 ਮਈ (ਹੀਰਾ ਸਿੰਘ ਮਿੱਤਲ): ਕਰੋਨਾ ਕਹਿਰ ਦੇ ਚੱਲ ਰਹੇ ਦੌਰ ਵਿੱਚ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵੱਲੋਂ ਪੂਰੀ ਸਰਗਰਮੀ ਨਾਲ ਲਗਾਤਾਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਵਾਈਆ ਜਾ ਰਹੀਆਂ ਹਨ। 5 ਮਈ ਮੰਗਲਵਾਰ ਨੂੰ ਸਥਾਨਕ ਡੇਰਾ ਸ਼ਰਧਾਲੂਆਂ ਵੱਲੋਂ ਤਿੰਨ ਪੁਲਿਸ ਥਾਣੇ, ਇੱਕ ਧਰਮਸ਼ਾਲਾ ਅਤੇ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੀਆਂ ਇਮਾਰਾਤਾਂ ਨੂੰ ਸੈਨੇਟਾਈਜ ਕੀਤਾ ਗਿਆ। ਇਸ ਸੇਵਾ ਕਾਰਜ ਦੀ ਸ਼ੁਰੂਆਤ ਥਾਣਾ ਸਿਟੀ -2 ਵਿਖੇ ਉਚੇਚੇ ਤੌਰ ‘ਤੇ ਪਹੁੰਚੇ ਕਪਤਾਨ ਪੁਲਿਸ ਕੁਲਦੀਪ ਸਿੰਘ ਸੋਹੀ ਅਤੇ ਉਪ ਕਪਤਾਨ ਪੁਲਿਸ ਸਰਬਜੀਤ ਸਿੰਘ ਵੱਲੋਂ ਕਰਵਾਈ ਗਈ।
ਵਿਸ਼ਵ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੌਰਾਨ ਮਾਨਸਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲਗਾਤਾਰ 22 ਮਾਰਚ ਤੋਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ। ਇਸੇ ਤਹਿਤ 5 ਮਈ ਮੰਗਲਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਮਾਨਸਾ ਦੇ ਥਾਣਾ ਸਿਟੀ – 1 , ਥਾਣਾ ਸਿਟੀ – 2, ਸੀ.ਆਈ.ਏ. ਸਟਾਫ, ਨਾਨਕ ਮੱਲ ਧਰਮਸ਼ਾਲਾ ਅਤੇ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੀਆਂ ਇਮਾਰਤਾਂ ਨੂੰ ਸੈਨੇਟਾਇਜ ਕੀਤਾ ਗਿਆ। ਇਸ ਸੇਵਾ ਕਾਰਜ ਦੀ ਸ਼ੁਰੂਆਤ ਥਾਣਾ ਸਿਟੀ -2 ਤੋਂ ਕੀਤੀ ਗਈ। ਇੱਥੇ ਉਚੇਚੇ ਤੌਰ ’ਤੇ ਪਹੁੰਚੇ ਸ੍ਰ. ਕੁਲਦੀਪ ਸਿੰਘ ਸੋਹੀ ਕਪਤਾਨ ਪੁਲਿਸ ਪੀ.ਬੀ.ਆਈ., ਓ.ਸੀ. ਅਤੇ ਨਾਰਕੋਟੈਕ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਲਈ ਡੇਰਾ ਸੱਚਾ ਸੌਦਾ ਦੇ ਸਥਾਨਕ ਸਰਧਾਲੂਆਂ ਵੱਲੋਂ ਮਾਨਸਾ ਸ਼ਹਿਰ ਦੇ ਪੁਲਿਸ ਥਾਣਿਆਂ ਅਤੇ ਹੋਰਨਾ ਇਮਾਰਤਾਂ ਨੂੰ ਸੈਨੇਟਾਈਜ ਕਰਕੇ ਚੰਗੇ ਭਾਰਤੀ ਨਾਗਰਿਕ ਹੋਣ ਦਾ ਫਰਜ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਵਿੱਚ ਲਗਾਤਾਰ ਜੁਟੇ ਹੋਏ ਡੇਰਾ ਪ੍ਰੇਮੀਆਂ ਦੀਆਂ ਨਿਸਵਾਰਥ ਸੇਵਾਵਾਂ ਸਲਾਘਾਯੋਗ ਹਨ। ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਰੱਖਣਾ ਸਮੇਂ ਦੀ ਲੋੜ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰ. ਸਰਬਜੀਤ ਸਿੰਘ ਉਪ ਕਪਤਾਨ ਪੁਲਿਸ (ਡਿਟੈਕਟਿਵ) ਨੇ ਪੁਲਿਸ ਥਾਣੇ ਅਤੇ ਹੋਰ ਇਮਾਰਤਾਂ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੈਨੇਟਾਈਜ ਕਰਨ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸਥਾਨਕ ਡੇਰਾ ਸ਼ਰਧਾਲੂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਰੋਲ ਨਿਭਾਉਂਦੇ ਦੇਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਖਿਲਾਫ ਲੜਾਈ ਜਿੱਤਣ ਤੱਕ ਅਜਿਹੇ ਉੱਦਮ ਜਾਰੀ ਰਹਿਣੇ ਬਹੁਤ ਜਰੂਰੀ ਹਨ। ਇਸ ਮੌਕੇ ਥਾਣਾ ਸਿਟੀ – 1 ਦੇ ਮੁੱਖ ਅਫਸਰ ਸੁਖਜੀਤ ਸਿੰਘ, ਥਾਣਾ ਸਿਟੀ-2 ਦੇ ਮੁੱਖ ਅਫਸਰ ਹਰਦਿਆਲ ਦਾਸ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਅੰਗਰੇਜ ਸਿੰਘ ਨੇ ਡੇਰਾ ਪ੍ਰੇਮੀਆਂ ਵੱਲੋਂ ਪੁਲਿਸ ਥਾਣਿਆਂ ਨੂੰ ਸੈਨੇਟਾਈਜ ਕਰਨ ਦੇ ਉੱਦਮ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤਾ। ਉਕਤ ਮੌਕੇ ਨਾਨਕ ਮੱਲ ਧਰਮਸ਼ਾਲਾ ਦੇ ਚੇਅਰਮੈਨ ਰੁਲਦੂ ਰਾਮ ਬਾਂਸਲ ਅਤੇ ਪ੍ਰਧਾਨ ਪਰਮਜੀਤ ਜਿੰਦਲ, ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੇ ਪ੍ਰੰਬਧਕ ਨਛੱਤਰ ਸਿੰਘ, ਸੁਦਾਗਰ ਸਿੰਘ ਅਤੇ 45 ਮੈਂਬਰ ਯੂਥ ਪੰਜਾਬ ਸ਼ਿੰਗਾਰਾ ਸਿੰਘ ਨੇ ਸਥਾਨਕ ਡੇਰਾ ਪ੍ਰੇਮੀਆਂ ਦੇ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਕਰੋਨਾ ਕਹਿਰ ਤੋਂ ਬਚਾਅ ਲਈ ਸਮੇਂ ਦੀ ਲੋੜ ਮੁਤਾਬਕ ਇਮਾਰਤਾਂ ਨੂੰ ਸੈਨੇਟਾਈਜ ਕਰਨ ਦਾ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਦੇ ਹਿੱਤ ਵਿੱਚ ਅਜਿਹੇ ਭਲਾਈ ਦੇ ਕੰਮ ਲਗਾਤਾਰ ਜਾਰੀ ਰੱਖੇ ਜਾਣੇ ਚਾਹੀਦੇ ਹਨ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਸਥਾਨਕ ਸ਼ਰਧਾਲੂ ਪੂਰੇ ਉਤਸ਼ਾਹ ਅਤੇ ਜੋਸ਼ ਨਾਲ 22 ਮਾਰਚ ਤੋਂ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਜਿੱਥੇ ਵੀ ਡੇਰਾ ਪ੍ਰੇਮੀਆਂ ਦੀ ਲੋੜ ਸਮਝੀ ਜਾਵੇਗੀ, ਸੇਵਾਦਾਰ ਉੱਥੇ ਹੀ ਡੇਰਾ ਦੀ ਮਰਿਆਦਾ ਅਨੁਸਾਰ ਸੇਵਾਵਾਂ ਨਿਭਾਉਣ ਲਈ ਤਿਆਰ ਹਨ। ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕਰੋਨਾ ਲੜਾਈ ਦੌਰਾਨ ਅਹਿਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਲਈ ਇੰਨਾਂ ਵਿਭਾਗਾਂ ਨਾਲ ਸੰਬੰਧਤ ਥਾਣਿਆਂ/ਦਫਤਰਾਂ ਦੀਆਂ ਇਮਾਰਤਾਂ ਨੂੰ ਸੈਨੇਟਾਈਜ ਰੱਖਣਾ ਬਹੁਤ ਲਾਜਮੀ ਹੈ। ਇਸੇ ਮਕਸਦ ਨਾਲ ਹੀ ਡੇਰਾ ਪ੍ਰੇਮੀਆਂ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਹਿਮਤੀ ਨਾਲ ਇਮਾਰਤਾਂ ਨੂੰ ਸੈਨੇਟਾਈਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।
ਇਸ ਮੌਕੇ 25 ਮੈਂਬਰ ਸੱਤਪਾਲ, 15 ਮੈਂਬਰ ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ, ਤਰਸੇਮ ਚੰਦ ਤੇ ਕੁਲਦੀਪ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ਼ ਕੁਮਾਰ, ਨੇਤਰਦਾਨ ਸੰਮਤੀ ਦੇ ਜਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ, ਸੇਵਾ ਮੁਕਤ ਬਲਾਕ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਬਖਸ਼ੀਸ਼ ਸਿੰਘ, ਜੀਵਨ ਕੁਮਾਰ, ਰਮੇਸ਼ ਕੁਮਾਰ, ਖੁਸ਼ਵੰਤ ਪਾਲ, ਬਲੌਰ ਸਿੰਘ, ਜਗਦੇਵ ਨੌਹਰ ਵਾਲਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਸੁਨੀਲ ਕੁਮਾਰ, ਗੁਰਦੀਪ ਸਿੰਘ, ਰੋਹਿਤ, ਰਾਮ ਪ੍ਰਸ਼ਾਦ, ਰਾਮ ਪ੍ਰਤਾਪ ਸਿੰਘ, ਰਵੀ, ਗੋਲਡੀ ਅਤੇ ਅੰਕੁਸ਼ ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ।