—ਐਸ.ਐਸ.ਪੀ. ਮਾਨਸਾ ਵੱਲੋਂ ਅੰਤਰਰਾਜੀ ਅਤੇ ਅੰਤਰ ਜਿਲਾ ਨਾਕਿਆ ਦੀ ਖੁਦ ਕੀਤੀ ਗਈ ਚੈਕਿੰਗ

0
97

ਮਾਨਸਾ, 05—05—2020 ( ਸਾਰਾ ਯਹਾ/ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ—19) ਤੋਂ ਬਚਾਅ ਲਈ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਹਾਲ ਰੱਖਣ ਲਈ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਅਸਰਦਾਰ ਢੰਗ ਨਾਲ ਨਾਕੇ ਲਗਵਾ ਕੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਨੂੰ 48 ਨਾਕੇ (ਦਿਨ/ਰਾਤ ਦੇ) ਅਤੇ 7 ਨਾਕੇ (ਸਿਰਫ ਰਾਤ ਸਮੇ) ਕੁੱਲ 55 ਨਾਕੇ ਲਗਾ ਕੇ ਚਾਰੇ ਪਾਸਿਓ ਸੀਲ ਕੀਤਾ ਗਿਆ ਹੈ, ਜਿਹਨਾਂ ਵਿੱਚੋਂ 21 ਨਾਕੇ ਅੰਤਰਰਾਜੀ ਹਨ। ਐਸ.ਐਸ.ਪੀ. ਮਾਨਸਾ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਅਤੇ ਨਾਕਿਆ ਪਰ ਤਾਇਨਾਤ ਪੁਲਿਸ ਫੋਰਸ ਦੀਆ ਦੁੱਖ ਤਕਲੀਫਾਂ ਜਾਨਣ ਲਈ ਸਬ—ਡਵੀਜ਼ਨ ਸਰਦੂਲਗੜ ਅੰਦਰ ਪੈਂਦੇ ਨਾਕਿਆ ਦੀ ਚੈਕਿੰਗ ਕੀਤੀ ਗਈ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਸਿਰਫ ਪਿੰਡ ਝੰਡਾਂ ਖੁਰਦ ਵਾਲਾ ਨਾਕਾ ਹੀ ਇੰਟਰੀ ਪੁਆਇੰਟ ਨਾਕਾ ਹੈ, ਸਬ—ਡਵੀਜ਼ਨ ਸਰਦੂਲਗੜ ਦੇ ਬਾਕੀ ਸਾਰੇ ਨਾਕੇ ਸੀਲਿੰਡ ਹਨ ਅਤੇ ਕਿਸੇ ਵੀ ਨਾਕੇ ਰਾਹੀ ਕੋਈ ਵਿਅਕਤੀ ਅੰਦਰ ਦਾਖਲ ਨਹੀ ਹੋ ਸਕਦਾ। ਪਿੰਡ ਝੰਡਾਂ ਖੁਰਦ ਵਾਲੇ ਇੰਟਰੀ ਪੁਆਇੰਟ ਨਾਕੇ ਪਰ ਵੀ ਸਿਰਫ ਜਰੂਰੀ ਵਸਤਾਂ ਵਾਲੇ ਵਹੀਕਲ ਜਿਹਨਾਂ ਕੋਲ ਪਾਸ ਹੋਵੇਗਾ, ਉਹ ਹੀ ਵਹੀਕਲ ਦਾਖਲ ਹੋ ਸਕਦੇ ਹਨ। ਸਾਰੇ ਨਾਕਿਆਂ ਪਰ ਨਜਾਇਜ ਮੂਵਮੈਂਟ ਦੀ ਰੋਕਥਾਮ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਅਤੇ ਜਿਹਨਾਂ ਨਾਕਿਆ ਪਰ ਟੈਂਟ/ਛਾਂਦਾਰ ਛੱਤਰੀ ਨਹੀ ਲੱਗੀ ਹੋਈ, ਉਹਨਾਂ ਨਾਕਿਆ ਪਰ ਟੈਂਟ/ਛੱਤਰੀ 2 ਦਿਨਾਂ ਦੇ ਅੰਦਰ ਅੰਦਰ ਲਗਵਾਉਣ ਸਬੰਧੀ ਡੀ.ਐਸ.ਪੀ. ਸਰਦੂਲਗੜ ਨੂੰ ਹਦਾਇਤ ਕੀਤੀ ਗਈ। ਦੌਰਾਨੇ ਚੈਕਿੰਗ ਪਿੰਡ ਭੂੰਦੜ ਤੋਂ ਮੱਤੜ ਰੋਡ ਤੇ ਪੈਂਦੇ ਇੰਟਰਸਟੇਟ ਨਾਕੇ ਪਰ ਤਾਇਨਾਤ ਦੋ ਕਰਮਚਾਰੀ ਸੀ/

ਸਿਪਾਹੀ ਹਰਪਰੀਤ ਸਿੰਘ ਨੰ:326/ਮਾਨਸਾ ਅਤੇ ਸੀ/ਸਿਪਾਹੀ ਗੁਰਸੰਤ ਸਿੰਘ ਨੰ:860/ਮਾਨਸਾ ਨੂੰ ਡਿਊਟੀ ਵਿੱਚ ਅਣਗਹਿਲੀ ਪਾਏ ਜਾਣ ਤੇ ਇਹਨਾਂ ਦੋਨਾਂ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਪੁਲਿਸ ਲਾਈਨ ਮਾਨਸਾ ਦਾ ਰਾਵਾਨਾ ਕਰਨ ਲਈ ਡੀ.ਐਸ.ਪੀ. ਸਰਦੂਲਗੜ ਨੂੰ ਲਿਖਤੀ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ। ਇਸਤੋਂ ਇਲਾਵਾ ਸਾਰੇ ਨਾਕਿਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਹੱਥ ਧੋਣ ਲਈ ਸਾਬਣ ਅਤੇ ਹੈਂਡ—ਸੈਨੀਟਾਈਜ਼ਰ ਦਾ ਪ੍ਰਬੰਧ ਅਤੇ ਚਾਹ ਪੀਣ ਲਈ ਥਰਮੋਸ ਬੋਤਲਾਂ ਦਾ ਪ੍ਰਬੰਧ ਮੁਕੰਮਲ ਪਾਇਆ ਗਿਆ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਨਾਕਿਆ ਪਰ ਤਾਇਨਾਤ ਪੁਲਿਸ ਫੋਰਸ ਨੂੰ ਮਾਸਕ ਪਹਿਨਣ, ਸੈਨੀਟਾਈਜਰ ਦੀ ਵਰਤੋ ਕਰਨ, ਇੱਕ/ਦੂਜੇ ਤੋਂ ਦੂਰੀ ਬਣਾ ਕੇ ਰੱਖਣ ਆਦਿ ਸਾਵਧਾਨੀਆਂ ਦੀ ਵਰਤੋਂ ਕਰਕੇ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਪ੍ਰੇਰਿਆ ਗਿਆ ਅਤੇ ਉਹਨਾਂ ਦੀਆ ਦੁੱਖ—ਤਕਲੀਫਾਂ ਸੁਣ ਕੇ ਉਹਨਾ ਦਾ ਮੌਕਾ ਪਰ ਹੀ ਹੱਲ ਕੀਤਾ ਗਿਆ। ਇਸ ਸਮੇਂ ਸ੍ਰੀ ਸੰਜੀਵ ਗੋਇਲ, ਡੀ.ਐਸ.ਪੀ. ਸਰਦੂਲਗੜ ਵੀ ਮੌਕਾ ਪਰ ਹਾਜ਼ਰ ਸਨ।

                                ਐਸ.ਐਸ.ਪੀ. ਮਾਨਸਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੋਰ ਰਾਜਾਂ ਤੋਂ ਜਿਲਾ ਮਾਨਸਾ ਅੰਦਰ ਆਉਣ ਵਾਲਿਆ ਲਈ ਤਿੰਨ ਰਸਤੇ, ਬੋਹਾ ਰੋਡ, ਰਤੀਆ—ਜਾਖਲ ਰੋਡ (ਤਹਿਸੀਲ ਬੁਢਲਾਡਾ) ਅਤੇ ਸਿਰਸਾ ਰੋਡ (ਤਹਿਸੀਲ ਸਰਦੂਲਗੜ) ਨੋਟੀਫਾਈਡ ਕੀਤੇ ਗਏ ਹਨ। ਇਹਨਾਂ ਰਸਤਿਆਂ ਤੋ ਇਲਾਵਾ ਕਿਸੇ ਹੋਰ ਰਸਤੇ ਰਾਹੀ ਬਾਹਰਲੇ ਰਾਜ ਤੋਂ ਕੋਈ ਵਿਆਕਤੀ ਜਿਲਾ ਅੰਦਰ ਦਾਖਲ ਨਹੀ ਹੋ ਸਕਦਾ। ਇਹਨਾਂ ਨੋਟੀਫਾਈਡ ਰਸਤਿਆਂ ਦੀਆ ਹੱਦਾਂ ਤੇ ਪੁਲਿਸ ਫੋਰਸ ਸਮੇਤ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆ ਹਨ, ਜੋ ਬਾਹਰੋ ਆਉਣ ਵਾਲੇ ਹਰੇਕ ਵਿਆਕਤੀ ਦੀ ਮੈਡੀਕਲ ਸਕਰੀਨਿੰਗ ਕਰਕੇ ਹੀ ਵਿਆਕਤੀ ਨੂੰ ਦਾਖਲ ਹੋਣ ਦਿੱਤਾ ਜਾਂਦਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਨਾਕਾ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੇ ਸਮੇ ਸਿਰ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਪੂਰੀ ਚੁਸਤੀ ਨਾਲ ਡਿਊਟੀ ਨਿਭਾਉਣ ਨੂੰ ਯਕੀਨੀ ਬਨਾਉਣ।

LEAVE A REPLY

Please enter your comment!
Please enter your name here