ਸਰਦੂਲਗੜ੍ਹ,3 ਮਈ (ਸਾਰਾ ਯਹਾ / ਬਪਸ) : ਜੰਮੂ ਕਸ਼ਮੀਰ ਵਿੱਚ ਹੰਦਵਾਰਾ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਅੱਤਵਾਦੀਆ ਨਾਲ
ਮੁਕਾਬਲੇ ਵਿੱਚ 4 ਫੋਜੀ ਸ਼ਹੀਦ ਹੋ ਗਏ ਸਨ। ਇਸ ਵਿੱਚ ਸਰਦੂਲਗੜ੍ਹ ਦੇ ਪਿੰਡ
ਰਾਜਰਾਣਾ ਦੇ ਵਸਨੀਕ ਐਨ.ਕੇ. ਰਾਜੇਸ਼ ਕੁਮਾਰ ਵੀ ਸਾਮਲ ਹੈ। ਉਹ 21 ਆਰ.ਆਰ. ਜੋ ਹੰਦਵਾਰਾ ‘ਚ ਡਿਊਟੀ ਕਰ ਰਿਹਾ ਸੀ। ਅੱਤਵਾਦੀਆਂ ਨਾਲ ਹੋਏ ਮੁਕਾਬਲੇ ਚ ਚਾਰ ਫੌਜੀ ਸ਼ਹੀਦ ਹੋ ਗਏ ਹਨ। ਸ਼ਹੀਦੀ ਦੀ ਖਬਰ ਸੁਣਦਿਆ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਦੋੜ ਗਈ ਉੱਥੇ ਹੀ ਪਰਿਵਾਰ ਸਮੇਤ ਪੂਰਾ ਇਲਾਕਾ ਉਸ ਦੀ ਸ਼ਹੀਦੀ ਤੇ ਮਾਣ ਮਹਿਸ਼ੂਸ ਕਰ ਰਿਹਾ ਹੈ। ਰਾਜੇਸ਼ ਕੁਮਾਰ ਨੂੰ ਫੋਜ ਵਿੱਚ ਭਰਤੀ ਹੋਇਆ ਨੂੰ 7-8 ਸਾਲ ਹੋ
ਗਏ ਸਨ।ਸ਼ਹੀਦ ਰਾਜੇਸ਼ ਕੁਮਾਰ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਦੋ ਭਰਾ ਅਤੇ 2 ਭੇੈਣਾ ਛੱਡ ਗਿਆ ਹੈ।ਪੰਜਾਬ ਸਰਕਾਰ ਵੱਲੋ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਅੈਲਾਨ ਕੀਤਾ ਹੈ। ਜਿਸ ਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਇਸ ਸੰਬੰਧੀ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਕਿਹਾ ਕਿ ਸ਼ਹੀਦ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਕੱਲ ਪਿੰਡ ਪਹੁੰਚੇਗੀ। ਜਿਸ ਦਾ ਸਰਕਾਰੀ ਰਸਮਾਂ ਨਾਲ ਸੰਸਕਾਰ ਕੀਤਾ ਜਾਵੇਗਾ।
ਕੈਂਪਸ਼ਨ:-ਸ਼ਹੀਦ ਰਾਜੇਸ਼ ਕੁਮਾਰ ਦੀ ਫਾਇਲ ਫੋਟੋ।