ਮਾਨਸਾ ਵਿੱਚਡੇਰਾ ਪ੍ਰੇਮੀਆਂ ਨੇ 111 ਯੂਨਿਟ ਖੂਨਦਾਨ ਕਰਕੇ ਨਿਭਾਇਆ ਇਨਸਾਨੀ ਫਰਜ

0
76

ਮਾਨਸਾ 29 ਅਪ੍ਰੈਲ ( ਹੀਰਾ ਸਿੰਘ ਮਿੱਤਲ) ਕਰੋਨਾ ਸੰਕਟ ਦੇ ਮੱਦੇਨਜਰ ਅਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134
ਭਲਾਈ ਕਾਰਜਾਂ ਦੇ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ 29
ਅਪ੍ਰੈਲ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਡਿਪਟੀ
ਕਮਿਸ਼ਨਰ ਮਾਨਸਾ, ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਕੀਤੀ ਗਿਆ। ਕੈਂਪ ਦੌਰਾਨ 111
ਯੂਨਿਟ ਖੂਨਦਾਨ ਕੀਤਾ ਗਿਆ।

22 ਮਾਰਚ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਦੇ ਸੰਕਟ ਨੂੰ ਦੇਖਦੇ ਹੋਏ ਲੋੜਵੰਦ ਮਰੀਜਾਂ ਦੀ
ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਮਾਨਸਾ ਵਿਖੇ 29 ਅਪ੍ਰੈਲ
ਬੁੱਧਵਾਰ ਨੂੰ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ,
ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਵੱਲੋਂ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਹਿਲ ਨੇ ਕਰੋਨਾ ਸੰਕਟ ਦੇ ਦੌਰ ਵਿੱਚ ਮਨੁੱਖਤਾ ਭਲਾਈ ਲਈ
ਖੂਨਦਾਨ ਕੈਂਪ ਲਾ ਕੇ ਗੰਭੀਰ ਮਰੀਜਾਂ ਦੀ ਮੱਦਦ ਕਰਨ ਦੇ ਡੇਰਾ ਪ੍ਰੇਮੀਆਂ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ
ਕਿਹਾ ਕਿ ਮੁਸੀਬਤ ਦੀ ਘੜੀ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਮਾਜ ਦੀ ਸੱਚੀ ਸੇਵਾ ਹੈ।
ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੈਂਪ ਮੌਕੇ ਸ਼ੋਸ਼ਲ ਡਿਸਟੈਂਸਿੰਗ
ਦੇ ਨਿਯਮਾਂ ਦੀ ਵੀ ਸੁਚੱਜੇ ਤਰੀਕੇ ਨਾਲ ਪਾਲਣਾ ਕੀਤੀ ਹੈ। ਡੀ.ਸੀ. ਮਾਨਸਾ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ
ਲਗਾਤਾਰ ਜਾਰੀ ਰੱਖਣਾ ਸਮੇਂ ਦੀ ਲੋੜ ਹੈ।

ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਕਰੋਨਾ ਕਹਿਰ ਦੇ ਚੱਲ ਰਹੇ ਇਸ
ਸਮੇਂ ਦੌਰਾਨ ਗੰਭੀਰ ਰੋਗੀਆਂ ਲਈ ਖੂਨਦਾਨ ਕਰਨਾ ਮਹਾਨ ਪੁੰਨ ਦਾ ਕੰਮ ਹੈ। ਚੱਲ ਰਹੇ ਲੌਕਡਾਊਨ ਅਤੇ ਕਰਫਿਊ
ਕਾਰਨ ਆਮ ਲੋਕਾਂ ਵੱਲੋਂ ਘਰਾਂ ਵਿਚੋਂ ਨਿਕਲਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਪਹੁੰਚਕੇ ਖੂਨਦਾਨ ਕਰਨਾ
ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਡੇਰਾ ਪ੍ਰੇਮੀਆਂ ਨੇ ਮਨੁੱਖਤਾ ਦੀ ਵੱਡੀ ਸੇਵਾ ਕਰਦਿਆਂ ਖੂਨਦਾਨ ਕਰਨ ਦਾ
ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਕੇ
ਸਮਾਜ ਦੀ ਸੇਵਾ ਵਿੱਚ ਯੋਗਦਾਨ ਪਾਉਂਦੇ ਰਹਿਣ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਅਕਸਰ ਹੀ ਲੋੜਵੰਦਾਂ ਦੀ ਮੱਦਦ ਕਰਨ ਵਿੱਚ ਮੋਹਰੀ ਰੋਲ ਨਿਭਾਉਂਦੇ ਦੇਖੇ ਜਾਂਦੇ ਹਨ। ਕਰੋਨਾ ਸੰਕਟ ਦੇ ਸਮੇਂ ਵਿੱਚ
ਵੀ ਮਰੀਜਾਂ ਨੂੰ ਖੂਨ ਦੀ ਲੋੜ ਪੂਰੀ ਕਰਨ ਲਈ ਲਾਇਆ ਗਿਆ ਕੈਂਪ ਬਹੁਤ ਅਹਿਮ ਅਤੇ ਸ਼ਲਾਘਾਯੋਗ ਕੰਮ ਹੈ। ਉਨ੍ਹਾਂ
ਕਿਹਾ ਕਿ ਪਿਛਲੇ ਦਿਨੀਂ ਹੀ ਡੇਰਾ ਪ੍ਰੇਮੀਆਂ ਨੂੰ ਖੂਨ ਦੇਣ ਦੀ ਅਪੀਲ ਕੀਤੀ ਗਈ ਸੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ
ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਹੀ ਖੂਨਦਾਨ ਕੈਂਪ ਲਾਕੇ ਹਸਪਤਾਲ ਦੇ ਬਲੱਡ ਬੈਂਕ ਦੀ ਖੂਨ ਦੀ
ਲੋੜ ਪੂਰੀ ਕਰ ਦਿੱਤੀ ਹੈ। ਉਨ੍ਹਾਂ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸੇਵਾ ਦੇ ਕੰਮ ਚਲਦੇ ਰੱਖਣ ਦੀ
ਅਪੀਲ ਕੀਤੀ।

ਕੈਂਪ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ
ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਅਤੇ ਸੀਨੀਅਰ ਮੈਡੀਕਲ
ਅਫਸਰ ਮਾਨਸਾ ਵੱਲੋਂ ਖੂਨ ਦੀ ਕੀਤੀ ਗਈ ਮੰਗ ਨੂੰ ਦੇਖਦਿਆਂ ਉਕਤ ਅਨੁਸਾਰ ਕੈਂਪ ਦਾ ਆਯੋਜਿਨ ਕੀਤਾ ਗਿਆ।
29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਅਤੇ ਰੂਹਾਨੀ ਜਾਮ ਦੀ ਵਰ੍ਹੇਗੰਢ ਦੇ ਇਸ ਵਿਸ਼ੇਸ਼ ਅਵਸਰ ’ਤੇ
ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਦਾ ਸਮਾਂ ਭਾਵੇਂ ਸਵੇਰੇ 9 ਵਜੇ ਦਾ ਨਿਰਧਾਰਤ ਕੀਤਾ ਗਿਆ ਸੀ
ਪਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅੰਦਰ ਐਨਾ ਉਤਸ਼ਾਹ ਸੀ ਕਿ ਉਹ ਸਵੇਰੇ
8 ਵਜੇ ਹੀ ਪਹੁੰਚਣੇ ਸ਼ੁਰੂ ਹੋ ਗਏ। ਵੱਖ-ਵੱਖ ਥਾਵਾਂ ਤੋਂ ਸੇਵਾਦਾਰ ਲਗਾਤਾਰ ਆਉਂਦੇ ਰਹੇ ਪਰ 111 ਯੂਨਿਟ ਇਕੱਤਰ
ਹੋਣ ਉਪਰੰਤ ਹਸਪਤਾਲ ਦੇ ਬਲੱਡ ਬੈਂਕ ਅਧਿਕਾਰੀਆਂ ਨੇ ਹੋਰ ਖੂਨ ਲੈਣ ਤੋਂ ਅਸਮੱਰਥਤਾ ਜਾਹਰ ਕਰਨ ’ਤੇ ਵੱਡੀ
ਗਿਣਤੀ ਵਿੱਚ ਸੇਵਾਦਾਰਾਂ ਨੂੰ ਬਗੈਰ ਖੂਨ ਦਿੱਤੇ ਵਾਪਸ ਪਰਤਣਾ ਪਿਆ। ਪ੍ਰਿਤਪਾਲ ਸਿੰਘ ਇੰਸਾਂ ਨੇ ਵਿਸ਼ਵਾਸ
ਦਿਵਾਇਆ ਕਿ ਮਰੀਜਾਂ ਨੂੰ ਕਦੇ ਵੀ ਖੂਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ
ਅਧਿਕਾਰੀ ਜਿੱਥੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਫੋਰਸ ਵਿੰਗ ਦੇ ਵਲੰਟੀਅਰਾਂ ਦੀ ਲੋੜ ਸਮਝਣਗੇ ਡੇਰਾ ਸੱਚਾ ਸੌਦਾ ਦੀ
ਮਰਿਆਦਾ ਅਨੁਸਾਰ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਕੈਂਪ ਦੀ ਆਖੀਰ ਵਿੱਚ ਬਲੱਡ ਬੈਂਕ ਦੇ ਇੰਚਾਰਜ ਡਾ. ਬਬੀਤਾ ਅਤੇ ਤਕਨੀਕੀ ਸੁਪਰਵਾਈਜਰ ਵਿਜੈ ਕੁਮਾਰ
ਨੇ ਡੇਰਾ ਸੱਚਾ ਸੌਦਾ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਾਹਰ ਕੀਤੀ ਕਿ ਡੇਰਾ ਪ੍ਰੇਮੀ ਭਵਿੱਖ ਵਿੱਚ
ਹੀ ਸੇਵਾ ਕਾਰਜਾਂ ’ਚ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ਼ ਕੁਮਾਰ, ਬਖਸ਼ੀਸ ਸਿੰਘ,
ਗੁਲਾਬ ਸਿੰਘ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸ਼ਹਿਰੀ ਭੰਗੀਦਾਸ ਗੁਰਜੰਟ ਸਿੰਘ, ਸੇਵਾ
ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਬਲੌਰ ਸਿੰਘ, ਖੁਸ਼ਵੰਤ ਪਾਲ, ਰਾਕੇਸ਼ ਕੁਮਾਰ,
ਰਾਜੇਸ਼ ਕੁਮਾਰ, ਸੁਨੀਲ ਕੁਮਾਰ, ਸੰਦੀਪ ਕੁਮਾਰ, ਅਮਿਤ, ਖਿੱਚੀ ਟੇਲਰ, ਰਵੀ ਅਤੇ ਹੰਸਰਾਜ ਆਦਿ ਸਮੇਤ ਵੱਡੀ
ਗਿਣਤੀ ਵਿੱਚ ਸੇਵਾਦਾਰ ਹਾਜਰ ਸਨ।

ਬਾਕਸ ਲਈ
ਕਰੋਨਾ ਸੰਕਟ ਸਮੇਂ ਸੇਵਾਵਾਂ ਨਿਭਾਅ ਰਹੇ ਸਿਹਤ ਅਮਲੇ ਦਾ ਕੀਤਾ ਸਨਮਾਨ
ਉਕਤ ਖੂਨਦਾਨ ਕੈਂਪ ਮੌਕੇ ਕਰੋਨਾ ਸੰਕਟ ਸਮੇਂ ਆਪਣੀਆਂ ਜਾਨਾਂ ਜੋਖਮ ਵਿੱਚ ਪਾਕੇ ਸੇਵਾਵਾਂ ਨਿਭਾਅ ਰਹੇ ਸਿਵਲ
ਹਸਪਤਾਲ ਮਾਨਸਾ ਦੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਸਫਾਈ ਸੇਵਕਾਂ ਦਾ ਡੇਰਾ ਸੱਚਾ ਸੌਦਾ ਦੇ
ਸਰਧਾਲੂਆਂ ਵੱਲੋਂ ਫੁੱਲਾਂ ਦੇ ਹਾਰ ਪਾਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ
ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਡਰ ਅਤੇ ਸਹਿਮ
ਕਾਰਨ ਲੋਕ ਘਰਾਂ ਵਿਚੋਂ ਨਿਕਲਣ ਤੋਂ ਵੀ ਗੁਰੇਜ ਕਰ ਰਹੇ ਹਨ ਪਰ ਇਸ ਭਿਆਨਕ ਦੌਰ ਵਿੱਚ ਆਪਣੀਆਂ ਜਾਨਾਂ ਦੀ
ਪ੍ਰਵਾਹ ਕੀਤੇ ਬਿਨਾਂ ਡਾ. ਅਸ਼ੋਕ ਕੁਮਾਰ ਸੀਨੀਅਰ ਮੈਡੀਕਲ ਅਫਸਰ ਮਾਨਸਾ, ਡਾ. ਰਣਜੀਤ ਸਿੰਘ ਰਾਏ, ਡਾ. ਸੁਨੀਲ
ਕੁਮਾਰ, ਡਾ. ਪੰਕਜ ਕੁਮਾਰ, ਡਾ. ਕਮਲਦੀਪ, ਡਾ. ਵਿਸ਼ਾਲ, ਡਾ. ਬਾਬੀਤਾ, ਫਾਰਮੇਸੀ ਅਫਸਰ ਦਰਸ਼ਨ ਸਿੰਘ, ਕ੍ਰਿਸ਼ਨ
ਕੁਮਾਰ, ਤਕਨੀਕੀ ਸੁਪਰਵਾਈਜਰ ਵਿਜੈ ਕੁਮਾਰ, ਸਟਾਫ ਨਰਸਾਂ, ਏ.ਐਨ.ਐਮਜ., ਸਵੀਪਰ ਅਤੇ ਹੋਰ ਅਮਲਾ ਅਹਿਮ

ਸੇਵਾਵਾਂ ਨਿਭਾਅ ਰਹੇ ਹਨ। ਅਜਿਹੀ ਮਹਾਨ ਸੇਵਾ ਬਦਲੇ ਇਨ੍ਹਾਂ ਡਾਕਟਰਾਂ ਅਤੇ ਸਹਾਇਕ ਸਟਾਫ ਦਾ ਕੀਤਾ ਗਿਆ
ਹਰ ਸਨਮਾਨ ਛੋਟਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਥਾਨਕ ਸੇਵਾਦਾਰਾਂ ਵੱਲੋਂ ਸਿਹਤ ਅਧਿਕਾਰੀ ਜਿੱਥੇ
ਚਾਹੁਣਗੇ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਡਾ. ਅਸ਼ੋਕ ਕੁਮਾਰ ਐਸ.ਐਮ.ਓ. ਅਤੇ ਉਨ੍ਹਾਂ ਦੇ ਸਮੂਹ ਸਟਾਫ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ
ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here