ਮਾਨਸਾ, 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦ~ਸਿਆ ਕਿ ਕਰਫਿਊ ਦੌਰਾਨ ਪਬਲਿਕ ਦੀ ਸੁਰੱਖਿਆਂ ਲਈ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ, ਰੋਡ ਮਾਰਚ, ਅਤੇ ਅਸਰਦਾਰ ਢੰਗ ਨਾਲ ਗਸ.ਤਾ ਤੇ ਨਾਕਾਬੰਦੀਆਂ ਕੀਤੀਆ ਜਾ ਰਹੀਆ ਹਨ| ਵਾਇਰਸ ਦੀ ਰੋਕਥਾਮ ਸਬੰਧੀ ਵਹੀਕਲਾਂ ਅਤੇ ਜਨਤਕ ਥਾਵਾਂ, ਬਾਜ.ਾਰ, ਭੀੜ^ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ| ਮਾਨਸਾ ਪੁਲਿਸ ਵੱਲੋਂ ਸਬਜੀ ਮੰਡੀਆਂ ਅਤੇ ਦਾਣਾ^ਮੰਡੀਆਂ ਵਿੱਚ ਹੈਂਡ^ਸੈਨੀਟਾਈਜ ਤੇ ਮਾਸਕ ਵੰਡੇ ਜਾ ਰਹੇ ਹਨ| ਉਹਨਾਂ ਨੂੰ ਜਿੱਥੇ ਮਾਸਕ ਪਹਿਨਣ, ਹੱਥ ਧੋਣ, ਸੈਨੀਟਾਈਜਰ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਸੋਸ.ਲ ਡਿਸਟੈਸ ਰੱਖਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ| ਸਬਜੀ ਮੰਡੀਆਂ, ਦਾਣਾ ਮੰਡੀਆਂ ਵਿੱਚ ਅਤੇ ਪਿੰਡਾਂ/ਸ.ਹਿਰਾਂ ਅੰਦਰ ਸਬਜੀ ਵੇਚਣ ਵਾਲੇ ਅਤੇ ਦੁੱਧ ਸਪਲਾਈ ਕਰਨ ਵਾਲੇ ਦੋਧੀਆਂ ਦਾ ਡਾਕਟਰੀ ਟੀਮਾਂ ਰਾਹੀ ਰੋਜਾਨਾਂ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋਈ ਵਿਆਕਤੀ ਕੋਰੋਨਾ ਵਾਇਰਸ ਦੇ ਫੈਲਾਅ ਦਾ ਸੰਚਾਰ ਸਾਧਨ ਨਾ ਬਣੇ|
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਬੱਚਿਆ ਦੇ ਪਹਿਲੇ ਜਨਮ ਦਿਨ ਤੇ ਕੇਕ ਮੁਹੱਈਆ ਕਰਾਉਣ ਦੀ ਲੜੀ ਤਹਿਤ ਵੀ.ਪੀ.ਓ.ਹੌਲਦਾਰ ਰਜਿੰਦਰ ਸਿੰਘ ਥਾਣਾ ਸਿਟੀ ਬੁਢਲਾਡਾ ਵੱਲੋਂ ਬੱਚੀ ਰੁਪਿੰਦਰ ਕੌਰ ਪੁੱਤਰੀ ਸ੍ਰੀ ਬਲਵੀਰ ਸਿੰਘ ਵਾਸੀ ਦਰੀਆਪੁਰ ਕਲਾਂ ਦੇ ਪਹਿਲੇ ਜਨਮ ਦਿਨ ਤੇ ਕੇਕ ਉਸਦੇ ਘਰ ਭੇਜ ਕੇ ਬੱਚੀ ਨੂੰ ਜਨਮ ਦਿਨ ਮੁਬਾਰਕ ਆਖਿਆ ਗਿਆ ਹੈ| ਮਾਨਸਾ ਪੁਲਿਸ ਵੱਲੋਂ ਬੱਚਿਆਂ ਦੇ ਪਹਿਲੇ ਜਨਮ ਦਿਨ ਤੇ ਕੇਕ ਭੇਜਣ ਦੀ ਨਿਵੇਕਲੀ ਪ੍ਰਥਾ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ| ਉਥੇ ਹੀ ਥਾਣਾ ਭੀਖੀ ਦੇ ਦੋ ਕਰਮਚਾਰੀਆ ਸਿਪਾਹੀ ਜਗਵਿੰਦਰ ਸਿੰਘ ਅਤੇ ਸਿਪਾਹੀ ਸੁਖਜੀਤ ਸਿੰਘ ਵੱਲੋਂ ਡਿਊਟੀ ਪੁਆਇੰਟਾਂ ਤੇ ਹੀ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾ ਕੇ ਡਿਊਟੀ ਪ੍ਰਤੀ ਸਮਰਪਿਤ ਹੋਣ ਦੀ ਮਿਸਾਲ ਪੇਸ. ਕੀਤੀ ਗਈ ਹੈ| ਇਸ ਮੌਕੇ ਐਸ.ਆਈ. ਗੁਰਲਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤੇ ਨਿਗਰਾਨ ਅਫਸਰ ਸ੍ਰੀ ਸੱਤਪਾਲ ਸਿੰਘ ਡੀ.ਐਸ.ਪੀ. ਵੱਲੋਂ ਦੋਨਾਂ ਕਰਮਚਾਰੀਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ|