ਜੁਲਾਈ-ਅਗਸਤ ਤੱਕ ਰਹ ਸਕਦਾ ਹੈ ਕੋਰੋਨਾ ਦਾ ਕਹਿਰ, ਸਮਾਜਿਕ ਦੂਰੀ ਹੀ ਇੱਕੋ-ਇੱਕ ਇਲਾਜ…!!

0
122

ਚੰਡੀਗੜ੍ਹ (ਸਾਰਾ ਯਹਾ, ਬਲਜੀਤ ਸ਼ਰਮਾ) : ਕਰੋਨਾਵਾਇਰਸ ਦਾ ਇਲਾਜ ਇਸ ਵੇਲੇ ਸਿਰਫ ਬਚਾਅ ਹੀ ਹੈ। ਬੇਸ਼ੱਕ ਭਾਰਤ ਵਿੱਚ ਦੂਜੇ ਮੁਲਕਾਂ ਦੇ ਮੁਕਾਬਲੇ ਕਰੋਨਾਵਾਇਰਸ ਦਾ ਕਹਿਰ ਘੱਟ ਹੈ ਪਰ ਇਸ ਦਾ ਖਤਰਾ ਅਜੇ ਵੀ ਬਰਕਰਾਰ ਹੈ। ਸਭ ਤੋਂ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਇਸ ਦਾ ਖਤਰਾ ਜੁਲਾਈ ਤੋਂ ਲੈ ਕੇ ਅਗਸਤ ਤੱਕ ਵੀ ਰਹੇਗੀ ਜਿਸ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਚੌਕਸ ਰਹਿਣਾ ਪਵੇਗਾ। ਇਸ ਕਰਕੇ ਹੀ ਮਾਹਿਰ ਲੌਕਡਾਉਨ ਵਿੱਚ ਢਿੱਲ ਦਾ ਵਿਰੋਧ ਕਰ ਰਹੇ ਹਨ।

ਦਰਅਸਲ ਸਰਕਾਰ ਦਾ ਦਾਅਵਾ ਹੈ ਕਿ ਇਸ ਵੇਲੇ ਕਰੋਨਾਵਾਇਰਸ ਦੇ ਕੇਸਾਂ ਨੇ ਸਿਖਰ ਛੂਹ ਲਿਆ। ਲੌਕਡਾਊਨ ਖ਼ਤਮ ਹੋਣ ਮਗਰੋਂ ਕੁਝ ਹਫ਼ਤਿਆਂ ਤਕ ਮਹਾਮਾਰੀ ’ਚ ਗਿਰਾਵਟ ਦਰਜ ਹੋ ਸਕਦੀ ਹੈ। ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ’ਚ ਮੌਨਸੂਨ ਦੌਰਾਨ ਕੇਸਾਂ ਦੀ ਗਿਣਤੀ ’ਚ ਵਾਧਾ ਹੋਣ ਨਾਲ ਜੁਲਾਈ ਜਾਂ ਅਗਸਤ ’ਚ ਇਸ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਮਹਾਮਾਰੀ ਦੇ ਸਿਖਰ ਦਾ ਸਮਾਂ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਲੋਕਾਂ ਨੇ ਸਮਾਜਿਕ ਦੂਰੀ ਦਾ ਕਿੰਨਾ ਕੁ ਪਾਲਣ ਕੀਤਾ ਹੈ ਤੇ ਪਾਬੰਦੀਆਂ ’ਚ ਰਾਹਤ ਮਗਰੋਂ ਲਾਗ ਕਿੰਨੇ ਕੁ ਪੱਧਰ ਤਕ ਫੈਲਦੀ ਹੈ।

ਸ਼ਿਵ ਨਾਦਰ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਸਮਿਤ ਭੱਟਾਚਾਰੀਆ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਕਰੋਨਾ ਦੇ ਨਵੇਂ ਕੇਸਾਂ ਦਾ ਰੁਝਾਨ ਸਿਖਰ ’ਤੇ ਪਹੁੰਚ ਗਿਆ ਹੈ ਤੇ ਇਹ ਹੁਣ ਹੇਠਾਂ ਵੱਲ ਨੂੰ ਜਾਵੇਗਾ ਪਰ ਇਸ ’ਚ ਕੁਝ ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਰੋਨਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਸਕਦੇ ਹਨ ਤੇ ਇਸ ਨੂੰ ਦੂਜਾ ਦੌਰ ਮੰਨਿਆ ਜਾਵੇਗਾ।

ਬੰਗਲੂਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੇ ਪ੍ਰੋਫੈਸਰ ਰਾਜੇਸ਼ ਸੁੰਦਰੇਸਨ ਨੇ ਵੀ ਇਸ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਚੀਨ ’ਚ ਵੀ ਅਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮਾਹਿਰਾਂ ਮੁਤਾਬਕ ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਤਾਕਤ ਪੈਦਾ ਹੋ ਗਈ ਤਾਂ ਕੁਝ ਵਿਅਕਤੀ ਹੀ ਲਾਗ ਤੋਂ ਪੀੜਤ ਰਹਿਣਗੇ ਤੇ ਮਹਾਮਾਰੀ ਦਾ ਆਪੇ ਹੀ ਖ਼ਾਤਮਾ ਹੋ ਜਾਵੇਗਾ।

LEAVE A REPLY

Please enter your comment!
Please enter your name here