ਫ਼ਰੀਦਕੋਟ (ਸੁਰਿੰਦਰ ਮਚਾਕੀ) : – ਚੀਨ ਤੋ ਸ਼ੁਰੂ ਹੋਈ ਕਰੋਨਾਵਾਇਰਸ ਦਹਿਸ਼ਤ ਤੋ ਸਾਰਾ ਵਿਸ਼ਵ ਦਹਿਸ਼ਤਜ਼ਦਾ ਹੈ ਹਾਲਾਂਕਿ ਇਸ ਵਾਇਰਸ ਤੋ ਪੂਰੇ ਵਿਸ਼ਵ ਅੱਜ ਤੱਕ ਇਸ ਦੇ 1,19,375 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚੋਂ 4300 ਮੌਤਾਂ ਹੋਈਆਂ ਹਨ। 66582 ਮਰੀਜ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦੋ ਕਿ 48493 ਮਰੀਜ ਇਲਾਜ ਅਧੀਨ ਹਨ।ਸਿਹਤ ਮਾਹਿਰਾਂ ਮੁਤਾਬਕ ਇਹ ਮੌਤ ਦਰ 3.6 ਫੀਸਦੀ ਬਣਦੀ ਹੈ ਜਿਹੜੀ ਕੈਂਸਰ,ਟੀ.ਬੀ ਵਰਗੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ ਮੌਤਾਂ ਤੋ ਕਿਤੇ ਘੱਟ ਹੈ। ਇਸ ਸਾਲ ਚ ਹੀ ਹੁਣ ਤੱਕ ਇਨ੍ਹਾਂ ਬੀਮਾਰੀਆਂ ਕਾਰਨ 11 ਕਰੋੜ ਮੌਤਾਂ ਹੋ ਚੁੱਕੀਆਂ ਹਨ, ਜਿਨਾਂ ਵਿਚੋਂ ਫਲੂ ਕਾਰਨ ਹੀ 94000 ਮੌਤਾਂ ਹੋਈਆਂ ਹਨ । ਛੂਤ ਦੇ ਰੋਗਾਂ ਕਾਰਨ 25 ਲੱਖ, 15 ਲੱਖ ਮੌਤਾਂ 5 ਸਾਲ ਤੋਂ ਛੋਟੇ ਬੱਚਿਆਂ, 60000 ਗਰਭਵਤੀ ਔਰਤਾਂ, ਏਡਜ਼ ਕਾਰਨ 3 ਲੱਖ ਤੋਂ ਉਪਰ, 16 ਲੱਖ ਤੋਂ ਉਪਰ ਕੈਂਸਰ ਕਾਰਨ, 5 ਲੱਖ ਤੋਂ ਉਪਰ ਸ਼ਰਾਬ ਕਾਰਨ, 2.2 ਲੱਖ ਆਤਮ ਹੱਤਿਆ ਕਾਰਨ 3 ਲੱਖ ਦੇ ਕਰੀਬ ਅੈਕਸੀਡੈਂਟ ਕਾਰਨ, 1.7 ਲੱਖ ਮੌਤਾਂ ਦੂਸ਼ਿਤ ਪਾਣੀ ਕਾਰਨ ਹੋਈਆਂ ਹਨ। ਪ੍ਰਤੀ ਦਿਨ 20 ਹਜਾਰ ਲੋਕ ਭੁੱਖ ਕਾਰਨ ਮਰ ਰਹੇ ਹਨ ਤੇ ਰੋਜ਼ਾਨਾ 85 ਕਰੋੜ ਲੋਕਾਂ ਨੂੰ ਪੇਟ ਭਰ ਖਾਣਾ ਨਹੀਂ ਮਿਲ ਰਿਹਾ।
ਇਹ ਸਭ ਕੁੱਝ ਜ਼ਿਕਰ ਕਰਨ ਦਾ ਮਕਸਦ ਇਹੀ ਹੈ ਕਿ ਕਰੋਨਾ ਕੋਈ ਖ਼ਤਰਨਾਕ ਬਿਮਾਰੀ ਨਹੀਂ, ਸਿਰਫ ਮੀਡੀਆ ਵੱਲੋਂ ਪ੍ਰਾਪੇਗੰਡਾ ਕਰਕੇ ਕਾਰਪੋਰੇਟ ਘਰਾਣਿਆਂ ਦੀ ਹਿੱਤ ਪੂਰਤੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਖ਼ਤਰਨਾਕ ਤਾਂ ਉਪਰੋਕਤ ਅੰਕੜਿਆਂ ਨੂੰ ਨਜ਼ਰ ਅੰਦਾਜ਼ ਕਰਨਾ ਹੈ, ਜਿਹੜੇ ਪੂਰੀ ਵਿਸ਼ਵ ਦੀਆਂ ਸਰਕਾਰਾਂ ਤੋਂ ਮੰਗ ਕਰ ਰਹੇ ਹਨ ਕਿ ਇਨ੍ਹਾਂ ਮੌਤਾਂ ਨੂੰ ਰੋਕਣ ਲਈ ਕੁੱਝ ‘ਕਰਨ’ ਨਾ ਕਿ ਕਰੋਨਾ ਦੀ ਦਹਿਸ਼ਤ ਵਧਾ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਕੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਜਾਵੇ।
ਜਾਗਰੂਕ ਤੇ ਸਾਵਧਾਨ ਰਹਿ ਕੇ ਸਿਹਤ ਮਾਹਿਰਾਂ ਦੀਆਂ ਹਦਾਇਤਾਂ ਦਾ ਪਾਲਣ ਕਰਕੇ ਇਸ ਕਰੋਨਾ ਤੇ ਇਸ ਦੀ ਦਹਿਸ਼ਤ ਤੋ ਬਚਿਆ ਜਾ ਸਕਦਾ ।