ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਸੀਏਏ, ਐਨਪੀਆਰ, ਐਨਆਰਸੀ ਕਾਨੂੰਨ ਰੱਦ ਕਰਵਾਉਣ ਲਈ ਲਗਾਇਆ ਗਿਆ ਪੱਕਾ ਮੋਰਚਾ

0
27

ਮਾਨਸਾ 11 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ)ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਸੀਏਏ, ਐਨਪੀਆਰ, ਐਨਆਰਸੀ ਕਾਨੂੰਨ ਰੱਦ ਕਰਵਾਉਣ ਲਈ ਲਗਾਇਆ ਗਿਆ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਅਤੇ ਅੱਜ ਇਸ ਨੂੰ 29ਵਾਂ ਦਿਨ ਹੋ ਚੁੱਕਾ ਹੈ। ਅੱਜ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਐਮ.ਐਲ.ਏ. ਨੇ ਇਸ ਮੋਰਚੇ ਵਿੱਚ ਸ਼ਾਮਲ ਲੋਕਾਂ ਨੂੰ ਉਕਤ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੋਦੀ ਸਰਕਾਰ ਇੰਨ੍ਹਾਂ ਕਾਨੂੰਨਾਂ ਰਾਹੀਂ ਗਰੀਬ ਵਰਗ ਦੇ ਲੋਕਾਂ ਵਿੱਚ ਸਹਿਮ ਦੀ ਭਾਵਨਾ ਪੈਦਾ ਕਰ ਰਹੀ ਹੈ ਜਿਸਦਾ ਮਕਸਦ ਇਹ ਹੈ ਕਿ ਆਮ ਲੋਕਾਂ ਦਾ, ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਖਤਮ ਹੁੰਦੇ ਜਾ ਰਹੇ ਹਨ, ਉਹਨਾਂ ਮੁੱਦਿਆਂ ਦੀ ਤਰਫ ਧਿਆਨ ਨਾ ਜਾਵੇ ਅਤੇ ਦੇਸ਼ ਵਿੱਚ ਧਰਮ ਦੀ ਫਿਰਕੂ ਰਾਜਨੀਤੀ ਜਾਰੀ ਰਹੇ ਜਿਸ ਨਾਲ ਮੋਦੀ ਸਰਕਾਰ ਮੁੜ 2024 ਵਿੱਚ ਦੁਬਾਰਾ ਤੋਂ ਫਿਰਕੂ ਏਜੰਡੇ ਦੇ ਸਿਰ ‘ਤੇ ਸੱਤ੍ਹਾ ਹਥਿਆ ਸਕੇ। ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਇਸ ਮੋਰਚੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਵਿਖੇ ਪੰਜਾਬ ਸਰਕਾਰ ਦੁਆਰਾ ਬੇਰੋਜ਼ਗਾਰ ਅਧਿਆਪਕਾਂ ਦੀ ਪਹਿਲਾਂ ਤਾਂ ਕੁੱਟ ਮਾਰ ਕੀਤੀ, ਹੁਣ ਉਨ੍ਹਾਂ ਉੱਪਰ ਜੋ ਪਰਚੇ ਦਰਜ਼ ਕੀਤੇ ਗਏ  ਹਨ, ਉਨ੍ਹਾਂ ਦੀ ਸੰਵਿਧਾਨ ਬਚਾਓ ਮੰਚ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਰੋਜ਼ਗਾਰ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਬੇਰੋਜ਼ਗਾਰ ਅਧਿਆਪਕਾਂ ਨੂੰ ਨੌਕਰੀ ਤਾਂ ਕੀ ਦੇਣੀ ਸੀ, ਬਲਕਿ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ  ਹੈ ਅਤੇ ਪਰਚੇ ਦਰਜ਼ ਕੀਤੇ ਜਾ ਰਹੇ  ਹਨ।

       ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੰਵਿਧਾਨ ਬਚਾਓ ਮੰਚ ਦੇ ਮੋਰਚੇ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਅਤੇ ਲੋਕ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਾਮਲ  ਹੋਣ ਲਈ ਪੁੱਜ ਰਹੇ  ਹਨ ਅਤੇ ਲੋਕਾਂ ਵਿੱਚ ਉਕਤ ਕਾਨੂੰਨ ਲਾਗੂ ਹੋਣ ਨਾਲ ਪੈਦਾ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗ੍ਰਤੀ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਮੰਗ ਕਰ ਰਹੇ ਹਨ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਅੱਜ ਇਸ ਧਰਨੇ ਵਿੱਚ ਰਾਤ ਦੀ ਡਿਊਟੀ ਕਰਨੈਲ ਸਿੰਘ ਮਾਨਸਾ, ਕਾਕਾ ਸਿੰਘ, ਸੁਖਚਰਨ ਦਾਨੇਵਾਲੀਆ, ਗੁਰਦੇਵ ਸਿੰਘ ਦਲੇਲਵਾਲਾ, ਕ੍ਰਿਪਾਲ ਸਿੰਘ ਬੀਰ ਅਤੇ ਰਵੀ ਖਾਨ ਨੇ ਨਿਭਾਈ। ਇਸਤੋਂ ਇਲਾਵਾ ਇਸ ਮੋਰਚੇ ਨੂੰ ਮੇਜਰ ਸਿੰਘ ਦੂਲੋਵਾਲ ਜਮਹੂਰੀ ਕਿਸਾਨ ਸਭਾ, ਡਾ.ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਹਰਜਿੰਦਰ ਸਿੰਘ ਮਾਨਸ਼ਾਹੀਆ ਕਿਸਾਨ ਆਗੂ, ਕ੍ਰਿਸ਼ਨ ਚੌਹਾਨ ਜਨਰਲ ਸਕੱਤਰ ਸੀਪੀਆਈ, ਸੁਖਵਿੰਦਰ ਸਿੰਘ ਹੀਰੇਵਾਲਾ  ਐਮਐਮਪੀ, ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਇਕਬਾਲ ਸਿੰਘ ਬੀਕੇਯੂ ਡਕੌਂਦਾ, ਦਰਸ਼ਨ ਸਿੰਘ ਪੰਧੇਰ, ਮਹਿੰਦਰ ਸਿੰਘ ਭੈਣੀ ਬਾਘਾ ਬੀਕੇਯੂ ਡਕੌਂਦਾ, ਬਲਵੀਰ ਸਿੰਘ ਮਾਨ, ਹਰਮਨ ਚੀਮਾ ਅਤੇ ਅਮਰੀਕ ਸਿੰਘ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here