*67 ਵੀਆ ਸਕੂਲੀ ਸੂਬਾ ਪੱਧਰੀ ਹੈਂਡਬਾਲ ਖੇਡਾਂ ਲਈ ਸਾਰੇ ਪ੍ਰਬੰਧ ਮੁਕੰਮਲ*

0
31

ਬਠਿੰਡਾ 3 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ): ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਸੂਬਾ ਪੱਧਰੀ ਸਕੂਲੀ ਖੇਡਾਂ ਹੈਂਡਬਾਲ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ।        ਇਹਨਾਂ ਸੂਬਾ ਪੱਧਰੀ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕਮ ਪ੍ਰਬੰਧਕ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਹੈਡਬਾਲ ਅੰਡਰ 19 ਮੁੰਡੇ, ਕੁੜੀਆਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ 4 ਨਵੰਬਰ ਤੋਂ 9 ਨਵੰਬਰ ਤੱਕ ਕਰਵਾਏ ਜਾ ਰਹੇ।     ਇਹਨਾਂ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਿੰਸੀਪਲ ਗੁਰਮੇਲ ਸਿੰਘ ਨੂੰ ਪ੍ਰਬੰਧਕੀ ਕਮੇਟੀ ਦੇ ਨੋਡਲ ਅਫ਼ਸਰ, ਲੈਕਚਰਾਰ ਕੁਲਵੀਰ ਸਿੰਘ ਨੂੰ ਕਨਵੀਨਰ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ ਨੂੰ ਮੈਸ ਦੇ ਨੋਡਲ ਅਫ਼ਸਰ, ਮੁੱਖ ਅਧਿਆਪਕ ਗਗਨਦੀਪ ਕੌਰ ਅਤੇ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਨੂੰ ਰਿਹਾਇਸ਼ੀ ਕਮੇਟੀ ਦੇ ਨੋਡਲ ਅਫ਼ਸਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਨੂੰ ਰਿਸੈਪਸਨ ਕਮੇਟੀ ਦੇ ਨੋਡਲ, ਪ੍ਰਿੰਸੀਪਲ ਮੀਨਾ ਰਾਣੀ ਨੂੰ ਰਿਕਾਰਡ ਕਮੇਟੀ ਦੇ ਨੋਡਲ , ਲੈਕਚਰਾਰ ਰਮਨਦੀਪ ਸਿੰਘ ਨੂੰ ਗਰਾਂਊਂਡ ਨੋਡਲ ਅਫ਼ਸਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ ਨੂੰ ਕਨਵੀਨਰ ਲਗਾਇਆ ਗਿਆ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਭਿੰਦਰਪਾਲ ਕੌਰ ,ਗੁਰਮੀਤ ਸਿੰਘ ਮਾਨ, ਇਸਟਪਾਲ ਸਿੰਘ, ਗੁਰਿੰਦਰ ਜੀਤ ਸਿੰਘ, ਅਨਮੋਲ ਹਾਜ਼ਰ ਸਨ।

LEAVE A REPLY

Please enter your comment!
Please enter your name here