*66ਵੀਆਂ ਪੰਜਾਬ ਰਾਜ ਸਕੂਲ ਨੈੱਟਬਾਲ ਖੇਡਾਂ ਮਾਨਸਾ ਦੇ ਮੁੰਡੇ ਤੇ ਕੁੜੀਆਂ ਬਣੇ ਚੈਂਪੀਅਨ*

0
25

ਜੋਗਾ, 26 ਨਵੰਬਰ(ਸਾਰਾ ਯਹਾਂ/ ਬੀਰਬਲ ਧਾਲੀਵਾਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜੋਗਾ ਵਿਖੇ ਚੱਲ ਰਹੀਆਂ 66ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਅੰਡਰ 17 ਸਾਲ ਨੈੱਟਬਾਲ ਮੁੰਡੇ ਤੇ ਕੁੜੀਆਂ ਦੇ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਏ ਹਨ। ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਮਾਨਸਾ ਸੰਜੀਵ ਕੁਮਾਰ ਗੋਇਲ ਨੇ ਨਿਭਾਈ।  ਪ੍ਰਿੰਸੀਪਲ ਅਵਤਾਰ ਸਿੰਘ ਤੇ ਸਕੂਲ ਇੰਚਾਰਜ ਵਿਨੈ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਜੋਨਲ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਲੜਕਿਆਂ ਦੇ ਫਾਈਨਲ  ਮੁਕਾਬਲੇ ਵਿੱਚ ਮਾਨਸਾ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਬਰਨਾਲਾ ਦੀ ਟੀਮ ਤਰਨਤਾਰਨ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਹੀ ਲੜਕੀਆਂ ਦੇ ਵਰਗ ‘ਚ ਮਾਨਸਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਫਾਜ਼ਿਲਕਾ ਦੀ ਟੀਮ ਸੰਗਰੂਰ ਦੀ ਟੀਮ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਇਹਨਾਂ ਖੇਡਾਂ ਦੇ ਓਵਰਆਲ ਇੰਚਾਰਜ਼ ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਰਾਹੁਲ ਮੋਦਗਿਲ, ਸਮਰਜੀਤ ਸਿੰਘ ਬੱਬੀ, ਪਾਲਾ ਸਿੰਘ ਭੀਖੀ, ਜਗਸੀਰ ਸਿੰਘ ਝੱਬਰ, ਗੁਰਕੀਰਤ ਸਿੰਘ, ਰਾਜਵੀਰ ਮੋਦਗਿਲ, ਹਰਦੇਵ ਸਿੰਘ, ਪਰਮਜੀਤ ਸਿੰਘ, ਲੈਕਚਰਾਰ ਰਾਜਦੀਪ ਸਿੰਘ, ਮਨਦੀਪ ਸਿੰਘ, ਮਹਿੰਦਰ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ, ਮਨਜੀਤ ਜਟਾਣਾ, ਰਜੀਵ ਮਸੀਹ, ਰਾਜੇਸ਼ ਕੁਮਾਰ, ਬਲਕਰਨ ਸਿੰਘ ਕੋਚ, ਗੁਰਜੀਤ ਸਿੰਘ ਮਾਨ, ਸਿਮਰਜੀਤ ਕੌਰ ਖਾਰਾ, ਸਮਸ਼ੇਰ ਸਿੰਘ, ਰਾਜਨਦੀਪ, ਨਰੇਸ਼ ਕੁਮਾਰ ਮੁਕਤਸਰ, ਅਰਵਿੰਦਰ ਬਰਨਾਲਾ, ਰਮਨਦੀਪ ਸਿੰਗਲਾ, ਮਨਿੰਦਰ, ਮਨੂੰ ਜੋਗਾ, ਪ੍ਰੇਮ ਤਰਨਤਾਰਨ, ਪ੍ਰਕਾਸ ਕੌਰ, ਰੇਸ਼ਮ ਸਿੰਘ, ਬਲਵਿੰਦਰ ਭੀਖੀ, ਏਕਮ ਸਿੰਘ, ਅੰਮ੍ਰਿਤਪਾਲ ਕੌਰ ਆਦਿ ਹਾਜਰ ਸਨ।

ਫੋਟੋ ਕੈਪਸ਼ਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜੋਗਾ ਵਿਖੇ ਪੰਜਾਬ ਰਾਜ ਸਕੂਲ ਖੇਡਾਂ ਨੈੱਟਬਾਲ ‘ਚ ਜੇਤੂ ਰਹੀਆਂ ਟੀਮਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ।

LEAVE A REPLY

Please enter your comment!
Please enter your name here