ਮਾਨਸਾ 12 ਜੁਲਾਈ 2020 (ਸਾਰਾ ਯਹਾ/ਬਲਜੀਤ ਸ਼ਰਮਾਂ) ਮਾਨਸਾ ਸਾਇਕਲ ਗਰੁੱਪ ਦੇ 20 ਦੇ ਕਰੀਬ ਮੈਂਬਰਾਂ ਨੇ ਅੱਜ ਮੈਂਬਰ ਬਿੰਨੂ ਗਰਗ ਜੀ ਦੀ ਅਗਵਾਈ ਹੇਠ ਮਿਸ਼ਨ ਫਤਿਹ ਤਹਿਤ ਸ਼ੁਰੂ ਕੀਤੀ ਮਹੀਨਾਵਾਰ ਸਾਇਕਲ ਰਾਈਡ ਦੇ 12ਵੇਂ ਦਿਨ 60 ਕਿਲੋਮੀਟਰ ਅਤੇ ਬਾਕੀ ਮੈਂਬਰਾਂ ਨੇ 30 ਕਿਲੋਮੀਟਰ ਸਾਇਕਲਿੰਗ ਕਰਦਿਆਂ ਲੋਕਾਂ ਨੂੰ ਕੋਵਿਡ ਦੀ ਬੀਮਾਰੀ ਤੋਂ ਬਚਾਓ ਲਈ ਜਾਗਰੂਕ ਕੀਤਾ। ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਪਿਛਲੇ 12 ਦਿਨਾਂ ਤੋਂ 46 ਮੈਂਬਰਾਂ ਵਲੋਂ ਜਿਨਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਲਗਾਤਾਰ ਇਹ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ
ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਬੀਮਾਰੀ ਲਈ ਅਜੇ ਕੋਈ ਦਵਾਈ ਦੀ ਖੋਜ ਨਹੀਂ ਹੋਈ ਹੈ ਇਸ ਲਈ ਸਿਰਫ਼ ਸਾਵਧਾਨੀਆਂ ਵਰਤਣ ਨਾਲ ਹੀ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਰਮਨ ਗੁਪਤਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਮਕਸਦ ਲੋਕਾਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਨਾ ਹੈ।ਇਸ ਮੌਕੇ ਸੁਰਿੰਦਰ ਬਾਂਸਲ,ਵਿਕਾਸ ਗੁਪਤਾ,ਅਨਿਲ ਸੇਠੀ,ਨਰਿੰਦਰ ਗੁਪਤਾ,ਰਜੇਸ਼ ਦਿਵੇਦੀ,ਅਨਮੋਲ ਮਿੱਤਲ,ਚਿਰਾਗ,ਮੋਹਿਤ,ਦੀਪਕ,ਸੰਜੀਵ ਪਿੰਕਾ,ਬਲਜੀਤ ਕੜਵਲ,ਯੋਗਅ ਗੁਪਤਾ,ਆਰਿਅਨ ਸੇਠੀ ਸਮੇਤ ਮੈਂਬਰ ਹਾਜਰ ਸਨ।