31 ਅਗਸਤ ਤੱਕ ਪਟਿਆਲਾ, ਅੰਮਿ੍ਰਤਸਰ ਅਤੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਵਿੱਚ ਵੀ ਹੋਣਗੇ ਪ੍ਰਤੀ ਦਿਨ 15000 ਟੈਸਟ

0
16

ਚੰਡੀਗੜ, 9 ਅਗਸਤਮੁੱ   (ਸਾਰਾ ਯਹਾ, ਬਲਜੀਤ ਸ਼ਰਮਾ)  ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ ਕੋਵਿਡ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਸੂਬੇ 4 ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ । ਸਤੰਬਰ ਦੋਰਾਨ ਇਨਾਂ 4 ਲੈਬਜ਼ ਵਿੱਚ ਪ੍ਰਤੀ ਦਿਨ 4000 ਟੈਸਟ ( 1000 ਟੈਸਟ ਪ੍ਰਤੀ ਲੈਬ ) ਟੈਸਟ ਕਰਨ ਦੀ ਸਮਰੱਥਾ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 31 ਅਗਸਤ ਤੱਕ ਪਟਿਆਲਾ, ਅੰਮਿ੍ਰਤਸਰ ਤੇ ਫ਼ਰੀਦਕੋਟ ਵਿੱਚ ਸਥਿਤ 3 ਮੈਡੀਕਲ ਕਾਲਜਾਂ ਵਿੱਚ ਵੀ ਟੈਸਟਾਂ ਦੀ ਗਿਣਤੀ ਪ੍ਰਤੀ ਦਿਨ 5000 (ਪ੍ਰਤੀ ਕਾਲਜ)  ਹੋ ਜਾਵੇਗੀ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਹਾਂਮਾਰੀ ਨਾਲ ਨਜਿੱਠਣ ਵਿਚ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸਹਾਈ ਸਿੱਧ ਹੋਵੇਗਾ ਕਿਉਂਕਿ ਬੀਮਾਰੀ ਦੀ ਜਲਦ ਨਿਸ਼ਾਨਦੇਹੀ  ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਦੱਸਿਆ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ 5 ਅਗਸਤ ਤੋਂ 100 ਟੈਸਟ ਪ੍ਰਤੀ ਦਿਨ  ਕਰਨ ਦਾ ਕੰਮ ਸ਼ੁੁਰੂ ਕਰ ਦਿੱਤਾ ਹੈ ਅਤੇ ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟ ਪ੍ਰਤੀ ਦਿਨ ਹੋ ਜਾਵੇਗੀ । ਇਸੇ ਤਰਾਂ ਐਸ.ਏ.ਐਸ ਨਗਰ (ਮੁਹਾਲੀ) ਵਿਖੇ ਫਾਰੈਂਸਿਕ ਸਾਇੰਸਜ਼ ਲੈਬ 10 ਅਗਸਤ, 2020 ਨੂੰ ਪ੍ਰਤੀ ਦਿਨ 100 ਟੈਸਟਾਂ ਨਾਲ ਕਾਰਜਸ਼ੀਲ ਹੋ ਜਾਵੇਗੀ ਅਤੇ 30 ਅਗਸਤ ਤੱਕ  ਪ੍ਰਤੀ ਦਿਨ 250 ਟੈਸਟ ਜਦਕਿ  ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟਾਂ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ। ਇਸੇ ਤਰਾਂ, ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਆਪਣਾ ਕੰਮਕਾਜ 10 ਅਗਸਤ, 2020 ਨੂੰ ਸ਼ੁਰੂ ਕਰੇਗਾ, ਜਿਸ ਦੀ ਸੁਰੂਆਤੀ ਸਮਰੱਥਾ 100 ਟੈਸਟ ਪ੍ਰਤੀ ਦਿਨ ਹੋਵੇਗੀ ਅਤੇ 25 ਅਗਸਤ ਤੱਕ 250 ਟੈਸਟ ਅਤੇ ਸਤੰਬਰ ਦੌਰਾਨ 1000 ਟੈਸਟ  ਪ੍ਰਤੀ ਦਿਨ ਕੀਤੇ ਜਾਣਗੇ । ਜਲੰਧਰ ਵਿਚ ਖੇਤਰੀ ਬਿਮਾਰੀ ਡਾਇਗਨਾਸਟਿਕ ਲੈਬ ਪ੍ਰਤੀ ਦਿਨ 25 ਟੈਸਟਾਂ ਦੀ ਸਮਰੱਥਾ ਨਾਲ ਸੁਰੂ ਹੋਵੇਗੀ , 20 ਅਗਸਤ ਤੱਕ 250 ਟੈਸਟ ਅਤੇ  ਸਤੰਬਰ ਦੌਰਾਨ ਇਹ ਸਮਰੱਥਾ 1000 ਟੈਸਟ ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ।ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਹੁਣ ਤੱਕ 6.15 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। 14.47 ਕਰੋੜ ਰੁਪਏ ਦੀ ਲਾਗਤ ਨਾਲ  ਵਾਇਰੋਲੌਜੀ ਲੈਬਜ਼ ਦੇ ਸਾਜ਼ੋ-ਸਮਾਨ ਖਰੀੇਦਿਆ ਗਿਆ ਹੈ।    
ਆਰ.ਟੀ.ਪੀ.ਸੀ.ਆਰ.ਲੈਬਜ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਇਹ ਲੈਬਜ ਦਾ ਕਨਸੈਪਟ ਤੇ ਡਿਜ਼ਾਇਨ ਬਨਾਉਣ  ਤੋਂ ਲੈ ਕੇ ਇਮਾਰਤ ਮੁਕੰਮਲ ਕਰਨ ਦਾ ਕੰਮ ਰਿਕਾਰਡ 3 ਮਹੀਨੇ ਵਿੱਚ ਮੁਕੰਮਲ ਕਰ ਲਿਆ ਗਿਆ ਜਦਕਿ ਇਨ੍ਹਾਂ ਲੈਬਾਂ ਲਈ ਲੋੜੀਂਦਾ ਸਾਜ਼ੋ ਸਾਮਾਨ ਦੀ ਖਰੀਦ ਸਬੰਧੀ ਟੈਂਡਰਿੰਗ ਅਤੇ ਅਪਰੂਵਲ ਦਾ ਕੰਮ 25 ਦਿਨਾਂ ਵਿਚ ਨੇਪਰੇ ਚਾੜ੍ਹਿਆ ਗਿਆ ਅਤੇ ਮਸੀਨਰੀ ਸਥਾਪਤ ਕਰਨ ਦਾ 15 ਦਿਨਾਂ ਵਿਚ ਮੁਕੰਮਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਸਭ ਤੋਂ ਇਲਾਵਾ ਸਭ ਤੋਂ ਅਹਿਮ ਕੰਮ ਆਈ.ਸੀ.ਐਮ.ਆਰ. ਤੋਂ ਲੋੜੀਂਦੀ ਪ੍ਰਵਾਨਗੀ 10 ਦਿਨ ਵਿਚ ਹਾਸਲ ਕੀਤੀ ਗਈ। ਸ਼੍ਰੀ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਲੈਬਜ ਦਾ ਉਦਘਾਟਨ 10 ਅਗਸਤ 2020 ਦਿਨ ਸੋਮਵਾਰ ਨੂੰ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਵਲੋ ਸਾਂਝੇ ਤੌਰ ਤੇ ਕੀਤਾ ਜਾਵੇਗਾ।  ਜਦਕਿ ਲੁਧਿਆਣਾ ਸਥਿਤ ਲੈਬ ਦਾ ਉਦਘਾਟਨ ਸ੍ਰੀ ੳਮ ਪ੍ਰਕਾਸ਼ ਸੋਨੀ,ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ  ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ  ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵਲੋਂ ਕੀਤਾ ਜਾਵੇਗਾ ਜਦਕਿ ਜਲੰਧਰ ਸਥਿਤ ਲੈਬ ਦੇ ਉਦਘਾਟਨ ਸ੍ਰੀ ੳਮ ਪ੍ਰਕਾਸ਼ ਸੋਨੀ ਅਤੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here