30 ਮਾਰਚ ਨੂੰ ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾਇਟੀ ਵੱਲੋ ਲੱਗੇਗਾ ਮਾਤਾ ਮਾਇਸਰਖਾਨਾ ਵਿੱਖੇ ਵਿਸ਼ਾਲ ਭੰਡਾਰਾ

0
47

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) ਹਰੇ ਰਾਮਾ ਹਰੇ ਕ੍ਰਿਸ਼ਨਾ ਵੈਲਫ਼ੇਅਰ ਸੋਸਾਇਟੀ ਵਲੋਂ ਮਹੰਤ ਪੁਨੀਤ ਸ਼ਰਮਾ ਤੇ ਪ੍ਰਧਾਨ ਮੁਨੀਸ਼ ਗੋਇਲ ਦੀ ਅਗਵਾਈ ਭ ਵਿਚ ਮਾਤਾ ਮਾਇਸਰ ਖਾਨੇ ਵਿੱਖੇ ਛਠ ਵਾਲੇ ਦਿਨ ਭੰਡਾਰਾ ਲਗਾਉਣ ਸਬੰਧੀ ਮਾਤਾ ਮਾਇਸਰ ਮੰਦਿਰ ਵਿੱਚ ਜਾ ਕੇ ਮਾਤਾ ਜੀ ਤੋਂ ਕਾਰਡ ਚੜਾ ਕੇ ਮਨਜੂਰੀ ਲਈ ਗਈ। ਕਮੇਟੀ ਦੇ ਸੰਸ਼ਥਾਪਕ ਮਨਮੋਹਿਤ ਗੋਇਲ,ਕੈਸ਼ੀਅਰ ਉਮੇਸ਼ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਚੇਤ ਦੇ ਨਰਾਤਿਆਂ ਵਿੱਚ ਮਾਇਸਰ ਖਾਨੇ ਵਿਖੇ ਭੰਡਾਰਾ ਬੜੀ ਧੂਮ ਧਾਮ ਤੇ ਸ਼ਰਧਾ ਨਾਲ਼ ਲਗਾਇਆ ਜਾਵੇਗਾ।ਐਕਟਿਗ ਪ੍ਰਧਾਨ ਜੋਨੀ ਸਿੰਗਲਾ ਤੇ ਜਰਨਲ ਸਕੱਤਰ ਬਲਜੀਤ ਕੜਵਲ ਨੇ ਦੱਸਿਆ ਕਿ ਭੰਡਾਰੇ ਵਿੱਚ ਵਰਤਾਂ ਲਈ ਔਗਲੇ ਦੇ ਪਕੌੜੇ ਸਾਰਾ ਦਿਨ ਚਲਾਏ ਜਾਣਗੇ। ਬੱਚਿਆਂ ਲਈ ਪੌਪ ਕੋਰਨ ਦੀ ਸਟਾਲ ਵੀ ਲਗੇਗੀ। ਸਰਪਰਸਤ ਦੀਪ ਜਿੰਦਲ ਤੇ ਜੋਆਇੰਟ ਸਕੱਤਰ ਅਨੀਸ਼ ਗੋਇਲ ਨੇ ਦੱਸਿਆ ਕਿ ਭੰਡਾਰੇ ਵਿੱਚ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਯਾਤਰੀਆਂ ਦੀ ਸੁਵਿਧਾ ਲਈ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਸਾਈਕਲ ਗਰੁੱਪ ਦੇ ਸੰਸਥਾਪਕ ਸੰਜੀਵ ਪਿੰਕਾ ਜੀ ਨੇ ਕਿਹਾ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹਿ ਹੈ ਸਭ ਨੂੰ ਇਸ ਸੰਸਥਾ ਦਾ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਸੁਰਿੰਦਰ ਕੁਮਾਰ,ਰਵੀ ਬਾਂਸਲ,ਸੰਜੀਵ ਮਾਸਟਰ ਤੇ ਮਾਨਸਾ ਸਾਈਕਲ ਗਰੁੱਪ ਦੇ ਸਾਰੇ ਮੈਂਬਰ ਹਾਜਿਰ ਸਨ।

LEAVE A REPLY

Please enter your comment!
Please enter your name here