30 ਕਾਂਗਰਸੀ ਪਰਿਵਾਰਾਂ ਨੇ ਫੜਿਆ ਆਪ ਦਾ ਝਾੜੂ

0
99

ਮਾਨਸਾ  3 ਅਗਸਤ (ਸਾਰਾ ਯਹਾ/ਬਲਜੀਤ ਪਾਲ): ਬੇਸ਼ੱਕ ਵਿਧਾਨ ਸਭਾ ਚੋਣਾ ਚ ਡੇਢ ਸਾਲ ਦਾ ਸਮਾਂ ਬਾਕੀ ਹੈ ਪਰ ਕੈਪਟਨ ਸਰਕਾਰ ਅਤੇ ਕਾਂਗਰਸ ਦੀ ਨੀਤੀਆਂ ਤੋਂ ਅੱਕ ਚੁੱਕੇ ਸੂਬਾ ਵਾਸੀ ਪੰਜਾਬ ਚ ਰਾਜਨੀਤਕ ਬਦਲ ਦੀ ਅਾਸ ਚ ਵੱਖ-ਵੱਖ ਪਾਰਟੀਆਂ ਛੱਡਕੇ ਆਮ ਆਦਮੀ ਪਾਰਟੀ ਚ ਸਾਮਲ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੇਮ ਚੰਦ ਚੌਧਰੀ ਨੇ ਸਰਦੂਲਗੜ੍ਹ ਦੇ ਪਿੰਡ ਭੰਮੇ ਖੁਰਦ  ਦੇ ਦਰਜਨਾਂ ਕੱਟੜ ਕਾਂਗਰਸੀ ਪਰਿਵਾਰ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਨ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ  ਕਾਂਗਰਸੀ ਤੇ ਅਕਾਲੀ ਆਪਸ ਚ ਰਲੇ ਹੋਏ ਹਨ। ਵੋਟਾਂ ਲੈਣ ਮਗਰੋਂ ਇਹ ਕਿਸੇ ਵਰਕਰ ਦੀ ਸਾਰ ਨਹੀਂ ਲੈਂਦੇ, ਉਲਟਾ ਉਨ੍ਹਾਂ ਤੇ ਹੀ ਚੌਧਰ ਕਰਦੇ ਹਨ। ਕਾਂਗਰਸ ਤੇ ਅਕਾਲੀਆਂ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਪਰ ਹੁਣ ਸੂਬੇ ਦੇ ਵੋਟਰ ਸਭ ਕੁਝ ਸਮਝ ਚੁੱਕੇ ਹਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਸਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਅਗਵਾਈ ਚ ਜਿੱਤਕੇ ਸੂਬੇ ਚ ਆਪ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਆਪ ਚ ਸਾਮਲ ਹੋਣ ਵਾਲੇ ਹਰ ਪਰਿਵਾਰ ਤੇ ਮੈਬਰ ਦਾ ਪਾਰਟੀ ਚ ਪੂਰਾ ਸਤਿਕਾਰ ਕੀਤਾ ਜਾਵੇਗਾ। ਆਪ ਚ ਸ਼ਾਮਲ ਹੋਣ ਵਾਲੇ ਪਰਿਵਾਰਕ ਮੈਬਰਾਂ ਚੋ ਭੋਲਾ ਸਿੰਘ ਸਾਬਕਾ ਮੈਂਬਰ, ਗੁਰਪਿਆਰ ਸਿੰਘ ਮੌਜੂਦਾ ਮੈਂਬਰ, ਗੁਰਜੀਤ ਸਿੰਘ, ਸੁੱਖਾ ਸਿੰਘ, ਮਿੱਠੂ ਸਿੰਘ, ਭੋਲਾ ਸਿੰਘ,  ਬੂਟਾ ਸਿੰਘ ਮਿਸਤਰੀ, ਬਿੱਕਰ ਸਿੰਘ, ਹਰਪ੍ਰੀਤ ਸਿੰਘ, ਜੱਗਾ ਸਿੰਘ, ਬੁੱਧਾ ਸਿੰਘ, ਰਾਜਿੰਦਰ ਸਿੰਘ, ਡਰਾਈਵਰ ਗੁਰਦੇਵ ਸਿੰਘ, ਸਾਬਕਾ ਮੈਂਬਰ ਬਾਵਾ ਸਿੰਘ, ਜੈਬ ਸਿੰਘ ਝੱਬਰ, ਨਿਰਮਲ ਸਿੰਘ ਡੀਸੀ, ਸੁੱਖਾ ਸਿੰਘ ਮਿਸਤਰੀ, ਵੀਰਦਾਸ ਸਿੰਘ, ਹਰਜਿੰਦਰ ਸਿੰਘ ਬੱਬੂ, ਹਰਦੀਪ ਸਿੰਘ, ਅਮਨਦੀਪ ਸਿੰਘ ,ਦਰਸ਼ਨ ਸਿੰਘ ਮਿਸਤਰੀ, ਮੰਦਰ ਸਿੰਘ, ਮਿੱਠੂ ਸਿੰਘ ਮਿਸਤਰੀ, ਬਾਰੂ ਸਿੰਘ ਅਤੇ ਧਰਮਪਾਲ ਸਿੰਘ ਆਦਿ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਚ ਹੋਰ ਵੀ ਸੈਂਕੜੇ ਪਰਿਵਾਰ ਆਪ ਚ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਨੇਮ ਚੰਦ ਚੌਧਰੀ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਲੀਡਰ ਦੀ ਲੋੜ ਹੈ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰਦਾ ਹਨ। ਕੈਪਸ਼ਨ: ਆਮ ਆਦਮੀ ਪਾਰਟੀ ਚ ਸਾਮਲ ਹੋਣ ਵਾਲੇ ਪਰਿਵਾਰ ਨੇਮ ਚੰਦ ਚੌਧਰੀ ਨਾਲ।

LEAVE A REPLY

Please enter your comment!
Please enter your name here