*25 ਨੂੰ ਮੋਤੀ ਮਹਿਲ ਘੇਰੇਗਾ ਸਾਂਝਾ ਬੇਰੁਜ਼ਗਾਰ ਮੋਰਚਾ*

0
23

ਬੁਢਲਾਡਾ,18 ਅਪ੍ਰੈਲ ( ਸਾਰਾ ਯਹਾਂ /ਅਮਨ ਮਹਿਤਾ)ਬੇਰੋਜ਼ਗਾਰ ਸਾਂਝਾ ਮੋਰਚਾ ਵੱਲੋਂ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇੜੇ ਬੱਸ ਸਟੈਂਡ ਵਿਖੇ 25 ਅਪ੍ਰੈਲ ਨੂੰ ਮੋਤੀ ਮਹਿਲ ਦੇ ਘਿਰਾਓ  ਸਬੰਧੀ ਮੀਟਿੰਗ ਕੀਤੀ ਗਈ|ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਅਤੇ ਸਤਨਾਮ ਸਿੰਘ ਬੱਛੋਆਣਾ ਨੇ ਦੱਸਿਆ ਕਿ ਸੁਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੀ ਵਜ੍ਹਾ ਕਰਕੇ ਸਮਾਜ ਦਾ ਹਰੇਕ ਤਬਕਾ ਦੁਖੀ ਹੈ| ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਕਿਸਾਨਾਂ ਦੀ ਆਵਾਜ ਕੇਂਦਰ ਸਰਕਾਰ ਨਹੀਂ ਸੁਣ ਰਹੀ ਉਸੇ ਤਰ੍ਹਾਂ ਕਿਸਾਨਾਂ ਦੇ ਬੱਚਿਆਂ ਦੀ ਗੱਲ ਕੈਪਟਨ ਸਰਕਾਰ ਨਹੀਂ ਸੁਣ ਰਹੀ| ਉਹਨਾਂ ਦੱਸਿਆ ਕਿ ਬੇਰੋਜ਼ਗਾਰ ਸਾਂਝਾ ਮੋਰਚਾ ਜਿਸ ਵਿੱਚ ਬੀ.ਐਡ ਟੈਟ ਪਾਸ ਯੂਨੀਅਨ, ਪੀਟੀ ਯੂਨੀਅਨ, ਡੀਪੀ ਯੂਨੀਅਨ ਆਰਟ ਐੰਡ ਕਰਾਫ਼ਟ ਅਧਿਆਪਕ ਯੂਨੀਅਨ ਅਤੇ ਬੇਰੋਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਵੱਲੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਲਗਭਗ 108 ਦਿਨ੍ਹਾਂ ਤੋਂ ਮੋਰਚਾ ਲਾਇਆ ਹੋਇਆ ਹੈ ਪਰ ਸੂਬੇ ਦੀ ਕੈਪਟਨ ਸਰਕਾਰ ਨੇ ਮੋਰਚੇ ਤੇ ਬੈਠੇ ਬੇਰੋਜ਼ਗਾਰਾਂ ਦੀ ਇੱਕ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ| ਸਗੋਂ ਸਮੇਂ ਸਮੇਂ ਤੇ ਬੇਰੋਜ਼ਗਾਰਾਂ ਉਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਜਾਂਦਾ ਹੈ, ਜਿਸਦੀ ਉਦਾਹਰਣ ਪਿਛਲੇ ਦਿਨੀ ਪਟਿਆਲਾ ਵਿਖੇ 11 ਅਪ੍ਰੈਲ ਨੂੰ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਅਧਿਆਪਕਾਂ ਉਤੇ ਲਾਠੀਚਾਰਜ ਕਰਨਾ ਹੈ|11 ਅਪ੍ਰੈਲ ਦੇ ਸੰਘਰਸ਼ ਦੇ ਕਾਰਨ ਮਹਾਂਰਾਣੀ ਪ੍ਰਨੀਤ ਕੌਰ ਨੇ 13 ਅਪ੍ਰੈਲ ਨੂੰ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਦੋ ਦਿਨਾਂ ਤੱਕ ਮੰਗਾਂ ਮੰਨਣ ਬਾਰੇ ਕਿਹਾ ਸੀ, ਪਰ ਸਰਕਾਰ ਨੇ ਬੇਰੋਜ਼ਗਾਰਾਂ ਦੀ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ|ਇਸ ਸਮੇਂ ਉਹਨਾਂ ਨੇ ਕਿਹਾ ਕਿ ਜੇਕਰ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ 25 ਅਪ੍ਰੈਲ ਨੂੰ ਮੋਤੀ ਮਹਿਲ ਸਾਹਮਣੇ ਤਿੱਖਾ ਸੰਘਰਸ਼ ਕੀਤਾ ਜਾਵੇਗਾ|ਇਸ ਸਮੇਂ ਰੇਖਾ ਰਾਣੀ ਬੋਹਾ , ਬਲਜੀਤ ਕੌਰ ਬੋਹਾ , ਰੇਨੂ ਬੁਢਲਾਡਾ , ਕੁਲਵੀਰ ਕੌਰ ਬੋਹਾ, ਕਿਰਨਜੀਤ ਕੌਰ ਬੁਢਲਾਡਾ, ਗਗਨਦੀਪ ਕੌਰ ਕਿਸ਼ਨਗੜ੍ਹ, ਪ੍ਰੀਤ ਕੌਰ ਬੁਢਲਾਡਾ, ਗੁਰਮੀਤ ਬੋਹਾ, ਗੁਰਮੀਤ ਗਾਦੜਪੱਤੀ, ਅਮਰੀਕ ਬੋਹਾ, ਹਰਦੀਪ ਸਮਾਓ, ਬਲਕਾਰ ਬੁਢਲਾਡਾ, ਕੇਸ਼ਵ ਬੁਢਲਾਡਾ, ਅਵਤਾਰ ਬੁਢਲਾਡਾ, ਭੁਪਿੰਦਰ ਬੁਢਲਾਡਾ, ਵਿਸ਼ਵਜੀਤ ਛੀਨਾ, ਗੁਰਜੰਟ ਦੋਦੜਾ,  ਆਦਿ  ਹਾਜ਼ਰ ਸਨ|

LEAVE A REPLY

Please enter your comment!
Please enter your name here