*22 ਅਗਸਤ ਦੇ ਜੰਤਰ ਮੰਤਰ ‘ਤੇ ਧਰਨੇ ਦੀ ਤਿਆਰੀ ਵਜੋਂ ਭਾਕਿਯੂ (ਏਕਤਾ) ਸਿੱਧੂਪੁਰ ਵੱਲੋਂ ਪਿੰਡ ਭੈਣੀ ਬਾਘਾ ਵਿੱਚ ਕੱਢਿਆ ਟ੍ਰੈਕਟਰ ਮਾਰਚ*

0
18

ਮਾਨਸਾ 10,ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): – ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਜਿਲਾ ਪ੍ਰਧਾਨ ਲਖਵੀਰ ਅਕਲੀਆ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਕਿਰਤੀ ਵਰਗ ਨਾਲ ਵਾਅਦਾ ਖਿਲਾਫ਼ੀ ਦੇ ਰੋਸ਼ ਸੰਬੰਧੀ ਸੰਘਰਸ਼ਾਂ ਦੇ ਪਿੜ ਵਜੋਂ ਜਾਣੇ ਜਾਂਦੇ ਪਿੰਡ ਭੈਣੀ ਬਾਘਾ ਵਿਖੇ ਟ੍ਰੈਕਟਰ ਮਾਰਚ ਕੱਢਿਆ ਗਿਆ ।ਇਸ ਮੌਕੇ ਬੋਲਦਿਆਂ ਮੱਖਣ ਭੈਣੀ ਬਾਘਾ ਨੇ ਕਿਹਾ ਕਿ 22 ਅਗਸਤ ਨੂੰ ਜੰਤਰ ਮੰਤਰ ਉੱਪਰ ਧਰਨਾ ਦੇਣ ਸੰਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਇਕੱਠ ਕੇਂਦਰ ਸਰਕਾਰ ਨੂੰ ਲੋਕ ਮਾਰੂ ਫੈਸਲੇ ਵਾਪਿਸ ਲੈਣ ਲਈ ਮਜ਼ਬੂਰ ਕਰ ਦੇਵੇਗਾ । ਜਗਦੇਵ ਭੈਣੀ ਬਾਘਾ ਨੇ ਲੋਕਾਂ ਦਾ ਟ੍ਰੈਕਟਰ ਮਾਰਚ ਵਿੱਚ ਪੁੱਜਣ ‘ਤੇ ਧੰਨਵਾਦ ਕੀਤਾ । ਇਸ ਮੌਕੇ ਬਲਾਕ ਪ੍ਰਧਾਨ ਰੂਪ ਖਿਆਲਾ, ਨਾਜਰ ਪ੍ਰਧਾਨ, ਬਲਜੀਤ ਚੌਧਰੀ, ਮੱਦੀ ਪਿੰਡ ਵਾਲਾ, ਮਿਲਖਾ ਸਿੰਘ, ਸੇਵਕ ਸਿੰਘ, ਸਾਗਰ ਹਾਮੀਕਾ, ਸੀਪਾ ਗਰੇਵਾਲ, ਕਾਲਾ ਮਹੰਤ, ਰੂਪ ਸਿੰਘ, ਰਾਜ ਸਿੰਘ, ਕਾਲਾ ਸਿੰਘ ਆਦਿ ਮੌਜੂਦ ਰਹੇ ।

LEAVE A REPLY

Please enter your comment!
Please enter your name here