127 ਵਿਆਕਤੀ, ਜਿਹਨਾਂ ਵਿੱਚ ਜਮਾਨਤ/ਪੈਰੋਲ ਤੇ ਬਾਹਰ ਆਏ ਡਰੱਗ ਪੈਡਲਰਜ, ਕਰਨ ਵਾਲੇ ਵਿਆਕਤੀ ਦੀ ਵੱਖ ਵੱਖ ਥਾਣਿਆਂ ਵਿੱਚ ਪੁੱਛਗਿੱਛ

0
70

ਮਾਨਸਾ, 27—02—2021 (ਸਾਰਾ ਯਹਾ /ਮੁੱਖ ਸੰਪਾਦਕ) :ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ
ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ ਼ਾ ਤਹਿਤ ਜਿਲਾ ਮਾਨਸਾ ਅੰਦਰ ਨਸਿ਼ਆ ਦੀ
ਰੋਕਥਾਮ ਕਰਨ ਲਈ ਮਿਤੀ 25—02—2021 ਤੋਂ 03—03—2021 ਤੱਕ ਵਿਸੇਸ਼ ਮੁਹਿੰਮ (ਂਅਵਜ ਣਗਚਪ
ਣਗਜਡਕ ਙ਼ਠਬ਼ਜਪਅ) ਆਰੰਭੀ ਗਈ ਹੈ। ਇਸ ਮੁਹਿੰਮ ਤਹਿਤ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵੱਧ ਤੋਂ ਵੱਧ
ਪਬਲਿਕ ਨ ੂੰ ਜਾਗਰੂਕ ਕਰਕੇ ਨਰੋੲ ੇ ਸਮਾਜ ਦੀ ਸਿਰਜਣਾ ਕਰਨ, ਨਸਿ਼ਆਂ ਦੀ ਵੱਧ ਤੋਂ ਵੱਧ ਬਰਾਮਦਗੀ
ਕਰਵਾਉਣ, ਸ ਼ੱਕੀ ਵਿਆਕਤੀਆ/ਸ਼ੱਕੀ ਥਾਵਾਂ ਦੀ ਸਰਚ ਕਰਨ, ਐਨ.ਡੀ.ਪੀ.ਐਸ. ਐਕਟ/ਆਬਕਾਰੀ ਐਕਟ
ਦੇ ਰਹਿੰਦੇ ਦੋਸ਼ੀਆਂ ਨੂੰ ਗਿ ੍ਰਫਤਾਰ ਕਰਨ, ਹੈਵੀ ਰਿਕਵਰੀ (ਕਮਰਸੀਅਲ ਬਰਾਮਦਗੀ) ਵਾਲੇ ਦੋਸ ਼ੀਆਂ ਪਰ ਕੜੀ
ਨਿਗਰਾਨੀ ਰੱਖਣ, ਜਮਾਨਤ ਅਤੇ ਪੈਰੋਲ ਤੇ ਆਏ ਡਰੱਗ ਸਮੱਗਲਰਾਂ ਨੂੰ ਵੈਰੀਫਾਈ ਕਰਨ ਅਤੇ ਉਹਨਾਂ ਦੀਆ


ਰੋਜਾਨਾਂ ਦੀਆ ਗਤੀਵਿੱਧੀਆਂ ਨੂੰ ਵਾਚਣ, ਐਨਡੀਪੀਐਸ. ਐਕਟ ਦੇ ਪੀ.ਓਜ਼. ਨੂੰ ਟਰੇਸ ਕਰਕ ੇ ਗਿ ੍ਰਫਤਾਰ
ਕਰਨ ਆਦਿ ਸਬੰਧੀ ਜਿਲਾ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ
ਸੀ.ਆਈ.ਏ. ਮਾਨਸਾ ਅਤੇ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਮਾਨਸਾ ਨੂ ੰ ਹਦਾਇਤ ਕੀਤੀ ਗਈ ਹੈ। ਇਸੇ
ਮੁਹਿੰਮ ਦੀ ਲੜੀ ਵਿੱਚ ਜਿਲ੍ਹਾ ਅੰਦਰ ਨਸਿ਼ਆ ਦੇ ਖਾਤਮੇ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵੱਲੋਂ
ਅੱਜ ਮਿਤੀ 27—02—2021 ਨੂੰ ਡਰੱਗ ਪੈਡਲਰ ਜੋ ਡਰੱਗ ਦੇ ਕੇਸਾ ਵਿੱਚ ੋ ਜਮਾਨਤ ਤੇ ਜਾਂ ਪੈਰੋਲ ਤੇ ਬਾਹਰ
ਆਏ ਹੋਏ ਹਨ, ਆਦੀ ਮੁਜਰਮਾਨ ਅਤੇ ਹੋਰ ਸ਼ੱਕੀ ਵਿਆਕਤੀ ਜੋ ਨਸਿ਼ਆਂ ਦਾ ਧੰਦਾ ਕਰਦੇ ਹਨ, ਅਜਿਹੇ


127 ਵਿਆਕਤੀਆਂ ਨੂ ੰ ਸਬੰਧਤ ਥਾਣਿਆਂ ਵਿੱਚ ਬੁਲਾ ਕੇ ਗਜਟਿਡ ਅਫਸਰਾਨ ਦੀ ਨਿਗਰਾਨੀ ਹੇਠ ਉਹਨਾਂ
ਦੀਆ ਗਤੀਵਿੱਧੀਆਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ। ਉਹਨਾਂ ਦੀ ਤਸਦੀਕ/ਪੁੱਛਗਿੱਛ ਉਪਰੰਤ ਜੈਸੀ ਸੂਰਤ
ਸਾਹਮਣ ੇ ਆਵੇਗੀ, ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਸਿ ਼ਆ ਦਾ ਧੰਦਾ ਕਰਨ ਵਾਲੇ ਕਿਸੇ ਵੀ
ਸਮਾਜ ਵਿਰੋਧੀ ਅਨਸਰ ਨੂੰ ਬਖਸਿ਼ਆ ਨਹੀ ਜਾਵੇਗਾ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ
ਅੰਦਰ ਨਸਿ਼ਆਂ ਖਿਲਾਫ ਆਰੰਭ ਕੀਤੀ ਵਿਸੇਸ ਼ ਮੁਹਿੰਮ ਤਹਿਤ ਅੱਜ ਮਾਨਸਾ ਪੁਲਿਸ ਵੱਲੋਂ ਵੱਖ ਵੱਖ ਪਿੰਡਾਂ,
ਸ਼ਹਿਰਾਂ, ਮੁਹੱਲਿਆਂ ਅੰਦਰ ਲੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ ਦੱਸਿਆ ਜਾ ਰਿਹਾ
ਹੈ ਕਿ ਨਸ਼ੇ ਸਾਡੀ ਜਿ ੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ। ਨਸਿ਼ਆਂ ਤੋਂ ਹੋਣ
ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾਂ ਬਾਰੇ ਹਾਜਰ਼ੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਜਾ ਰਹੀ
ਹੈ। ਇਸੇ ਤਰਾ ਸਕੂਲਾਂ/ਕਾਲਜਾਂ ਅੰਦਰ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਦੀ ਬਜਾਏ ਪੜ੍ਹਾਈ ਵੱਲ
ਧਿਆਨ ਦੇਣ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ
ਬਣਾਇਆ ਜਾ ਸਕ ੇ। ਪਬਲਿਕ ਨੂ ੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ/ਸ ਼ਹਿਰਾਂ ਅੰਦਰ ਨਸਿ਼ਆਂ ਦੀ ਰੋਕਥਾਮ
ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋਗ ਕਰਨ, ਨਸ਼ੇ ਦਾ ਧ ੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਵਿਰੁੱਧ
ਸੱਚੀ ਇਤਲਾਹ ਪੁਲਿਸ ਨੂੰ ਖੁੱਲ ਕੇ ਦੇਣ। ਜਿਹੜੇ ਨਸ਼ਾ ਪੀੜ੍ਹਤ ਵਿਅਕਤੀ ਨਸ ਼ਾ ਛੱਡਣਾ ਚਾਹੁੰਦੇ ਹਨ, ਉਹਨਾਂ
ਨੂੰ ਨਸ਼ਾ ਛੁਡਾਊ ਕੇਂਦਰਾ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਨਸ਼ਾ ਛੁਡਾਇਆ ਜਾਵੇਗਾ। ਮਾਨਸਾ ਪੁਲਿਸ ਵੱਲੋਂ
ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ ਅੱਜ ਵੱਖ ਵੱਖ ਥਾਵਾਂ ਤੇ 13 ਐਂਟੀ
ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਵੱਲੋਂ
ਦੱਸਿਆ ਗਿਆ ਕਿ ਨਸਿ ਼ਆ ਵਿਰੋਧੀ ਇਹ ਵਿਸੇਸ਼ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ

LEAVE A REPLY

Please enter your comment!
Please enter your name here